ਜਾਣੋ, ਦੁਨੀਆ ਦੇ ਕਿਸ ਕੋਨੇ ਵਿਚ ਕਿੰਨੇ ਰਹਿੰਦੇ ਹਨ ਭਾਰਤੀ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕਹਿੰਦੇ ਹਨ ਕਿ ਵਿਦੇਸ਼ ਵੀ ਆਪਣਾ ਲੱਗਣ ਲੱਗਦਾ ਹੈ ਜਦੋਂ ਉੱਥੇ ਆਪਣੇ ਦੇਸ਼ ਦੇ ਲੋਕ ਸ਼ਾਮਿਲ ਹੋਣ। ਭਾਰਤੀ ਜਿੱਥੇ ਜਾਂਦੇ ਹਨ ਉਥੇ ਹੀ ਆਪਣੀ ਦੁਨੀਆ ਬਸਾ ਲੈਂਦੇ ਹਨ। ਫਿਰ ...

Indian

ਕਹਿੰਦੇ ਹਨ ਕਿ ਵਿਦੇਸ਼ ਵੀ ਆਪਣਾ ਲੱਗਣ ਲੱਗਦਾ ਹੈ ਜਦੋਂ ਉੱਥੇ ਆਪਣੇ ਦੇਸ਼ ਦੇ ਲੋਕ ਸ਼ਾਮਿਲ ਹੋਣ। ਭਾਰਤੀ ਜਿੱਥੇ ਜਾਂਦੇ ਹਨ ਉਥੇ ਹੀ ਆਪਣੀ ਦੁਨੀਆ ਬਸਾ ਲੈਂਦੇ ਹਨ। ਫਿਰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਓ ਤੁਹਾਨੂੰ ਉੱਥੇ ਭਾਰਤੀ ਜ਼ਰੂਰ ਮਿਲ ਜਾਣਗੇ। ਅੱਜ ਕੱਲ੍ਹ ਜਿਆਦਾਤਰ ਨੌਜਵਾਨਾਂ ਵਿਚ ਵੀ ਵਿਦੇਸ਼ ਵਿਚ ਪੜ੍ਹਨ ਅਤੇ ਉਥੇ ਹੀ ਰਹਿਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ।

ਹਾਲ ਹੀ ਵਿਚ ਇਕ ਰਿਪੋਰਟ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਵਿਚ ਰਹਿਣ ਵਾਲੇ ਪ੍ਰਵਾਸੀਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। ਜੋ ਅਪਣਾ ਦੇਸ਼ ਛੱਡ ਦੁਨੀਆ ਦੇ ਹੋਰ ਕਈ ਦੇਸ਼ਾ ਦੇ ਕੋਨਿਆਂ ਵਿਚ ਜਾ ਬਸੇ ਹਨ। ਜਿੱਥੇ ਇਹਨਾਂ ਦੀ ਗਿਣਤੀ ਪਹਿਲਾਂ ਕੁੱਝ ਘੱਟ ਸੀ ਉਥੇ ਹੀ 2017 ਦੇ ਮੁਕਾਬਲੇ ਇਸ ਵਿਚ ਕਾਫ਼ੀ ਵਾਧਾ ਹੋਇਆ ਹੈ। ਤੁਸੀ ਵੀ ਇਹ ਜਾਣਨ ਲਈ ਉਤਸੁਕਤ ਹੋਵੋਗੇ ਕਿ ਆਖ਼ਿਰ ਕਿਹੜੇ ਦੇਸ਼ ਵਿਚ ਕਿੰਨੀ ਗਿਣਤੀ ਵਿਚ ਭਾਰਤੀ ਰਹਿੰਦੇ ਹਨ, ਤਾਂ ਆਓ ਜੀ ਜਾਂਣਦੇ ਹਾਂ ਇਸ ਦੇ ਬਾਰੇ ਵਿਚ।  

ਸੰਯੁਕਤ ਅਰਬ ਅਮੀਰਾਤ - ਸੰਯੁਕਤ ਅਰਬ ਅਮੀਰਾਤ ਇਕ ਮੁਸਲਮਾਨ ਦੇਸ਼ ਹੈ ਪਰ ਇਸ ਦੇ ਖੂਬਸੂਰਤ ਸ਼ਹਿਰ ਦੁਨੀਆ ਭਰ ਦੇ ਲੋਕਾਂ ਨੂੰ ਆਪਣੀ ਵੱਲ ਆਕਰਸ਼ਤ ਕਰਦੇ ਹਨ। ਇੱਥੇ ਭਾਰਤੀਆਂ ਦੀ ਗਿਣਤੀ ਦੇ ਬਾਰੇ ਵਿਚ ਗੱਲ ਕੀਤੀ ਜਾਵੇ ਤਾਂ 33.1 ਲੱਖ ਦੇ ਲਗਭਗ ਭਾਰਤੀ ਇੱਥੇ ਬਸੇ ਹੋਏ ਹਨ।  

ਸਊਦੀ ਅਰਬ - ਇੱਥੇ ਵੀ ਬਹੁਤ ਸਾਰੇ ਭਾਰਤੀ ਬਸੇ ਹੋਏ ਹਨ, ਸਊਦੀ ਅਰਬ ਵਿਚ ਇਹਨਾਂ ਦੀ ਗਿਣਤੀ ਲਗਭਗ 22 ਲੱਖ ਦੇ ਕਰੀਬ ਹੈ।  

ਅਮਰੀਕਾ - ਯੂ ਏਸ ਏ ਦੇ ਬਾਰੇ ਵਿਚ ਗੱਲ ਕੀਤੀ ਜਾਵੇ ਤਾਂ ਸ਼ਾਇਦ ਹੀ ਕੋਈ ਹੋਵੇਗਾ ਜੋ ਇੱਥੇ ਜਾਣਾ ਨਹੀਂ ਚਾਹੁੰਦਾ ਹੋਵੇ। ਇਸ ਦੇਸ਼ ਵਿਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਲਗਭਗ 22 ਲੱਖ ਹੈ।  

ਓਮਾਨ - ਚੰਗੇ ਕੰਮ - ਕਾਜ਼ ਦੀ ਤਲਾਸ਼ ਵਿਚ ਆਪਣਾ ਘਰ ਛੱਡ ਕੇ ਆਏ ਭਾਰਤੀ ਓਮਾਨ ਵਿਚ ਜਾ ਕੇ ਰਹਿਣ ਵਾਲੇ ਭਾਰਤੀਆਂ ਦੀ  ਗਿਣਤੀ ਵੀ ਕੁੱਝ ਘੱਟ ਨਹੀਂ ਹੈ। ਰਿਪੋਰਟ ਦੇ ਮੁਤਾਬਿਕ ਇੱਥੇ 12 ਲੱਖ ਦੇ ਕਰੀਬ ਭਾਰਤੀ ਬਸੇ ਹਨ।  

ਬ੍ਰਿਟੇਨ - ਬ੍ਰਿਟੇਨ ਬਹੁਤ ਖੂਬਸੂਰਤ ਜਗ੍ਹਾ ਹੈ। ਇੱਥੇ ਦਾ ਲਾਈਫਸਟਾਈਲ ਹਰ ਕਿਸੇ ਨੂੰ ਆਪਣੀ ਵੱਲ ਆਕਰਸ਼ਤ ਕਰਦਾ ਹੈ। ਇੱਥੇ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਵੀ ਕੁੱਝ ਘੱਟ ਨਹੀਂ ਹੈ। ਇਸ ਦੇਸ਼ ਵਿਚ 8.36 ਲੱਖ ਦੇ ਲਗਭਗ ਭਾਰਤੀ ਰਹਿੰਦੇ ਹਨ।  

ਕੈਨੇਡਾ - ਕੈਨੇਡਾ ਵਿਚ ਵੀ ਵੱਡੀ ਤਾਦਾਦ ਵਿਚ ਭਾਰਤੀ ਰਹਿੰਦੇ ਹਨ। ਇੱਥੇ 6 ਲੱਖ ਦੇ ਲਗਭਗ ਭਾਰਤੀ ਲੋਕ ਰਹਿੰਦੇ ਹਨ।