ਤੁਫ਼ਾਨ ਦੀ ਚਪੇਟ ‘ਚ ਆਏ BJP ਨੇਤਾ ਦੀ ਇਲਾਜ਼ ਦੌਰਾਨ ਮੌਤ : ਪ੍ਰਯਾਗਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਗਮਨਗਰੀ ਪ੍ਰਯਾਗਰਾਜ ਵਿਚ ਐਤਵਾਰ ਸ਼ਾਮ ਨੂੰ ਆਏ ਤੇਜ਼ ਤੁਫਾਨ ਦੇ ਵਿਚ ਜ਼ਖ਼ਮੀ ਹੋਏ 55 ਸਾਲਾ ਬੀਜੇਪੀ ਨੇਤਾ ਫੁਲਚੰਦ ਕਨੌਜ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ ਹੈ।

Photo

ਪ੍ਰਯਾਗਰਾਜ : ਸੰਗਮਨਗਰੀ ਪ੍ਰਯਾਗਰਾਜ ਵਿਚ ਐਤਵਾਰ ਸ਼ਾਮ ਨੂੰ ਆਏ ਤੇਜ਼ ਤੁਫਾਨ ਦੇ ਵਿਚ ਜ਼ਖ਼ਮੀ ਹੋਏ 55 ਸਾਲਾ ਬੀਜੇਪੀ ਨੇਤਾ ਫੁਲਚੰਦ ਕਨੌਜ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ ਹੈ। ਇਹ ਮ੍ਰਿਤਕ ਭਾਜਪਾ ਦੇ ਨੇਤਾ ਐਸ ਸੀ ਮੋਰਚਾ ਦੇ ਜ਼ਿਲਾ ਪ੍ਰਧਾਨ ਸਨ। ਦੱਸਿਆ ਜਾ ਰਿਹਾ ਹੈ ਕਿ ਬੀਜੀਪੇ ਨੇਤਾ ਘੂਰਪੁਰ ਥਾਣਾ ਖੇਤਰ ਵਿਚ ਪੈਂਦੇ ਪਿੰਡ ਚਿੱਲੀ ਵਿਚ ਖਾਣਾ-ਖਾਣ ਤੋਂ ਬਾਅਦ ਸੋਂ ਰਹੇ ਸੀ, ਉਸੇ ਸਮੇਂ ਚੱਲੇ ਤੇਜ਼ ਤੁਫਾਨ ਵਿਚ ਗਿਰੇ ਟੀਨ,ਸੈਡਾਂ ਨਾਲ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ।

ਜਿੱਥੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਤਰੁੰਤ ਇਸ ਸਬੰਧੀ ਜਾਣਕਾਰੀ ਡਿਪਟੀ ਕੁਲੈਕਟਰ ਕਰਛਣਾ ਫੋਰ ਰਾਹੀਂ ਦਿੱਤੀ ਗਈ। ਆਪਦਾ ਦੀ ਰਾਸ਼ੀ ਤਹਿਤ ਸਹਿਯੋਗ ਕਰਨ ਦਾ ਨਿਰਦੇਸ਼ ਕੀਤਾ ਜਿਸ ਤੇ ਤਹਿਸੀਲ ਦੇ ਕਾਨੂੰਗੋ ਅਤੇ ਲਖਪਾਲ ਆਏ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਜਾਣਕਾਰੀ ਲੈਣ ਤੋਂ ਬਾਅਦ ਲਿਖਤ-ਪੜਤ ਕੀਤੀ ਅਤੇ ਆਪਦਾ ਫੰਡ ਤਹਿਤ 500000 ਰੁਪਏ ਅਤੇ ਹੋਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਦੱਸ ਦਈਏ ਕਿ ਉਤਰ ਪ੍ਰਦੇਸ਼ ਵਿਚ ਤੁਫਾਨ, ਮੀਂਹ ਅਤੇ ਅਸਮਾਨੀ ਬਿਜਲੀ ਨੇ ਜੰਮ ਕੇ ਕਹਿਰ ਢਾਹਿਆ ਹੈ। ਐਤਵਾਰ ਨੂੰ ਆਏ ਇਸ ਤੁਫ਼ਾਨ ਵਿਚ 36 ਲੋਕਾਂ ਦੀ ਮੌਤ ਹੋ ਗਈ ਹੈ। ਇਸ ਅੰਕੜਿਆਂ ਵਿਚ ਸਮੇਂ ਦੇ ਨਾਲ ਵਾਧਾ ਵੀ ਹੁੰਦਾ ਜਾ ਰਿਹਾ ਹੈ। ਹਲਾਂਕਿ ਆਪਦਾ ਅਤੇ ਰਾਹਤ ਵਿਭਾਗ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਿਚ ਸਿਰਫ਼ 27 ਲੋਕਾਂ ਦੀ ਮੌਤ ਹੋਈ ਹੈ ਅਤੇ ਬਾਕੀ ਲੋਕਾਂ ਦੀ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ। ਮੀਂਹ ਕਾਰਨ ਸਭ ਤੋਂ ਵੱਧ ਤਬਾਹੀ ਕਾਸਗੰਜ ਵਿੱਚ ਹੋਈ। ਇਥੇ 4 ਲੋਕਾਂ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।

ਇਸ ਤੋਂ ਇਲਾਵਾ ਬਦਾਉਂ, ਸੀਤਾਪੁਰ ਅਤੇ ਉਨਾਓ ਵਿਚ ਤਿੰਨ ਲੋਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਹਨ। ਬਾਲੀਆ, ਚਿੱਤਰਕੁੱਟ, ਬਾਰਾਬੰਕੀ, ਹਰਦੋਈ ਅਤੇ ਬਹਰਾਇਚ ਵਿਚ ਦੋ-ਦੋ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਮਿਰਜ਼ਾਪੁਰ, ਫਤਿਹਪੁਰ, ਪੀਲੀਭੀਤ, ਲਖਨ., ਅਮੇਠੀ, ਅਲੀਗੜ, ਰਾਏਬਰੇਲੀ, ਹਮੀਰਪੁਰ ਅਤੇ ਸੰਭਲ ਵਿੱਚ ਵੀ ਇੱਕ-ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।