19 ਘੰਟੇ ਤੱਕ ਉੱਡਿਆ ਜਹਾਜ਼, ਬਣਿਆ ਸਭ ਤੋਂ ਲੰਬੀ ਨਾਨ ਸਟਾਪ ਹਵਾਈ ਯਾਤਰਾ ਦਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆ ਵਿਚ ਪਹਿਲੀ ਵਾਰ ਇਕ ਯਾਤਰੀ ਜਹਾਜ਼ ਨੇ ਬਿਨਾਂ ਰੁਕੇ 19 ਘੰਟੇ 16 ਮਿੰਟ ਦੀ ਉਡਾਨ ਭਰੀ ਹੈ।

Qantas completes test of longest non-stop passenger flight

ਸਿਡਨੀ: ਦੁਨੀਆ ਵਿਚ ਪਹਿਲੀ ਵਾਰ ਇਕ ਯਾਤਰੀ ਜਹਾਜ਼ ਨੇ ਬਿਨਾਂ ਰੁਕੇ 19 ਘੰਟੇ 16 ਮਿੰਟ ਦੀ ਉਡਾਣ ਭਰੀ ਹੈ। ਇਹ ਉਡਾਣ ਅਮਰੀਕਾ ਦੇ ਨਿਊਯਾਰਕ ਤੋਂ ਅਸਟ੍ਰੇਲੀਆ ਦੇ ਸਿਡਨੀ ਤੱਕ ਭਰੀ ਗਈ। ਇਹ ਹੁਣ ਤੱਕ ਦੀ ਸਭ ਤੋਂ ਲੰਬੀ ਨਾਨ ਸਟਾਪ ਯਾਤਰੀ ਉਡਾਣ ਹੈ। ਕਵਾਂਟਸ ਉਡਾਣ ਕਯੂਐਫ 7879 ਨੇ ਇਸ ਸਾਲ ਦੇ ਸ਼ੁਰੂਆਤ ਵਿਚ ਤਿੰਨ ਬੇਹੱਦ ਲੰਬੀਆਂ ਉਡਾਣਾਂ ਦੀ ਯੋਜਨਾ ਬਣਾਈ ਸੀ ਅਤੇ ਇਸੇ ਦੌਰਾਨ ਨਿਊਯਾਰਕ ਅਤੇ ਸਿਡਨੀ ਵਿਚ ਪਹਿਲੀ ਲੰਬੀ ਉਡਾਣ ਭਰੀ ਗਈ।

ਬੋਇੰਗ 787-9 ਜਹਾਜ਼ ਵਿਚ ਸਿਰਫ਼ 49 ਲੋਕਾਂ ਨੇ ਉਡਾਣ ਭਰੀ ਤਾਂ ਜੋ ਜਹਾਜ਼ ਵਿਚ ਘੱਟ ਤੋਂ ਘੱਟ ਵਜ਼ਨ ਰਹੇ ਅਤੇ ਇਹ 16 ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰੀ ਬਿਨਾਂ ਦੁਬਾਰਾ ਈਂਧਨ ਭਰੇ ਪੂਰੀ ਕਰ ਸਕੇ।  ਕਵਾਂਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਲਨ ਜੋਐਸ ਨੇ ਇਸ ਨੂੰ ਏਅਰਲਾਈਨ ਅਤੇ ਗਲੋਬਲ ਹਵਾਬਾਜ਼ੀ ਖੇਤਰ ਲਈ ਬੇਹੱਦ ਇਤਿਹਾਸਕ ਪਲ ਦੱਸਿਆ ਹੈ।ਕੰਪਨੀ ਹੁਣ ਅਪਣੀ ਅਗਲੀ ਨਾਨ ਸਟਾਪ ਫਲਾਈਟ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਮੁਤਾਬਕ ਅਗਲੇ ਮਹੀਨੇ ਦੂਜੀ ਨਾਨ ਸਟਾਪ ਯਾਤਰੀ ਉਡਾਣ ਲੰਡਨ ਤੋਂ ਸਿਡਨੀ ਲਈ ਹੋਣ ਬਾਰੇ ਯੋਜਨਾ ਬਣਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਕੰਪਨੀ ਇਹ ਵੀ ਵਿਚਾਰ ਕਰ ਰਹੀ ਹੈ ਕਿ 2019 ਦੇ ਅਖੀਰ ਤੱਕ ਕਿਹੜੇ ਰੂਟਾਂ ‘ਤੇ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਨਾਨ ਸਟਾਪ ਯਾਤਰੀ ਉਡਾਣ ਸੇਵਾਵਾਂ 2022 ਜਾਂ 2023 ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਦੱਸ ਦਈਏ ਕਿ ਹੁਣ ਤੱਕ ਕੋਈ ਵੀ ਵਪਾਰਕ ਜਹਾਜ਼ ਇੰਨੇ ਲੰਬੇ ਰੂਟ ‘ਤੇ ਨਾਨ ਸਟਾਪ ਉੱਡਣ ਦੇ ਸਮਰੱਥ ਨਹੀਂ ਹੈ। ਉਡਾਣ ਦੌਰਾਨ ਜਹਾਜ਼ ਵਿਚ ਮੌਜੂਦ ਯਾਤਰੀਆਂ ਦਾ ਖਾਸ ਧਿਆਨ ਰੱਖਿਆ ਗਿਆ। ਇਸ ਦੇ ਨਾਲ ਹੀ ਪਾਇਲਟ ਦੀ ਸਿਹਤ ਦੀ ਵੀ ਨਿਗਰਾਨੀ ਕੀਤੀ ਗਈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।