17 ਮਈ ਤੋਂ ਬਾਅਦ ਸ਼ੁਰੂ ਹੋ ਸਕਦੀ ਹੈ ਹਵਾਈ ਯਾਤਰਾ, ਇਹਨਾਂ ਨਿਯਮਾਂ ਦਾ ਕਰਨਾ ਪਵੇਗਾ ਪਾਲਣ

ਏਜੰਸੀ

ਜੀਵਨ ਜਾਚ, ਯਾਤਰਾ

ਸੋਮਵਾਰ ਨੂੰ ਨਾਗਰਿਕ ਕੇਂਦਰੀ ਉਡਾਨ ਵਿਭਾਗ ਸਮੇਤ ਕਈ ਵਿਭਾਗਾਂ...

Flight operations in india likely to start by may 17 have to follow these rules

ਨਵੀਂ ਦਿੱਲੀ: ਟ੍ਰੇਨਾਂ ਤੋਂ ਬਾਅਦ ਹੁਣ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਵੀ ਸ਼ੁਰੂ ਕਰਨ ਦੀ ਤਿਆਰੀ ਹੈ। 17 ਮਈ ਨੂੰ ਲਾਕਡਾਊਨ ਖਤਮ ਹੋਣ ਤੋਂ ਬਾਅਦ ਉਡਾਨਾਂ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਏਅਰਪੋਰਟ ਤੋਂ ਲਿਆਉਣ ਅਤੇ ਲੈ ਕੇ ਜਾਣ ਲਈ ਪਬਲਿਕ ਟ੍ਰਾਂਸਪੋਰਟ ਦਾ ਇੰਤਜ਼ਾਮ ਹੋ ਜਾਵੇ। ਇਸ ਦੇ ਲਈ ਰਾਜਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਡੀਜੀਸੀਏ ਨੇ ਦਿੱਲੀ ਏਅਰਪੋਰਟ ਦਾ ਜਾਇਜ਼ਾ ਲਿਆ ਸੀ।

ਸੋਮਵਾਰ ਨੂੰ ਨਾਗਰਿਕ ਕੇਂਦਰੀ ਉਡਾਨ ਵਿਭਾਗ ਸਮੇਤ ਕਈ ਵਿਭਾਗਾਂ ਦੀ ਮੀਟਿੰਗ ਵੀ ਹੋਈ ਸੀ। ਨਾਗਰਿਕ ਉਡਾਨ ਵਿਭਾਗ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਹਨ ਉਸੇ ਤਰ੍ਹਾਂ ਹਵਾਈ ਸੇਵਾ ਵੀ ਸ਼ੁਰੂ ਹੋਵੇ। ਪਰ ਰਾਜਾਂ ਨੇ ਅਪਣਾ ਪਬਲਿਕ ਸਿਸਟਮ ਸ਼ੁਰੂ ਨਹੀਂ ਕੀਤਾ ਹੈ। ਅਜਿਹੀ ਸਥਿਤੀ ਉਡਾਨਾਂ ਸਮੇਂ ਨਾ ਬਣੇ ਇਸ ਲਈ ਪੁਖ਼ਤਾ ਇੰਤਜ਼ਾਮ ਕਰਨ ਤੋਂ ਬਾਅਦ ਹੀ ਏਅਰਲਾਇੰਸ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਡੀਜੀਸੀਏ ਨੇ ਦਿੱਲੀ ਏਅਰਪੋਰਟ ਦਾ ਜਾਇਜ਼ਾ ਵੀ ਲਿਆ ਸੀ। ਏਅਰਪੋਰਟ ਖੁੱਲ੍ਹਣ ਤੋਂ ਬਾਅਦ ਯਾਤਰੀਆਂ ਨੂੰ ਕਿਹੜੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ ਇਸ ਦਾ ਡ੍ਰਾਫਟ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਤਿਆਰ ਕੀਤਾ ਹੈ ਜਿਸ ਨੂੰ ਸਾਰੇ ਏਅਰਪੋਰਟ ਨੂੰ ਭੇਜਿਆ ਗਿਆ ਹੈ। ਇਹ ਤੁਹਾਨੂੰ ਹਵਾਈ ਯਾਤਰਾ ਸਮੇਂ ਜਿਹੜੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਉਹਨਾਂ ਬਾਰੇ ਦਸ ਰਹੇ ਹਾਂ।

ਏਅਰਪੋਰਟ ਦੇ ਸਾਰੇ ਏਰੀਆ ਵਿਚ ਸੋਸ਼ਲ ਡਿਸਟੈਂਸਿੰਗ ਨਿਯਮ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਸਾਰਿਆਂ ਨੂੰ ਮਾਸਕ ਪਹਿਨਣਾ ਪਵੇਗਾ। ਜਿਸ ਵਿਚ ਕੋਰੋਨਾ ਦੇ ਲੱਛਣ ਨਹੀਂ ਹੋਣਗੇ ਉਹਨਾਂ ਨੂੰ ਹੀ ਜਾਣ ਦਿੱਤਾ ਜਾਵੇਗਾ। ਏਅਰਪੋਰਟ ਸ਼ੁਰੂ ਵਿਚ ਕੇਵਲ 30 ਫ਼ੀਸਦੀ ਸਮਰੱਥਾ ਨਾਲ ਹੀ ਕੰਮ ਕਰਨਗੇ। ਜੇ ਬੈਠਣਾ ਵੀ ਹੈ ਤਾਂ ਇਕ ਸੀਟ ਛੱਡ ਕੇ ਬੈਠਣਾ ਪਵੇਗਾ ਤਾਂ ਕਿ ਇਕ ਡੇਢ ਮੀਟਰ ਦੀ ਦੂਰੀ ਬਣੀ ਰਹੇ।

ਸਾਰੇ ਆਉਣ-ਜਾਣ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਹੋਵੇਗੀ ਜੇ ਕੋਈ ਕੋਰੋਨਾ ਦਾ ਸ਼ੱਕੀ ਮਰੀਜ਼ ਨਿਕਲਦਾ ਹੈ ਤਾਂ ਉਸ ਦੇ ਲਈ ਹਰ ਏਅਰਪੋਰਟ ਤੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਦੀ ਵਿਵਸਥਾ ਕੀਤੀ ਜਾਵੇਗੀ। ਏਅਰਪੋਰਟ ਖੁੱਲ੍ਹਣ ਤੋਂ ਬਾਅਦ ਸਪਾ ਅਤੇ ਮਸਾਜ਼ ਸੈਂਟਰ ਖੋਲ੍ਹਣ ਦੀ ਕੋਈ ਪਲਾਨਿੰਗ ਨਹੀਂ ਹੈ। ਕੁਝ ਰੈਸਟੋਰੈਂਟ ਸੁਰੱਖਿਆ ਜਾਂਚ ਤੋਂ ਬਾਅਦ ਹੀ ਖੁੱਲ੍ਹਣਗੇ ਪਰ ਉਥੇ ਸਮਾਜਿਕ ਦੂਰੀਆਂ ਦਾ ਵੀ ਖਿਆਲ ਰੱਖਣਾ ਪਏਗਾ।

ਸਕ੍ਰੀਨਿੰਗ ਏਅਰਪੋਰਟ ਦੇ ਨਾਲ-ਨਾਲ ਬੋਰਡਿੰਗ ਦੇ ਸਮੇਂ ਵੀ ਕੀਤੀ ਜਾਏਗੀ। ਆਨ ਲਾਈਨ ਬੋਰਡਿੰਗ ਪਾਸ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਰੇ ਯਾਤਰੀਆਂ ਨੂੰ ਅਰੋਗਿਆ ਸੇਤੁ ਐਪ ਨੂੰ ਆਪਣੇ ਫੋਨ ਵਿਚ ਜ਼ਰੂਰ ਰੱਖਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।