ਰਾਹੁਲ ਗਾਂਧੀ ਨੂੰ ਜਵਾਬ 'ਚ BJP ਦਾ ਅਜਿਹਾ ਟਵੀਟ, ਕੁਝ ਸਮੇਂ ਬਾਅਦ ਕਰਨਾ ਪਿਆ ਡਲੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਸੰਕਟ ਦਾ ਮਾਹੌਲ ਚੱਲ ਰਿਹਾ ਹੈ।

Photo

ਨਵੀਂ ਦਿੱਲੀ : ਦੇਸ਼ ਵਿਚ ਇਕ ਪਾਸੇ ਕਰੋਨਾ ਵਾਇਰਸ ਦੇ ਕਾਰਨ ਸੰਕਟ ਦਾ ਮਾਹੌਲ ਚੱਲ ਰਿਹਾ ਹੈ ਉੱਥੇ ਹੀ ਅਜਿਹੇ ਸਮੇਂ ਵਿਚ ਵੀ ਰਾਜਨੀਤੀਕਿ ਪਾਰਟੀਆਂ ਇਕ-ਦੂਜੀ ਪਾਰਟੀ ਤੇ ਇਲਜ਼ਾਮ ਲਗਾਉਂਣ ਤੋਂ ਨਹੀਂ ਹੱਟ ਰਹੀਆਂ ਹਨ। ਇਸ ਤਰ੍ਹਾਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਆਰੋਗਿਆ ਸੇਤੂ ਐੱਪ ਤੇ ਸਵਾਲ ਚੁੱਕਿਆ ਤਾਂ ਬੀਜੇਪੀ ਦੇ ਅਧਿਕਾਰਿਤ ਟਵਿਟਰ ਹੈਂਡਲ ਤੋਂ ਰਾਹੁਲ ਗਾਂਧੀ ਦੇ ਟਵੀਟ ਤੇ ਅਜਿਹਾ ਜਵਾਬ ਦਿੱਤਾ ਕਿ ਚੰਦ ਮਿੰਟਾਂ ਵਿਚ ਉਸ ਨੂੰ ਹਟਾਉਂਣਾ ਪਿਆ।

ਦੱਸ ਦੱਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਨਾਲ ਲੜਾਈ ਵਿਚ ਅਰੋਗਿਆ ਸੇਤੂ ਐੱਪ ਨੂੰ ਕਾਫੀ ਅਹਿਮ ਦੱਸਿਆ ਜਾ ਰਿਹਾ ਹੈ। ਇਸ ਲਈ ਸਰਕਾਰ ਦੇ ਵੱਲੋ ਲੋਕਾਂ ਨੂੰ ਲਗਾਤਾਰ ਅਰੋਗਿਆ ਸੇਤੂ ਐੱਪ ਨੂੰ ਡਾਉਨਲੋਡ ਕਰਨ ਦੀ ਆਪੀਲ ਕੀਤੀ ਜਾ ਰਹੀ ਹੈ। ਇਸੇ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਅਰੋਗਿਆ ਸੇਤੂ ਐੱਪ ਤੇ ਕੁਝ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਨੇ ਡਾਟਾ ਸੁਰੱਖਿਆ ਅਤੇ ਪ੍ਰਾਈਵੇਸੀ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ।

ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਿਤ ਟਵਿਟਰ ਹੈਂਡਲ ਤੋਂ ਇਕ ਟਵੀਟ ਕੀਤਾ ਗਿਆ, ਜਿਸ ਵਿਚ ਇਕ ਸਵਾਲ ਕੀਤਾ ਗਿਆ, ਕੀ ਕਹਿੰਦੇ ਹੋ? ਅਤੇ ਨਾਲ ਹੀ ਇਸ ਟਵੀਟ ਵਿਚ ਇਕ ਫੋਟੋ ਵੀ ਪੋਸਟ ਕੀਤੀ ਗਈ, ਪਰ ਕੁਝ ਸਮੇਂ ਦੇ ਬਾਅਦ ਹੀ ਬੀਜੇਪੀ ਨੇ ਆਪਣੇ ਅਕਾਊਂਟ ਤੋਂ ਇਸ ਟਵੀਟ ਨੂੰ ਹਟਾ ਦਿੱਤਾ ਗਿਆ। ਇਸ ਟਵੀਟ ਵਿਚ ਇਕ ਪਾਣੀ ਦੀ ਟੈਂਕੀ ਦੇ ਉਪਰ ਇਕ ਜਾਨਵਰ ਹੈ, ਅਤੇ ਟੈਂਕੀ ਤੇ ਕਾਂਗਰਸ ਲਿਖਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਅਰੋਗਿਆ ਸੇਤੂ ਐੱਪ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਰੋਗਿਆ ਸੇਤੂ ਐੱਪ ਇਕ ਗੁੰਝਲਦਾਰ ਐੱਪ ਪ੍ਰਣਾਲੀ ਹੈ, ਜੋ ਕਿ ਇਕ ਪ੍ਰਾਈਵੇਟ ਆਪ੍ਰੇਟਰ ਦੇ ਲਈ ਆਉਟਸੋਰਸ ਹੈ। ਜਿਸ ਵਿਚ ਕੋਈ ਸੰਸਥਾਗਤ ਨਿਰੀਖਣ ਨਹੀਂ ਹੁੰਦਾ. ਇਹ ਗੰਭੀਰ ਡੇਟਾ ਸੁੱਰਖਿਆ ਅਤੇ ਗੋਪਨੀਯਤਾ ਦੀਆਂ ਚਿੰਤਾਵਾਂ ਪੈਦਾ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।