ਭਾਰਤ ਦੀਆਂ ਇਨ੍ਹਾਂ ਜੇਲ੍ਹਾਂ ਦੀ ਯਾਤਰਾ ਲਈ ਉਤਾਵਲੇ ਰਹਿੰਦੇ ਨੇ ਲੋਕ, ਕਰੋ ਜੇਲ੍ਹ ਯਾਤਰਾ ਤਜ਼ਰਬਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਆਜ਼ਾਦੀ ਦੀ ਲੜਾਈ ਦੇ ਸਮੇਂ ਸੈਂਕੜੇ ਦੇਸ਼ ਭਗਤ ਜੇਲ ਗਏ ਸਨ। ਕੁੱਝ ਨੂੰ ਤਾਂ ਅੰਗਰੇਜ਼ਾਂ ਨੇ ਛੱਡ ਦਿਤਾ ਸੀ ਅਤੇ ਉਨ੍ਹਾਂ ਨੇ ਦੇਸ਼ ਦਾ ਇਤਹਾਸ ਲਿਖਿਆ ਅਤੇ ਕੁੱਝ ਨੇ ਹਸਦੇ...

jail

ਆਜ਼ਾਦੀ ਦੀ ਲੜਾਈ ਦੇ ਸਮੇਂ ਸੈਂਕੜੇ ਦੇਸ਼ ਭਗਤ ਜੇਲ ਗਏ ਸਨ। ਕੁੱਝ ਨੂੰ ਤਾਂ ਅੰਗਰੇਜ਼ਾਂ ਨੇ ਛੱਡ ਦਿਤਾ ਸੀ ਅਤੇ ਉਨ੍ਹਾਂ ਨੇ ਦੇਸ਼ ਦਾ ਇਤਹਾਸ ਲਿਖਿਆ ਅਤੇ ਕੁੱਝ ਨੇ ਹਸਦੇ ਹਸਦੇ ਮੌਤ ਨੂੰ ਗਲ ਨਾਲ ਲਗਾ ਲਿਆ ਸੀ। ਹੁਣ ਤੁਹਾਡੇ ਕੋਲ ਇਕ ਮੌਕਾ ਉਨ੍ਹਾਂ ਨੂੰ ਥੋੜ੍ਹਾ ਹੋਰ ਨੇੜੇ ਤੋਂ ਜਾਣਨ ਦਾ।

 

ਜੇਲ ਟੂਰਿਜ਼ਮ ਵਿਦੇਸ਼ਾਂ ਵਿਚ ਬਹੁਤ ਮਸ਼ਹੂਰ ਹੈ ਅਤੇ ਭਾਰਤ ਵਿਚ ਇਹ ਹੁਣੇ ਚਲਨ ਵਿਚ ਨਹੀਂ ਆਇਆ ਹੈ। ਦੱਖਣ ਅਫ਼ਰੀਕਾ ਦੇ ਰੋਬੇਨ ਆਇਲੈਂਡ ਨੂੰ ਦੇਖਣ ਲਈ ਕਈ ਸੈਲਾਨੀ ਆਉਂਦੇ ਹਨ। ਇਥੇ ਨੇਲਸਨ ਮੇਂਡੇਲਾ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। 

ਭਾਰਤ ਦੇ ਅੰਡੇਮਾਨ ਦੇ ਸੈਲੁਲਰ ਜੇਲ ਨੂੰ ਦੇਖਣ ਲਈ ਹਰ ਸਾਲ ਕਈ ਸੈਲਾਨੀ ਆਉਂਦੇ ਹਨ। ਮਹਾਰਾਸ਼ਟਰ ਸਰਕਾਰ ਸੈਲਾਨੀਆਂ ਲਈ ਅਪਣੇ ਜੇਲਾਂ ਦੇ ਦਰਵਾਜੇਂ ਖੋਲ੍ਹਣ ਜਾ ਰਹੀ ਹੈ। ਮਹਾਰਾਸ਼ਟਰ ਵਿਚ ਕਈ ਇਤਿਹਾਸਿਕ ਜੇਲਾਂ ਹਨ ਜਿੱਥੇ ਜਾਂਚ ਅਤੇ ਘੁੱਮਣ ਲਈ ਕਈ ਸੈਲਾਨੀ ਆਉਂਦੇ ਹਨ। ਜਿੰਨੇ ਵੀ ਇਤਿਹਾਸਿਕ ਮਹੱਤਤਾ ਦੀਆਂ ਜੇਲਾਂ ਹਨ ਉਨ੍ਹਾਂ ਨੂੰ ਹਫ਼ਤੇ ਵਿਚ ਕੁੱਝ ਦਿਨਾਂ ਲਈ ਸੀਮਤ ਸਮੇਂ ਲਈ ਹੀ ਖੋਲ੍ਹਿਆ ਜਾਵੇਗਾ।

ਮਹਾਰਾਸ਼ਟਰ ਦੇ ਯਰਵਦਾ ਜੇਲ ਵਿਚ ਹੀ ਮਹਾਤਮਾ ਗਾਂਧੀ, ਜਵਾਹਰਲਾਲ ਨੇਹਰੂ, ਬਾਲ ਗੰਗਾਧਰ ਤਿਲਕ, ਵੀਰ ਸਾਵਰਕਰ ਵਰਗੇ ਅਜ਼ਾਦੀ ਸੈਨਾਨੀਆਂ ਨੂੰ ਆਜ਼ਾਦੀ ਦੀ ਲੜਾਈ ਦੇ ਸਮੇਂ ਰੱਖਿਆ ਗਿਆ ਸੀ। ਜ਼ਰਾ ਸੋਚੋ ਇਸ ਜੇਲ ਦੀਆਂ ਕੰਧਾਂ ਦੇ ਸਹਾਰੇ ਬੈਠ ਕੇ ਹੀ ਉਨ੍ਹਾਂ ਨੇ ਅਪਣਿਆਂ ਨੂੰ ਖ਼ਤ ਲਿਖੇ ਸਨ। ਹਾਲ ਹੀ ਵਿਚ ਮਸ਼ਹੂਰ ਬਾਲੀਵੁਡ ਅਦਾਕਾਰ ਸੰਜੇ ਦੱਤ ਨੂੰ ਵੀ ਇਥੇ ਰੱਖਿਆ ਗਿਆ ਸੀ।

ਜੇਲ੍ਹ ਦੇ ਰਿਕਾਰਡ ਤੋਂ ਤੁਸੀਂ ਅਜ਼ਾਦੀ ਸੈਨਾਨੀਆਂ ਦੇ ਬਾਰੇ ਵਿਚ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਇਸ ਸੱਭ ਤੋਂ ਇਲਾਵਾ ਤੁਸੀਂ ਜੇਲ ਦੀ ਬਣਾਵਟ ਅਤੇ ਰਚਨਾ ਨੂੰ ਵੀ ਦੇਖ ਸਕਦੇ ਹੋ। ਇਤਹਾਸ ਅਤੇ ਆਰਕੀਟੈਕਚਰ ਵਿਚ ਰੂਚੀ ਰੱਖਣ ਵਾਲਿਆਂ ਲਈ ਤਾਂ ਇਹ ਵਧੀਆ ਜਗ੍ਹਾ ਹੋਵੇਗੀ। ਜੇਲ੍ਹ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਤੇਲੰਗਾਨਾ ਵਿਚ 220 ਸਾਲ ਪੁਰਾਣੀ ਸੰਗਰੇੱਡੀ ਜੇਲ ਵਿਚ ਮੁਸਾਫ਼ਰਾਂ ਦੇ ਠਹਿਰਣ ਦੀ ਸਹੂਲਤ ਵੀ ਬਣਾਈ ਗਈ ਹੈ। ਇਹ ਕੋਈ ਮਜ਼ਾਕ ਨਹੀਂ ਸਗੋਂ ਹਕੀਕਤ ਹੈ, ਜੇਕਰ ਤੁਸੀਂ ਕੁੱਝ ਘੰਟਿਆਂ ਲਈ ਇਕ ਜੇਲ ਦੀ ਕੋਠੜੀ ਵਿਚ ਬੀਤਾਉਣਾ ਚਾਹੁੰਦੇ ਹੋ ਤਾਂ ਕੁੱਝ ਰੁਪਏ ਦੇ ਕੇ ਤੁਸੀਂ ਅਜਿਹਾ ਕਰ ਸਕਦੇ ਹੋ।

ਤੁਹਾਡੇ ਕੋਲ ਅਪਣੀ ਵਰਦੀ, ਸਟੀਲ ਦਾ ਕੱਪ, ਬਿਸਤਰਾ ਹੋਵੇਗਾ ਅਤੇ ਤੁਹਾਨੂੰ ਜੇਲ ਦਾ ਖਾਣਾ ਨਹੀਂ ਮਿਲੇਗਾ। ਜੇਲ੍ਹ ਜਾਣਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ ਬਸ ਬੁਕਿੰਗ ਕਰੋ ਅਤੇ ਜੇਲ ਦਾ ਤਜ਼ਰਬਾ ਲਓ।