ਜਦੋਂ ਕਰ ਰਹੇ ਹੋ ਇਕੱਲੇ ਟ੍ਰੈਵਲ,ਇਨ੍ਹਾਂ ਗੱਲਾਂ ਦਾ ਰਖੋ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਜੇਕਰ ਤੁਸੀਂ ਇਕੱਲੇ ਯਾਤਰਾ ਕਰ ਰਹੇ ਹੋ ਤਾਂ ਹਰ ਛੋਟੀ - ਵੱਡੀ ਜਾਣਕਾਰੀ ਹਾਸਲ ਕਰ ਕੇ ਹੀ ਚੱਲੋ ਅਤੇ ਕਈ ਵਾਰ ਪੂਰੀ ਪਲੈਨਿੰਗ  ਦੇ...

traveling

ਜੇਕਰ ਤੁਸੀਂ ਇਕੱਲੇ ਯਾਤਰਾ ਕਰ ਰਹੇ ਹੋ ਤਾਂ ਹਰ ਛੋਟੀ - ਵੱਡੀ ਜਾਣਕਾਰੀ ਹਾਸਲ ਕਰ ਕੇ ਹੀ ਚੱਲੋ ਅਤੇ ਕਈ ਵਾਰ ਪੂਰੀ ਪਲੈਨਿੰਗ  ਦੇ ਬਾਵਜੂਦ ਕੋਈ ਨਾ ਕੋਈ ਪਰੇਸ਼ਾਨੀ ਆ ਹੀ ਜਾਂਦੀ ਹੈ। ਹੁਣ ਅਜਿਹੇ ਵਿਚ ਕੀ ਕਰਨਾ ਚਾਹੀਦਾ ਹੈ ? ਜ਼ਿਆਦਾ ਤਣਾਅ ਨਾ ਲਵੋ ਅਤੇ ਇਹਨਾਂ ਵਿਚੋਂ ਕੋਈ ਵੀ ਐਪ ਡਾਉਨਲੋਡ ਕਰ ਕੇ ਆਰਾਮ ਨਾਲ ਘੁੰਮੋ।

ਟ੍ਰਿਪ ਐਡਵਾਇਜ਼ਰ : ਜੇਕਰ ਤੁਹਾਨੂੰ ਤੁਹਾਡੇ ਡੈਸਟਿਨੇਸ਼ਨ ਵਿਚ ਉਪਲਬਧ ਸਹੂਲਤਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਇਹ ਐਪ ਬੈਸਟ ਹੈ। ਇਸ ਵਿਚ ਤੁਹਾਨੂੰ ਕਿਸੇ ਵੀ ਜਗ੍ਹਾ 'ਤੇ ਖਾਣ - ਪੀਣ ਤੋਂ ਲੈ ਕੇ ਸ਼ਾਪਿੰਗ ਤੱਕ ਦੀ ਜਾਣਕਾਰੀ ਮਿਲ ਜਾਵੇਗੀ। ਇਸ ਐਪ 'ਤੇ ਮੈਪ ਵੀ ਰਹਿੰਦਾ ਹੈ ਜਿਸ ਦੇ ਨਾਲ ਤੁਸੀਂ ਆਰਾਮ ਨਾਲ ਅਪਣੇ ਆਪ ਲਈ ਹੋਟਲ ਜਾਂ ਰੈਸਟੋਰੈਂਟ ਖੋਜ ਸਕਦੀਆਂ ਹਨ। 

ਕਯਾਕ : ਇਹ ਐਪ ਬਾਕਿ ਸਾਰੇ ਐਪਸ ਵਿਚ ਸੱਭ ਤੋਂ ਜ਼ਿਆਦਾ ਟ੍ਰੈਵਲਰ ਫ੍ਰੈਂਡਲੀ ਐਪ ਹੈ। ਇਸ ਐਪ ਨਾਲ ਤੁਸੀਂ ਫ਼ਲਾਇਟ, ਕੈਬ ਵੀ ਬੁੱਕ ਕਰ ਸਕਦੇ ਹੋ। 

ਬੁਕਿੰਗ.ਕਾਮ : ਇਹ ਐਪ ਤੁਹਾਨੂੰ ਵੱਖ - ਵੱਖ ਹੋਟਲ ਦੇ ਕਿਰਾਏ ਅਤੇ ਅਰਾਮ ਦੀ ਤੁਲਨਾ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਵਿਚ ਤੁਹਾਨੂੰ ਹੋਰ ਟ੍ਰੈਵਲਰਜ਼ ਦੇ ਰਿਵਿਊ ਵੀ ਮਿਲ ਜਾਣਗੇ, ਜਿਸ ਦੇ ਨਾਲ ਤੁਸੀਂ ਅਸਾਨੀ ਨਾਲ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਕਿਥੇ ਠਹਿਰਣਾ ਹੈ। 

ਗੂਗਲ ਗੌਗਲਸ : ਯਾਤਰਾ ਦੇ ਦੌਰਾਨ ਤਸਵੀਰਾਂ ਲੈਣਾ ਕਿਸ ਨੂੰ ਪਸੰਦ ਨਹੀਂ ਹੁੰਦਾ ?  ਇਹ ਐਪ ਤੁਹਾਡੇ ਲਈ ਪਰਫ਼ੈਕਟ ਹੈ। ਇਸ ਤੋਂ ਨਾ ਸਿਰਫ਼ ਤੁਸੀਂ ਫ਼ੋਟੋ ਲੈ ਸਕਦੇ ਹੋ ਸਗੋਂ ਉਸ ਫ਼ੋਟੋ ਦੇ ਬਾਰੇ ਵਿਚ ਪੂਰੀ ਜਾਣਕਾਰੀ ਵੀ ਹਾਸਲ ਕਰ ਸਕਦੇ ਹੋ।

ਲਾਇਵਟਰੇਕਰ : ਇਸ ਐਪ ਨਾਲ ਇਕ ਡੀਜਿਟਲ ਜਰਨਲ ਤਿਆਰ ਹੋ ਜਾਂਦਾ ਹੈ। ਤੁਸੀਂ ਜਿੱਥੇ ਜਿੱਥੇ ਜਾਓਗੇ ਉਸ ਸਫ਼ਰ ਦਾ ਰੂਟ ਬਣ ਜਾਵੇਗਾ। ਉਂਝ ਵੀ ਅਪਣੇ ਸਫ਼ਰ ਨੂੰ ਫਿਰ ਤੋਂ ਜੀਉਣ ਦਾ ਵੀ ਵੱਖ ਹੀ ਮਜ਼ਾ ਹੈ। ਇਹ ਇਕ ਤਰ੍ਹਾਂ ਦੀ ਡੀਜਿਟਲ ਟ੍ਰੈਵਲ ਡਾਇਰੀ ਬਣ ਜਾਵੇਗੀ।