ਸ਼ਿਮਲਾ 'ਚ ਪਾਣੀ ਦਾ ਸੰਕਟ, ਸਥਾਨਕ ਲੋਕਾਂ ਤੇ ਸੈਲਾਨੀਆਂ ਦੇ ਛੁਟੇ ਪਸੀਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾੜਾਂ ਦੀ ਰਾਣੀ ਸ਼ਿਮਲਾ ਸੈਲਾਨੀਆਂ ਦੇ ਪਸੀਨੇ ਛੁਡਾਉਣ ਲੱਗੀ ਹੈ। ਮੈਦਾਨਾਂ ਵਾਂਗ ਹੁਣ ਪਹਾੜ ਵੀ ਤਪਣ ਲੱਗੇ ਹਨ। ਪਹਾੜਾਂ ਦੀ ਰਾਣੀ ਸ਼ਿਮਲਾ ਵਿਚ....

water problem shimla

ਸ਼ਿਮਲਾ : ਪਹਾੜਾਂ ਦੀ ਰਾਣੀ ਸ਼ਿਮਲਾ ਸੈਲਾਨੀਆਂ ਦੇ ਪਸੀਨੇ ਛੁਡਾਉਣ ਲੱਗੀ ਹੈ। ਮੈਦਾਨਾਂ ਵਾਂਗ ਹੁਣ ਪਹਾੜ ਵੀ ਤਪਣ ਲੱਗੇ ਹਨ। ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਪਾਰਾ 28 ਨੂੰ ਪਾਰ ਕਰ ਗਿਆ ਹੈ। ਦਿਨ ਦੇ ਸਮੇਂ ਤੇਜ਼ ਧੁੱਪ ਵਿਚ ਇਤਿਹਾਸਕ ਰਿੱਜ ਮੈਦਾਨ 'ਤੇ ਗਿਣੇ ਚੁਣੇ ਸੈਲਾਨੀ ਹੀ ਹੋਟਲਾਂ ਤੋਂ ਬਾਹਰ ਨਿਕਲਦੇ ਹਨ। ਗਰਮੀ ਤੋਂ ਬਚਣ ਲਈ ਬਾਹਰੀ ਸੂਬਿਆਂ ਤੋਂ ਪਹਾੜਾਂ ਦਾ ਰੁਖ਼ ਕਰ ਰਹੇ ਸੈਲਾਨਪੀ ਵੀ ਗਰਮੀ ਤੋਂ ਪਰੇਸ਼ਾਨ ਹਨ। 

ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਈ ਦਿਨਾਂ ਬਾਅਦ ਵੀ ਅਤੇ ਸੈਲਾਨੀਆਂ ਦੇ ਮੌਸਮ ਵਿਚ ਇਕ ਵੱਡਾ ਪਾਣੀ ਸੰਕਟ ਦੇਖਿਆ ਜਾ ਰਿਹਾ ਹੈ। ਲੋਕ ਮਹਿੰਗੇ ਭਾਅ ਪਾਣੀ ਖ਼ਰੀਦਣ ਅਤੇ ਛੋਟੇ ਹੋਟਲਾਂ ਦੀ ਬੁਕਿੰਗ ਰੱਦ ਕਰਨ ਲਈ ਮਜ਼ਬੂਰ ਹੋ ਰਹੇ ਹਨ। ਬੀਤੇ ਦਿਨ ਸ਼ਿਮਲਾ ਦੇ ਮੁੱਖ ਮਾਲ ਰੋਡ ''ਤੇ ਵਾਟਰ ਵਰਕਸ ਦਫ਼ਤਰ ਦੇ ਬਾਹਰ ਕਰੀਬ 100 ਲੋਕਾਂ ਨੇ ਅੱਧੀ ਰਾਤ ਨੂੰ ਰੋਸ ਪ੍ਰਦਰਸ਼ਨ ਕੀਤਾ ਅਤੇ ਇਹ ਲੋਕ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਰਿਹਾਇਸ਼ ਵੱਲ ਵਧ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਰੋਕਿਆ।