ਕੁਦਰਤ ਨੇ ਤਰਾਸ਼ਿਆ ਅਮਰੀਕਾ ਦਾ ਬਰਾਈਸ ਕੈਨੀਅਨ ਨੈਸ਼ਨਲ ਪਾਰਕ
ਦੁਨੀਆ ਵਿਚ ਕੁਦਰਤੀ ਅਜੂਬੇ ਵਾਲੀਆਂ ਕਈ ਅਜਿਹੀਆਂ ਜਗਾਵਾਂ ਹਨ, ਜਿੱਥੇ ਜਾਣ ਨਾਲ ਤੁਸੀਂ ਪਾਉਗੇ ਕਿ ਕੁਦਰਤ ਨੇ ਧਰਤੀ ਉਤੇ ਕੀ ਸ਼ਿਲਪਕਾਰੀ ਕੀਤੀ......
hoodoos
ਦੁਨੀਆ ਵਿਚ ਕੁਦਰਤੀ ਅਜੂਬੇ ਵਾਲੀਆਂ ਕਈ ਅਜਿਹੀਆਂ ਜਗਾਵਾਂ ਹਨ, ਜਿੱਥੇ ਜਾਣ ਨਾਲ ਤੁਸੀਂ ਪਾਉਗੇ ਕਿ ਕੁਦਰਤ ਨੇ ਧਰਤੀ ਉਤੇ ਕੀ ਸ਼ਿਲਪਕਾਰੀ ਕੀਤੀ ਹੈ। ਅਜੂਬਿਆਂ ਵਿਚੋਂ ਇਕ ਹੈ ਅਮਰੀਕਾ ਵਿਚ ਸਥਿਤ ਬਰਾਈਸ ਕੈਨੀਅਨ। ਇਥੇ ਪਹਾੜ ਵਰਗੇ ਉਚਾਈ ਵਾਲੇ ਪੱਥਰਾਂ ਨੂੰ ਦੇਖ ਕੇ ਅਜਿਹਾ ਲਗਦਾ ਹੈ ਮੰਨ ਲਉ ਕੁਦਰਤ ਨੇ ਨੱਕਾਸ਼ੀ ਕੀਤੀ ਹੋਵੇ। ਯੂਨਾਈਟੇਡ ਸਟੇਟਸ ਦੇ ਉਟਾਹ ਪ੍ਰਾਂਤ ਦੇ ਬਾਹਰੀ ਇਲਾਕੇ ਵਿਚ ਮੌਜੂਦ ਬਰਾਈਸ ਕੈਨੀਅਨ ਪਹਾੜ ਦਾ ਬੇਹੱਦ ਕਲਾਤਮਕ ਸਰੂਪ ਹੈ। ਇਹ ਕੁਦਰਤੀ ਖ਼ੂਬਸੂਰਤੀ ਦਾ ਇਕ ਸ਼ਾਨਦਾਰ ਅਜੂਬਾ ਹੈ, ਜੋ ਹਜ਼ਾਰਾਂ ਸਾਲਾਂ ਤੋਂ ਕੁਦਰਤੀ ਰੂਪ ਤੋਂ ਬਣ ਕੇ ਇਸ ਤਰ੍ਹਾਂ ਤਿਆਰ ਹੋਇਆ ਹੈ, ਮੰਨੋ ਇਸ ਉੱਤੇ ਨੱਕਾਸ਼ੀ ਕੀਤੀ ਗਈ ਹੋਵੇ।