ਪ੍ਰਵਾਸੀ ਮਜ਼ਦੂਰਾਂ 'ਤੇ ਆਰ-ਪਾਰ, ਮਮਤਾ ਸਰਕਾਰ ਨੇ ਸਿਰਫ 9 ਟ੍ਰੇਨਾਂ ਦੀ ਦਿੱਤੀ ਮਨਜ਼ੂਰੀ- BJP

ਏਜੰਸੀ

ਜੀਵਨ ਜਾਚ, ਯਾਤਰਾ

ਹੁਣ ਤਕ ਪੱਛਮ ਬੰਗਾਲ ਦੀ ਸਰਕਾਰ ਨੇ ਸਿਰਫ 9 ਟ੍ਰੇਨਾਂ ਨੂੰ ਜਾਣ...

Bjp attacks mamata government on migrant labour issue train

ਨਵੀਂ ਦਿੱਲੀ: ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਦੇਸ਼ ਵਿਚ ਰਾਜਨੀਤੀ ਤੇਜ਼ ਹੋ ਗਈ ਹੈ। ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (BJP) ਦੇ ਬੁਲਾਰੇ ਸੰਬਿਤ ਪਾਤਰਾ ਨੇ ਇਲਜ਼ਾਮ ਲਗਾਇਆ ਹੈ ਕਿ ਬੰਗਾਲ ਦੀ ਸਰਕਾਰ ਟ੍ਰੇਨਾਂ ਨੂੰ ਜਾਣ ਦੀ ਮਨਜ਼ੂਰੀ ਨਹੀਂ ਦੇ ਰਹੀ। ਭਾਜਪਾ ਨੇਤਾ ਨੇ ਕਿਹਾ ਕਿ ਜਿਹੜੇ ਰਾਜ ਵਿਚ ਮਜ਼ਦੂਰ ਹਨ ਅਤੇ ਜਿੱਤੇ ਮਜ਼ਦੂਰਾਂ ਨੇ ਜਾਣਾ ਹੈ ਉੱਥੇ ਦੋਵੇਂ ਰਾਜਾਂ ਦੀ ਸਰਕਾਰਾਂ ਤੋਂ ਆਗਿਆ ਲੈਣੀ ਪੈਂਦੀ ਹੈ।

ਹੁਣ ਤਕ ਪੱਛਮ ਬੰਗਾਲ ਦੀ ਸਰਕਾਰ ਨੇ ਸਿਰਫ 9 ਟ੍ਰੇਨਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਹੈ। ਸੰਬਿਤ ਪਾਤਰਾ ਨੇ ਦਾਅਵਾ ਕੀਤਾ ਹੈ ਕਿ ਅੱਜ ਕਈ ਰਿਸੀਵ ਕਰਨ ਵਾਲੇ ਰਾਜ ਆਗਿਆ ਨਹੀਂ ਦੇ ਰਹੇ। ਉੱਤਰ ਪ੍ਰਦੇਸ਼ ਸਰਕਾਰ ਨੇ 487 ਟ੍ਰੇਨਾਂ ਨੂੰ ਦਾਖ਼ਲ ਹੋਣ ਦੀ ਮਨਜ਼ੂਰੀ ਦਿੱਤੀ ਹੈ ਇਸ ਲਈ ਯੂਪੀ ਦੇ ਮਜ਼ਦੂਰ ਆਸਾਨੀ ਨਾਲ ਜਾ ਰਹੇ ਹਨ। ਬਿਹਾਰ ਦੀ ਸਰਕਾਰ ਨੇ 254 ਟ੍ਰੇਨਾਂ ਨੂੰ ਰਾਜ ਵਿਚ ਆਉਣ ਦੀ ਆਗਿਆ ਦਿੱਤੀ ਹੈ।

ਭਾਜਪਾ ਨੇਤਾ ਨੇ ਮਮਤਾ ਸਰਕਾਰ ਤੇ ਇਲਜ਼ਾਮ ਲਗਾਇਆ ਹੈ ਕਿ ਹੁਣ ਤਕ ਬੰਗਾਲ ਸਰਕਾਰ ਨੇ ਸਿਰਫ 9 ਟ੍ਰੇਨਾਂ ਦੇ ਦਾਖਲ ਹੋਣ ਦੀ ਇਜ਼ਾਜਤ ਦਿੱਤੀ ਹੈ। ਇਸ ਦੇ ਚਲਦੇ ਲੱਖਾਂ ਮਜ਼ਦੂਰ ਬਾਹਰ ਹੀ ਫਸੇ ਹੋਏ ਹਨ। ਕਾਂਗਰਸ ਸ਼ਾਸਿਤ ਛੱਤੀਸਗੜ੍ਹ ਨੇ ਸਿਰਫ 10 ਟ੍ਰੇਨਾਂ ਨੂੰ ਆਗਿਆ ਦਿੱਤੀ ਹੈ, ਝਾਰਖੰਡ ਸਰਕਾਰ ਨੇ ਵੀ ਕਾਫੀ ਘਟ ਟ੍ਰੇਨਾਂ ਦੀ ਮਨਜ਼ੂਰੀ ਦਿੱਤੀ ਹੈ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਨਿਸ਼ਾਨਾ ਲਗਾਉਂਦੇ ਹੋਏ ਸੰਬਿਤ ਪਾਤਰਾ ਨੇ ਕਿਹਾ ਕਿ ਉਹਨਾਂ ਦੇ ਰਾਜ ਦੀਆਂ ਸਰਕਾਰਾਂ ਟ੍ਰੇਨਾਂ ਦੀ ਆਗਿਆ ਕਿਉਂ ਨਹੀਂ ਦੇ ਰਹੀਆਂ ਹਨ? ਅੱਜ ਸੜਕਾਂ ਤੇ ਜੋ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਉਹ ਇਸ ਦਾ ਨਤੀਜਾ ਹੈ। ਭਾਜਪਾ ਨੇਤਾ ਨੇ ਦਾਅਵਾ ਕੀਤਾ ਪ੍ਰਵਾਸੀ ਮਜ਼ਦੂਰਾਂ ਦੇ ਸ਼ੇਲਟਰ ਹੋਮ, ਖਾਣ ਦਾ ਖਰਚ ਕੇਂਦਰ ਸਰਕਾਰ ਚੁੱਕ ਰਹੀ ਹੈ ਪਰ ਰਾਜ ਸਰਕਾਰ ਇਸ ਦੇ ਲਈ ਕੋਈ ਪ੍ਰਬੰਧ ਨਹੀਂ ਕਰ ਰਹੀ।

ਮਜ਼ਦੂਰਾਂ ਦੇ ਹਾਲਾਤ ਲਈ ਅੱਜ ਕਾਂਗਰਸ ਅਤੇ ਟੀਐਮਸੀ ਦੀ ਸਰਕਾਰ ਜ਼ਿੰਮੇਵਾਰ ਹੈ। ਸੰਬਿਤ ਨੇ ਇਲਜ਼ਾਮ ਲਗਾਇਆ ਹੈ ਕਿ ਬੰਗਾਲ ਦੀ ਸਰਕਾਰ ਨੇ ਅਜ਼ਮੇਰ ਗਏ ਲੋਕਾਂ ਨੂੰ ਲਿਆਉਣ ਲਈ ਟ੍ਰੇਨ ਚਲਾਉਣ ਦੀ ਆਗਿਆ ਦਿੱਤੀ ਹੈ ਪਰ ਮਹਾਂਰਾਸ਼ਟਰ ਵਿਚ ਸਭ ਤੋਂ ਜ਼ਿਆਦਾ ਮਜ਼ਦੂਰ ਹਨ ਅਤੇ ਉੱਥੇ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਗੌਰਤਲਬ ਹੈ ਕਿ ਰਾਜ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਕੇਂਦਰ ਦੁਆਰਾ ਲੇਬਰ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।

ਇਸ ਦੇ ਬਾਵਜੂਦ ਪੈਦਲ ਜਾਂ ਸਾਈਕਲ ਰਾਹੀਂ ਸੜਕਾਂ 'ਤੇ ਮਜਦੂਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਬੰਗਾਲ ਸਰਕਾਰ ਅਤੇ ਕੇਂਦਰ ਸਰਕਾਰ ਪਹਿਲਾਂ ਹੀ ਪਰਵਾਸੀ ਮਜ਼ਦੂਰਾਂ ਪ੍ਰਤੀ ਅੜੀ ਵਿਖਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੁੱਦੇ 'ਤੇ ਮਮਤਾ ਬੈਨਰਜੀ ਨੂੰ ਇਕ ਪੱਤਰ ਲਿਖਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।