ਘੱਟ ਬਜਟ 'ਚ ਸੈਲਾਨੀਆਂ ਲਈ ਕੁੱਝ ਖ਼ਾਸ ਥਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕੁੱਝ ਮਹੀਨੇ ਅਜਿਹੇ ਹੁੰਦੇ ਹਨ, ਜਦੋਂ ਸਾਡਾ ਜ਼ਿਆਦਾ ਖ਼ਰਚਾ ਹੋ ਜਾਂਦਾ ਹੈ। ਅਜਿਹੇ 'ਚ ਖ਼ਰਚਾ ਚਲਾਉਣਾ ਹੀ ਬੇਹੱਦ ਮੁਸ਼ਕਲ ਹੋ ਜਾਂਦਾ ਹੈ।  ਅਜਿਹੇ ਵਿਚ ਘੁੱਮਣ - ਫਿਰਣ...

Travelling

ਕੁੱਝ ਮਹੀਨੇ ਅਜਿਹੇ ਹੁੰਦੇ ਹਨ, ਜਦੋਂ ਸਾਡਾ ਜ਼ਿਆਦਾ ਖ਼ਰਚਾ ਹੋ ਜਾਂਦਾ ਹੈ। ਅਜਿਹੇ 'ਚ ਖ਼ਰਚਾ ਚਲਾਉਣਾ ਹੀ ਬੇਹੱਦ ਮੁਸ਼ਕਲ ਹੋ ਜਾਂਦਾ ਹੈ।  ਅਜਿਹੇ ਵਿਚ ਘੁੱਮਣ - ਫਿਰਣ ਦੀ ਇੱਛਾ ਮਨ 'ਚ ਹੀ ਦੱਬੀ ਰਹਿ ਜਾਂਦੀ ਹੈ। ਜੇਕਰ ਤੁਸੀਂ ਵੀ ਇੰਜ ਹੀ ਯਾਤਰੀਆਂ ਵਿਚੋਂ ਇਕ ਹੋ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਖ਼ੂਬਸੂਰਤ ਸ਼ਹਿਰਾਂ ਬਾਰੇ ਜਿਥੇ ਤੁਸੀਂ ਘੱਟ ਬਜਟ ਵਿਚ ਵੀ ਘੁੰਮ ਸਕਦੇ ਹੋ। ਤੁਸੀਂ 5000 - 6000 ਤਕ  ਦੇ ਬਜਟ ਵਿਚ ਇਥੇ ਘੁੰਮ ਸਕਦੇ ਹੋ।

ਰਿਸ਼ੀਕੇਸ਼ : ਉਤਰਾਖੰਡ ਵਿਚ ਸਥਿਤ ਰਿਸ਼ੀਕੇਸ਼ ਵਹਾਲਈਟ ਵਾਟਰ ਰਾਫ਼ਟਿੰਗ ਲਈ ਮਸ਼ਹੂਰ ਹੈ। ਇੱਥੇ ਗੰਗਾ ਦਾ ਪਾਣੀ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ, ਜੇਕਰ ਤੁਸੀਂ ਐਡਵੈਂਚਰ ਸਪੋਰਟਸ ਦੇ ਸ਼ੌਕੀਨ ਹੋ ਤਾਂ ਰਿਸ਼ੀਕੇਸ਼ ਤੁਹਾਡੇ ਲਈ ਪਰਫ਼ੈਕਟ ਡੈਸਟਿਨੇਸ਼ਨ ਹੈ। ਇਥੇ ਤੁਸੀਂ ਪੰਜ ਹਜ਼ਾਰ ਰੂਪਏ ਜੇਬ ਵਿਚ ਪਾ ਕੇ ਮਜ਼ੇ ਨਾਲ ਘੁੰਮ ਸਕਦੇ ਹੋ।  

ਕਸੌਲੀ : ਕਸੌਲੀ ਹਿਮਾਚਲ ਦੇ ਸੋਲਨ ਵਿਚ ਵਸਿਆ ਛੋਟਾ ਜਿਹਾ ਹਿੱਲ ਸਟੇਸ਼ਨ ਹੈ। ਇਥੇ ਦੀ ਖ਼ੂਬਸੂਰਤੀ ਦੇਖਣ ਲਈ ਹਰ ਮੌਸਮ 'ਚ ਤੁਹਾਨੂੰ ਟੂਰਿਸਟ ਇਥੇ ਮਿਲ ਜਾਣਗੇ। ਸਰਦੀਆਂ ਵਿਚ ਇਥੇ ਦਾ ਪਾਰਾ ਮਾਇਨਸ ਵਿਚ ਚਲਾ ਜਾਂਦਾ ਹੈ। ਇਥੇ ਬਰਫ਼ਬਾਰੀ ਦੇਖਣ ਦਾ ਇਕ ਵੱਖ ਹੀ ਮਜ਼ਾ ਹੈ। ਇਥੇ ਮੰਕੀ ਪੁਆਇੰਟ, ਕਰਾਇਸਟ ਗਿਰਜਾ ਘਰ, ਨਹਿਰੀ ਮੰਦਿਰ, ਸਨਸੈਟ ਪੁਆਇੰਟ, ਗੁਰੂਦੁਆਰਾ ਗੁਰੂ ਨਾਨਕ ਦੇਵ  ਥਾਵਾਂ ਦੀ ਇਕ ਵੱਖ ਹੀ ਗੱਲ ਹੈ।  

ਵਾਰਾਣਸੀ : ਉਂਜ ਬਨਾਰਸ ਦੀ ਕਈ ਗੱਲਾਂ ਖਾਸ ਹਨ ਪਰ ਇਥੇ ਸ਼ਾਮ ਦੇ ਸਮੇਂ ਹੋਣ ਵਾਲੀ ਗੰਗਾ ਆਰਤੀ ਦੁਨੀਆਂ ਭਰ ਵਿਚ ਮਸ਼ਹੂਰ ਹੈ। ਬਨਾਰਸ ਘੁੱਮਣ ਲਈ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਖ਼ਰਚ ਕਰਨ ਦੀ ਲੋੜ ਨਹੀਂ ਹੈ। ਤੁਸੀਂ ਇਥੇ ਕਿਤੇ ਵੀ ਨਿਕਲ ਜਾਓ, ਤੁਹਾਨੂੰ ਜਗ੍ਹਾ - ਜਗ੍ਹਾ ਖਾਣ  - ਪੀਣ ਦੀਆਂ ਦੁਕਾਨਾਂ ਵੀ ਮਿਲ ਜਾਣਗੀਆਂ।

ਮੈਕਲੋਡਗੰਜ : ਹਿਮਾਚਲ ਵਿਚ ਵਸੀ ਇਕ ਜਗ੍ਹਾ ਜਿਥੇ ਜਾ ਕੇ ਤੁਹਾਨੂੰ ਲੱਗੇਗਾ ਕਿ ਤੁਸੀਂ ਇਥੇ ਪਹਿਲਾਂ ਕਿਉਂ ਨਹੀਂ ਆਏ, ਮੈਕਲੋਡਗੰਜ ਵਿਚ ਭਾਗਸੂ ਵਾਟਰਫਾਲ, ਤੀਬਤੀਅਨ ਮਿਊਜ਼ਿਅਮ, ਕਾਲਚਕਰ ਮੰਦਿਰ, ਸਨਸੈਟ ਪੁਆਇੰਟ ਵਰਗੀ ਕਈ ਚੰਗੇਰੇ ਥਾਵਾਂ 'ਤੇ ਘੁੰਮ ਕੇ ਤੁਹਾਡਾ ਦਿਨ ਬਣ ਜਾਵੇਗਾ। 

ਮਸੂਰੀ : ਪਹਾੜਾਂ ਦੀ ਰਾਣੀ ਮਸੂਰੀ ਜਿਥੇ ਘੁੰਮ ਕੇ ਤੁਹਾਡਾ ਮਨ ਇਥੇ ਹੋਰ ਰੁਕਣ ਦਾ ਕਰੇਗਾ। ਵੀਕੈਂਡ 'ਤੇ ਤੁਸੀਂ ਮਸੂਰੀ ਘੁੱਮਣ ਦਾ ਪਲਾਨ ਬਣਾ ਸਕਦੇ ਹੋ। ਸਤੰਬਰ ਤੋਂ ਦਸੰਬਰ ਮਸੂਰੀ ਕਿਸੇ ਜੰਨਤ ਤੋਂ ਘੱਟ ਨਹੀਂ ਲੱਗਦੀ। ਇਥੇ ਤੁਸੀਂ ਗਨਹਿਲ, ਮਿਉਨਿਸਿਪਲ ਗਾਰਡਨ,  ਤੀਬਤੀ ਮੰਦਿਰ, ਚਾਇਲਡਰਜ਼ ਲਾਜ,  ਕੈਂਪਟੀ ਫਾਲ, ਨਾਗ ਦੇਵਤਾ ਮੰਦਿਰ, ਮਸੂਰੀ ਝੀਲ, ਜੌਰਜ ਐਵਰੈਸਟ ਹਾਉਸ, ਜਵਾਲਾਜੀ ਮੰਦਿਰ  'ਤੇ ਘੁੰਮ ਸਕਦੇ ਹੋ। ਮਸੂਰੀ ਵਿਚ ਜਗ੍ਹਾ - ਜਗ੍ਹਾ ਛੋਟੇ - ਛੋਟੇ ਢਾਬੇ ਅਤੇ ਰੈਸਟੋਰੈਂਟ ਬਣੇ ਹੋਏ ਹਨ। ਜਿੱਥੇ ਤੁਸੀਂ ਗਰਮ ਗਰਮ ਖਾਣੇ ਦਾ ਮਜ਼ਾ ਲੈ ਸਕਦੇ ਹੋ।