ਪੰਛੀ ਦੇਖਣ ਦੇ ਸ਼ੌਕੀਨ ਲੋਕਾਂ ਲਈ ਸਹੀ ਜਗ੍ਹਾ ਹੈ ਗੋਆ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸਲੀਮ ਮੋਇਜੁੱਦੀਨ ਅਬਦੁਲ ਅਲੀ ਇਕ ਭਾਰਤੀ ਪੰਛੀ ਵਿਗਿਆਨੀ ਅਤੇ ਕੁਦਰਤਵਾਦੀ ਸਨ। ਉਨ੍ਹਾਂ ਨੂੰ ਭਾਰਤ ਦੇ ਪੰਛੀਪੁਰਖ ਮਤਲਬ ਬਰਡ ਮੈਨ ਵਜੋਂ ਜਾਣਿਆ ਜਾਂਦਾ ਹੈ। ਸਲੀਮ ਅਲੀ ...

Salim Ali bird sanctuary Goa

ਸਲੀਮ ਮੋਇਜੁੱਦੀਨ ਅਬਦੁਲ ਅਲੀ ਇਕ ਭਾਰਤੀ ਪੰਛੀ ਵਿਗਿਆਨੀ ਅਤੇ ਕੁਦਰਤਵਾਦੀ ਸਨ। ਉਨ੍ਹਾਂ ਨੂੰ ਭਾਰਤ ਦੇ ਪੰਛੀਪੁਰਖ ਮਤਲਬ ਬਰਡ ਮੈਨ ਵਜੋਂ ਜਾਣਿਆ ਜਾਂਦਾ ਹੈ। ਸਲੀਮ ਅਲੀ ਭਾਰਤ ਦੇ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਭਰ ਵਿਚ ਤਰਤੀਬਬੱਧ ਤਰੀਕੇ ਨਾਲ ਪੰਛੀ ਸਰਵੇਖਣ ਦਾ ਪ੍ਰਬੰਧ ਕੀਤਾ ਅਤੇ ਪੰਛੀਆਂ ਬਾਰੇ ਲਿਖੀਆਂ ਉਨ੍ਹਾਂ ਦੀਆਂ ਕਿਤਾਬਾਂ ਨੇ ਭਾਰਤ ਵਿਚ ਪੰਛੀ-ਵਿਗਿਆਨ ਦੇ ਵਿਕਾਸ ਵਿਚ ਕਾਫ਼ੀ ਮਦਦ ਕੀਤੀ ਹੈ। ਗੋਆ ਦੇ ਮੰਡੋਵੀ ਨਦੀ ਦੇ ਚੋਰਾਵੋ ਆਇਲੈਂਡ ਉੱਤੇ ਬਸਿਆ ਸਲੀਮ ਅਲੀ ਬਰਡ ਸੈਂਚੂਰੀ ਦਾ ਨਾਮ ਮਸ਼ਹੂਰ ਪੰਛੀ ਵਿਗਿਆਨੀ ਡਾ. ਸਲੀਮ ਅਲੀ ਦੇ ਨਾਮ 'ਤੇ ਰੱਖਿਆ ਗਿਆ ਹੈ।

ਇਹ ਬਰਡ ਸੈਂਚੂਰੀ 440 ਏਕੜ ਦੇ ਏਰੀਏ ਵਿਚ ਫੈਲਿਆ ਹੋਇਆ ਹੈ ਜਿੱਥੇ ਸੰਘਣੇ ਮੈਨਗਰੋਵ ਦੇ ਜੰਗਲ ਹਨ, ਜੋ ਆਮ ਤੌਰ 'ਤੇ ਪੰਛੀਆਂ ਦੇ ਆਲ੍ਹਣਿਆਂ ਲਈ ਸੱਭ ਤੋਂ ਪਰਫੈਕਟ ਜਗ੍ਹਾ ਮੰਨੀ ਜਾਂਦੀ ਹੈ।

ਇੱਥੇ ਬੁਲਬੁਲ, ਕਿੰਗਫਿਸ਼ਰ, ਵੁਡਪੇਕਰ ਅਤੇ ਹੌਰਨਬਿਲ ਜਿਵੇਂ ਕਈ ਪੰਛੀ ਅਤੇ ਉਨ੍ਹਾਂ ਦੀ ਵੱਖ - ਵੱਖ ਪ੍ਰਜਾਤੀਆਂ ਵੱਡੀ ਤਾਦਾਦ ਵਿਚ ਪਾਈਆਂ ਜਾਂਦੀਆਂ ਹਨ। ਕੁਦਰਤ ਪ੍ਰੇਮੀ ਅਤੇ ਪੰਛੀ ਦੇਖਣ ਦਾ ਸ਼ੌਕ ਰੱਖਣ ਵਾਲਿਆਂ ਲਈ ਇਹ ਜਗ੍ਹਾ ਕਿਸੇ ਜੰਨਤ ਤੋਂ ਘੱਟ ਨਹੀਂ ਹੈ। ਇੱਥੇ ਤੁਹਾਨੂੰ ਵੱਡੀ ਗਿਣਤੀ ਵਿਚ ਮਾਇਗਰੇਟਰੀ ਮਤਲਬ ਪਰਵਾਸੀ ਪੰਛੀ ਵੀ ਦਿਸ ਜਾਂਣਗੇ।

ਇਸ ਤੋਂ ਇਲਾਵਾ ਇੱਥੇ ਤੁਹਾਨੂੰ ਮਗਰਮੱਛ ਅਤੇ ਗਿੱਦੜ ਵਰਗੇ ਜਾਨਵਰ ਵੀ ਦਿੱਖ ਜਾਣਗੇ। ਇਸ ਸੈਂਚੂਰੀ ਵਿਚ 1 ਕਿਲੋਮੀਟਰ ਲੰਮਾ ਪਾਥਵੇ ਹੈ ਜਿੱਥੋਂ ਤੁਸੀਂ ਚੱਲ ਕੇ ਤਰ੍ਹਾਂ - ਤਰ੍ਹਾਂ ਦੇ ਪੰਛੀਆਂ ਨੂੰ ਕਰੀਬ ਤੋਂ ਅਤੇ ਬਿਨਾਂ ਪ੍ਰੇਸ਼ਾਨੀ ਦੇ ਦੇਖ ਸਕਦੇ ਹੋ। ਤੁਸੀਂ ਕਿਸ਼ਤੀ ਨਾਲ ਵੀ ਇਸ ਖੂਬਸੂਰਤ ਜਗ੍ਹਾ ਦਾ ਆਨੰਦ ਲੈ ਸਕਦੇ ਹੋ। 1976 ਵਿਚ ਭਾਰਤ ਦੇ ਦੂਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

1947 ਤੋਂ ਬਾਅਦ ਉਹ ਬੰਬੇ ਕੁਦਰਤੀ ਇਤਿਹਾਸ ਸਮਾਜ ਦੇ ਪ੍ਰਮੁੱਖ ਵਿਅਕਤੀ ਬਣੇ ਅਤੇ ਸੰਸਥਾ ਵਾਸਤੇ ਸਰਕਾਰੀ ਸਹਾਇਤਾ ਲਈ ਉਨ੍ਹਾਂ ਨੇ ਆਪਣੇ ਪ੍ਰਭਾਵ ਨੂੰ ਇਸਤੇਮਾਲ ਕੀਤਾ ਅਤੇ ਭਰਤਪੁਰ ਪੰਛੀ ਪਨਾਹਗਾਹ (ਕੇਵਲਾਦੇਵ ਨੈਸ਼ਨਲ ਪਾਰਕ) ਦੇ ਨਿਰਮਾਣ ਅਤੇ ਇਕ ਬੰਨ੍ਹ ਪਰਯੋਜਨਾ ਨੂੰ ਰੁਕਵਾਉਣ ਉੱਤੇ ਉਨ੍ਹਾਂ ਨੇ ਕਾਫ਼ੀ ਜ਼ੋਰ ਦਿੱਤਾ ਜੋ ਕਿ ਸਾਇਲੇਂਟ ਵੇਲੀ ਨੈਸ਼ਨਲ ਪਾਰਕ ਲਈ ਇਕ ਖ਼ਤਰਾ ਸੀ।