ਦਿੱਲੀ ਦੇ ਇਸ ਪਾਰਕ ਵਿਚ ਵੇਖੋ ਦੁਨੀਆ ਦੇ 7 ਅਜੂਬੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਜੋ ਲੋਕ ਦੁਨੀਆ ਦੇ ਸੱਤ ਅਜੂਬਿਆਂ ਨੂੰ ਦੇਖਣ ਲਈ ਵਿਦੇਸ਼ਾਂ ਵਿਚ ਨਹੀਂ ਜਾ ਸਕਦੇ ਤਾਂ ਉਹ ਲੋਕ ਇਹਨਾਂ ਅਜੂਬਿਆਂ ਨੂੰ ਦਿੱਲੀ ਵਿਚ ਹੀ ਦੇਖ ਸਕਦੇ ਹਨ।

Waste to Wonder Park

ਕੁਝ ਮਹੀਨੇ ਪਹਿਲਾਂ ਹੀ ਦਿੱਲੀ ਦੇ ਨਿਜ਼ਾਮੁਦੀਨ ਮੈਟਰੋ ਸਟੇਸ਼ਨ ਦੇ ਕੋਲ ਦਰਸ਼ਕਾਂ ਲਈ ਪਹਿਲਾ ਵੰਡਰ ਪਾਰਕ ਖੋਲਿਆ ਗਿਆ ਹੈ। ਇਸ ਪਾਰਕ ਵਿਚ ਤਾਜ ਮਹਿਲ, ਪੀਸਾ ਦੀ ਮਿਨਾਰ, ਐਫ਼ਿਲ ਟਾਵਰ, ਸਟੈਚੂ ਆਫ ਲਿਬਰਟੀ ਆਦਿ ਸਭ ਮੌਜੂਦ ਹਨ। ਇਸ ਪਾਰਕ ਵਿਚ ਦੁਨੀਆਂ ਦੇ ਸੱਤ ਅਜੂਬਿਆਂ ਦੀ ਝਲਕ ਦੇਖਣ ਨੂੰ ਮਿਲੇਗੀ। ਜੋ ਲੋਕ ਦੁਨੀਆ ਦੇ ਸੱਤ ਅਜੂਬਿਆਂ ਨੂੰ ਦੇਖਣ ਲਈ ਵਿਦੇਸ਼ਾਂ ਵਿਚ ਨਹੀਂ ਜਾ ਸਕਦੇ ਤਾਂ ਉਹ ਲੋਕ ਇਹਨਾਂ ਅਜੂਬਿਆਂ ਨੂੰ ਦਿੱਲੀ ਵਿਚ ਹੀ ਦੇਖ ਸਕਦੇ ਹਨ।

ਦ ਕੋਲੋਜਿਅਮ
ਦ ਕੋਲੋਜਿਅਮ, ਓਵਲ ਸ਼ੇਪ ਵਿਚ ਬਣੇ ਐਂਪੀਥੀਏਟਰ ਨੂੰ ਇੱਥੇ ਰੀਕ੍ਰੀਏਟ ਕੀਤਾ ਗਿਆ ਹੈ। ਇਸ ਵਿਚ ਕਾਰ, ਪਹੀਏ, ਪਿੱਲਰਜ਼, ਗੇਅਰ, ਏਂਗਲਜ਼, ਮੈਟਲ ਪਾਈਪ, ਆਟੋਮੋਬਾਈਲ ਪਾਰਟਸ ਆਦਿ ਦੀ ਵਰਤੋਂ ਕੀਤੀ ਗਈ ਹੈ।

ਸਟੇਚੂ ਆਫ ਲਿਬਰਟੀ
32 ਫੁੱਟ ਉਚੇ ਇਸ ਸਟੇਚੂ ਆਫ ਲਿਬਰਟੀ ਵਿਚ ਪਾਈਪ, ਰਿਕਸ਼ੇ ਦੇ ਐਂਗਲਜ਼, ਬਿਜਲੀ ਦੀਆਂ ਤਾਰਾਂ, ਸਾਈਕਲ ਚੇਨ, ਟਾਰਚ ਅਤੇ ਮੈਟਲ ਸ਼ੀਟਸ ਦੀ ਵਰਤੋਂ ਕੀਤੀ ਗਈ ਹੈ।

ਪੀਸਾ ਦੀ ਮਿਨਾਰ
ਯੁਰਪ ਦੀ ਸਥਾਪਨਾ ਕਲਾ ਦਾ ਸ਼ਾਨਦਾਰ ਨਮੂਨਾ ਹੈ ਥੋੜ੍ਹੀ ਝੁਕੀ ਹੋਈ ਪੀਸਾ ਦੀ ਮਿਨਾਰ, ਇਸ 39 ਫੁੱਟ ਉਚੀ ਮਿਨਾਰ ਵਿਚ ਕੇਬਲ ਵਾਇਰ ਵ੍ਹੀਲਜ਼, ਟਰੱਕ ਮੈਟਲ ਸ਼ੀਟਸ. ਚੈਨਸਜ਼, ਐਂਗਲਜ਼ ਆਦਿ ਦੀ ਵਰਤੋਂ ਕੀਤੀ ਗਈ ਹੈ।

ਤਾਜ ਮਹਿਲ
ਅਸਲੀ ਤਾਜ ਮਹਿਲ ਨਾਲ ਮੇਲ ਖਾਂਦਾ 37 ਫੁੱਟ ਉਚਾ ਇਹ ਤਾਜ ਮਹਿਲ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੈ। ਇਸ ਵਿਚ ਨਟਸ ਬੋਲਟ, ਸਾਈਕਲ ਰਿੰਗਜ਼, ਓਲਡ ਯੂਟੇਂਸਿਲਜ਼, ਬਿਜਲੀ ਦੀਆਂ ਪਾਈਪਾਂ ਅਤੇ ਪੁਰਾਣੀਆਂ ਜਾਲੀਆਂ ਦੀ ਵਰਤੋਂ ਕੀਤੀ ਗਈ ਹੈ।

ਕ੍ਰਾਈਸਟ ਦ ਰੀਡੀਮਰ
ਕ੍ਰਾਈਸਟ ਦ ਰੀਡੀਮਰ ਬ੍ਰਾਜ਼ੀਲ ਦੀ ਇਤਿਹਾਸਕ ਰਾਸ਼ਟਰੀ ਧਰੋਹਰ ਹੈ। ਇਸ 25 ਫੁੱਟ ਉਚੇ ਸਟੇਚੂ ਨੂੰ ਬਨਾਉਣ ਲਈ ਪਾਈਪ, ਆਟੋ ਮੋਬਾਈਲ ਵੇਸਟ ਆਦਿ ਦੀ ਵਰਤੋਂ ਕੀਤੀ ਗਈ ਹੈ।

ਗੀਜ਼ਾ ਦਾ ਪਿਰਾਮਿਡ
ਗੀਜ਼ਾ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਪਿਰਾਮਿਡ ਨੂੰ ਬਨਾਉਣ ਵਿਚ 20 ਸਾਲ ਦਾ ਸਮਾਂ ਲੱਗਿਆ ਸੀ ਜਦਕਿ ਪਾਈਪਾਂ, ਐਂਗਲਜ਼ ਅਤੇ ਟਰੱਕ ਦੇ ਮੈਟਲ ਸ਼ੀਟ ਨਾਲ ਬਣਿਆ ਇਹ ਪਿਰਾਮਿਡ 80 ਦਿਨਾਂ ਵਿਚ ਬਣ ਕੇ ਤਿਆਰ ਹੋਇਆ ਹੈ।

ਆਇਫਿਲ ਟਾਵਰ
ਜੋ ਲੋਕ ਆਇਫਿਲ ਟਾਵਰ ਨੂੰ ਦੇਖਣ ਪੈਰਿਸ ਨਹੀਂ ਜਾ ਸਕਦੇ ਤਾਂ ਉਹ ਇਸ 70 ਫੁੱਟ ਦੇ ਮਿਨਾਰ ਨੂੰ ਇਸ ਪਾਰਕ ਵਿਚ ਦੇਖ ਸਕਦੇ ਹਨ।