ਪਰਵਾਰ ਨਾਲ ਇਸ ਖ਼ਾਸ ਜਗ੍ਹਾ ਦਾ ਲਓ ਆਨੰਦ

ਏਜੰਸੀ

ਜੀਵਨ ਜਾਚ, ਯਾਤਰਾ

10-12 ਦਿਨਾਂ ਵਿਚ ਘੁੰਮਿਆ ਜਾ ਸਕਦਾ ਹੈ ਇਸ ਟੂਰਿਸਟ ਪਲੇਸ ਨੂੰ

Sikkim the best destination to visit in this summer

ਨਵੀਂ ਦਿੱਲੀ: ਸਿੱਕਿਮ ਜੰਨਤ ਦੇ ਬਰਾਬਰ ਖੂਬਸੂਰਤ ਸ਼ਹਿਰ ਹੈ। ਇਸ ਦਾ ਕਾਰਨ ਹੈ ਕਿ ਅੰਗਰੇਜ਼ ਅਪਣੇ ਸ਼ਾਸਨ ਕਾਲ ਦੌਰਾਨ ਇੱਥੇ ਦਾਖਲ ਨਹੀਂ ਹੋ ਸਕੇ ਸਨ ਅਤੇ ਉਸ ਤੋਂ ਬਾਅਦ ਵੀ ਭੌਤਿਕਤਾ ਇਸ ਜਗ੍ਹਾ 'ਤੇ ਹਾਵੀ ਨਹੀਂ ਹੋ ਸਕੀ। ਇਸ ਲਈ ਇੱਥੇ ਦੀ ਕੁਦਰਤੀ ਸੁੰਦਰਤਾ ਉਸੇ ਤਰ੍ਹਾਂ ਬਣੀ ਹੋਈ ਹੈ। ਤਕਨੀਕ ਦੀ ਕਮੀ ਕਹਿ ਲਓ ਜਾਂ ਨਜ਼ਰ ਵਿਚ ਨਾ ਆਉਣਾ ਪਰ ਅੱਜ ਵੀ ਸਿੱਕਿਮ ਬੇਹੱਦ ਸੁੰਦਰ ਅਤੇ ਸ਼ਾਂਤ ਜਗ੍ਹਾ ਹੈ।

ਨਾਲ ਹੀ ਗਰਮੀਆਂ ਲਈ ਪਰਫੈਕਟ ਟੂਰਿਸਟ ਡੈਸਿਟਨੇਸ਼ਨ ਵੀ। ਆਮ ਤੌਰ 'ਤੇ ਪਹਾੜੀ ਵਿਚ ਗਰਮੀ ਦੇ ਮੌਸਮ ਵਿਚ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ। ਉਤਰਾਖੰਡ ਅਤੇ ਹਿਮਾਚਲ ਵਿਚ ਟੂਰਿਸਟ ਦੀ ਵਧਦੀ ਗਿਣਤੀ ਨਾਲ ਜਾਮ ਲਗ ਗਿਆ ਸੀ। ਪਰ ਨਾਰਥ ਈਸਟ ਦਾ ਸੁੰਦਰ ਰਾਜ ਸਿੱਕਿਮ  ਹੁਣ ਇਸ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੈ। ਇੱਥੇ ਸੁਵਿਧਾਵਾਂ ਦੀ ਤੁਲਨਾ ਵਿਚ ਘਟ ਸੈਲਾਨੀ ਪਹੁੰਚਦੇ ਹਨ ਇਸ ਲਈ ਇਹ ਰਾਜ ਹੋਰ ਪਹਾੜੀ ਰਾਜਾਂ ਦੀ ਤੁਲਨਾ ਵਿਚ ਘੁੰਮਣ ਦੇ ਲਿਹਾਜ ਨਾਲ ਸਸਤਾ ਵੀ ਹੈ।

ਸਿੱਕਿਮ ਵਿਚ  ਘੁੰਮਣ ਲਈ ਬਹੁਤ ਸਾਰੀਆਂ ਥਾਵਾਂ ਹਨ। ਖ਼ਾਸ ਤੌਰ 'ਤੇ ਇੱਥੇ ਫੋਟੋਗ੍ਰਾਫ਼ੀ ਵੀ ਕੀਤੀ ਜਾ ਸਕਦੀ ਹੈ। ਪੂਰਾ ਸਿੱਕਿਮ 10 ਜਾਂ 12 ਦਿਨਾਂ ਵਿਚ ਘੁੰਮਿਆ ਜਾ ਸਕਦਾ ਹੈ। ਹਿਮਾਚਲ ਦੀ ਗੋਦ ਵਿਚ ਵਸਿਆ ਇਹ ਸੁੰਦਰ ਰਾਜ ਕੁਦਰਤੀ ਖੁਸ਼ਹਾਲੀ ਦਾ ਖ਼ਜਾਨਾ ਹੈ। ਇੱਥੇ ਲਾਚੁੰਗ, ਲਾਚੇਨ, ਗੁਰੂਡੋਂਗਮਾਰ ਲੇਕ, ਗੰਗਟੋਕ  ਅਤੇ ਕੰਚਨਜੰਘਾ ਵਰਗੀਆਂ ਸੁੰਦਰ ਜਗ੍ਹਾ ਘੁੰਮ ਸਕਦੇ ਹੋ।

ਗੰਗਟੋਕ ਇੰਨੀ ਆਕਰਸ਼ਕ ਅਤੇ ਬੇਹੱਦ ਸੁੰਦਰ ਹੈ ਕਿ ਇਸ ਨੂੰ ਕੋਈ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਗੰਗਕੋਟ ਸਿੱਕਿਮ ਦੀ ਰਾਜਧਾਨੀ ਹੈ ਅਤੇ ਰਾਜ ਦੇ ਪੂਰਬੀ ਹਿਮਾਚਲ ਹਿੱਸੇ ਵਿਚ ਵਸਿਆ ਹੋਇਆ ਹੈ। ਇੱਥੋਂ ਦੇ ਕਿਨਾਰੇ ਦੇਖਣ ਲਾਇਕ ਹਨ।

ਯੂਕੋਸੋਮ ਸਿੱਕਿਮ ਦੇ ਪੱਛਮੀ ਹਿੱਸਿ ਵਿਚ ਸਥਿਤ ਇਕ ਸੁੰਦਰ ਹਿਲ ਸਟੇਸ਼ਨ ਹੈ। ਯੂਕਸੋਮ ਤੋਂ ਹੀ ਹਿਮਾਚਲ ਦੀ ਜਾਦੂਈ ਅਤੇ ਖੂਬਸੂਰਤ ਘਾਟੀ ਕੰਚਨਜੰਗਾ ਲਈ ਕਈ ਟ੍ਰੈਕ ਨਿਕਲਦੇ ਹਨ। ਇਹ ਸ਼ਾਨਦਾਰ ਹਿਲ ਸਟੇਸ਼ਨ ਅਪਣੀ ਅਣਛੂਹੀ ਖੂਬਸੂਰਤੀ ਅਤੇ ਜੰਗਲੀ ਮਾਹੌਲ ਲਈ ਜਾਣਿਆ ਜਾਂਦਾ ਹੈ।

ਗੰਗਟੋਕ ਦੀ ਸੈਰ ਦੌਰਾਨ ਤਸੋਂਗਮੋ ਝੀਲ ਜਾਂ ਚਾਂਗੂ ਦੀ ਯਾਤਰਾ ਕਰਨ ਦਾ ਮੌਕਾ ਨਹੀਂ ਗਵਾਉਣਆ ਚਾਹੀਦਾ। ਸਿੱਕਿਮ ਦੀ ਰਾਜਧਾਨੀ ਤੋਂ ਕੇਵਲ 38 ਕਿਮੀ ਦੂਰ ਸਥਿਤ ਇਹ 12400 ਫੁੱਟ ਦੀ ਉਚਾਈ 'ਤੇ ਸਥਿਤ ਹੈ ਅਤੇ ਭਾਰਤ ਵਿਚ ਸਭ ਤੋਂ ਉਚੀਆਂ ਝੀਲਾਂ ਵਿਚੋਂ ਇਕ ਹੈ।

ਕਦੇ ਇਤਿਹਾਸਿਕ ਸਿਲਕ ਰੂਟ ਦਾ ਹਿੱਸਾ ਰਿਹਾ ਨਾਥੂ ਲਾ ਕੋਲ ਸਿੱਕਿਮ ਦੀ ਯਾਤਰਾ 'ਤੇ ਆਏ ਹਰ ਸੈਲਾਨੀ ਦੇ ਟੂਰ ਪੈਕੇਜ ਦਾ ਹਿੱਸਾ  ਹੁੰਦਾ ਹੈ। ਇਸ ਸਥਾਨ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ। ਨਾਥੂ ਲਾ ਦਰਾ ਭਾਰਤ ਅਤੇ ਤਿੱਬਤ ਨੂੰ ਜੋੜਦਾ ਹੈ। ਇਹ ਦੁਨੀਆ ਦਾ ਸਭ ਤੋਂ ਉੱਚਾ ਅਜਿਹਾ ਦਰਾ ਮੰਨਿਆ ਜਾਂਦਾ ਹੈ ਜਿੱਥੇ ਮੋਟਰ ਵਹੀਕਲ ਜਾ ਸਕਦੇ ਹਨ।