ਇਹ ਹਨ ਦੁਨੀਆ ਦੇ ਸਭ ਤੋਂ ਵੱਡੇ ਵਾਟਰ ਫਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕੁਦਰਤ ਦੀ ਖ਼ੂਬਸੁਰਤੀ ਨੂੰ ਦੇਖਣਾ ਹੀ ਯਾਤਰਾ ਦਾ ਸਭ ਤੋਂ ਵਧੀਆ ਹਿੱਸਾ ਹੁੰਦਾ ਹੈ।

Waterfall

ਕੁਦਰਤ ਦੀ ਖ਼ੂਬਸੁਰਤੀ ਨੂੰ ਦੇਖਣਾ ਹੀ ਯਾਤਰਾ ਦਾ ਸਭ ਤੋਂ ਵਧੀਆ ਹਿੱਸਾ ਹੁੰਦਾ ਹੈ, ਕਿਉਂਕਿ ਕੁਦਰਤ ਨੂੰ ਦੇਖ ਕੇ ਹਰ ਕਿਸੇ ਨੂੰ ਸਕੂਨ ਮਿਲਦਾ ਹੈ। ਕੁਦਰਤ ਦੀ ਖ਼ੂਬਸੁਰਤੀ ਹਰ ਥਾਂ ਦੇਖਣ ਨੂੰ ਮਿਲਦੀ ਹੈ ਚਾਹੇ ਉਹ, ਪਹਾੜ ਹੋਣ ਜਾਂ ਬੀਚ ਜਾਂ ਫਿਰ ਰੇਗਿਸਤਾਨ। ਕੁਦਰਤ ਦੀ ਇਹ ਖੂਬਸੁਰਤੀ ਵਾਟਰ ਫਾਲਸ ਵਿਚ ਦੇਖਣ ਨੂੰ ਮਿਲਦੀ ਹੈ।

ਗੁਆਫਾਸ
ਆਈਸਲੈਂਡ ਦਾ ਇਹ ਵਾਟਰ ਫਾਲ ਕੁਦਰਤ ਦੀ ਬਹੁਤ ਹੀ ਵਧੀਆ ਦੇਣ ਹੈ। ਇੱਥੇ ਉਚਾਈ ਤੋਂ ਪਾਣੀ ਦੀ ਡਿੱਗ ਰਹੀ ਧਾਰਾ ਨੂੰ ਦੇਖਣਾ ਬਹੁਤ ਹੀ ਅਨੌਖਾ ਤਜ਼ੁਰਬਾ ਹੁੰਦਾ ਹੈ। 12 ਮੀਟਰ ਦੀ ਉਚਾਈ ਤੋਂ ਡਿੱਗ ਰਹੇ ਨੀਲੇ-ਹਰੇ ਪਾਣੀ ਦੇ ਝਰਨੇ ਦੀ ਚੌੜਾਈ ਲਗਭਗ 30 ਮੀਟਰ ਹੈ। ਇਸ ਨੂੰ ‘ਵਾਟਰ ਫਾਲ ਆਫ ਗਾਡ’ ਵੀ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਕਈ ਕਹਾਣੀਆਂ ਜੁੜੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਝਰਨੇ ਦਾ ਇਹ ਨਾਂਅ 1 ਹਜ਼ਾਰ ਸਾਲ ਪਹਿਲਾਂ ਪਿਆ ਸੀ, ਜਿਸ ਤੋਂ ਬਾਅਦ ਆਈਸਲੈਂਡ ਵਿਚ ਲੋਕਾਂ ਨੇ ਈਸਾਈ ਧਰਮ ਨੂੰ ਸਵਿਕਾਰ ਕਰ ਲਿਆ ਸੀ।

ਸਕਾਗਾਫਾਸ ਆਈਸਲੈਂਡ
ਆਈਸਲੈਂਡ ਦੇ ਸਭ ਤੋਂ ਵੱਡੇ ਝਰਨਿਆਂ ਵਿਚ ਸ਼ਾਮਿਲ ਸਕਾਗਾਫਾਸ ਦੇਖਣ ‘ਤੇ ਰੇਨਬੋ ਵਿਚ ਖੜੇ ਹੋਣ ਦਾ ਅਹਿਸਾਸ ਹੁੰਦਾ ਹੈ। ਬਾਰਿਸ਼ ਦੇ ਮੌਸਮ ਵਿਚ ਇੱਥੇ ਇਕ ਨਹੀਂ ਬਲਕਿ ਦੋ ਰੇਨਬੋ ਨਜ਼ਰ ਆਉਂਦੇ ਹਨ। ਵਾਟਰਫਾਲ ਦੇ ਆਸਪਾਸ ਉੱਚੇ-ਉੱਚੇ ਪਹਾੜ ਅਤੇ ਹਰੇ-ਭਰੇ ਜੰਗਲ ਹਨ। ਇਸ ਥਾਂ ਦੀ ਖੂਬਸੁਰਤੀ ਨੂੰ ਦੇਖਣ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ।

ਲੈਂਗਫਾਸ ਫਾਲ
ਨਾਰਵੇ ਦਾ ਲੈਂਗਫਾਸ ਫਾਲ ਅਜਿਹੇ ਹੀ ਸੋਹਣੇ ਵਾਟਰ ਫਾਲਸ ਵਿਚੋਂ ਇਕ ਹੈ। ਇਸ ਦੇ ਕਿਨਾਰੇ ਇਕ ਸੜਕ ਬਣੀ ਹੋਈ ਹੈ, ਜਿੱਥੇ ਖੜੇ ਹੋ ਕੇ ਝਰਨੇ ਦੇ ਡਿੱਗ ਰਹੇ ਪਾਣੀ ਦੀ ਅਵਾਜ਼ ਨੂੰ ਸੁਣਿਆ ਜਾ ਸਕਦਾ ਹੈ। ਨਾਰਵੇ ਦੇ ਸਭ ਤੋਂ ਵੱਡੇ ਝਰਨੇ ਦੀ ਉਚਾਈ 2,008 ਫੁੱਟ ਅਤੇ ਚੌੜਾਈ 205 ਫੁੱਟ ਹੈ। ਓਸਲੋ ਤੋਂ 246 ਮੀਲ ਲਗਭਗ 5 ਘੰਟੇ ਦਾ ਸਫਰ ਤੈਅ ਕਰਕੇ ਇੱਥੇ ਪਹੁੰਚਿਆ ਜਾ ਸਕਦਾ ਹੈ। ਮਈ, ਜੂਨ ਅਤੇ ਸਤੰਬਰ ਵਿਚ ਇੱਥੇ ਘੱਟ ਭੀੜ ਹੁੰਦੀ ਹੈ।

ਨਿਆਗਰਾ ਫਾਲਸ, ਕੈਨੇਡੀਅਨ-ਅਮਰੀਕਾ ਬਾਡਰ
ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ‘ਤੇ ਸਥਿਤ ਨਿਆਗਰਾ ਫਾਲਸ 10 ਸਭ ਤੋਂ ਵਧੀਆਂ ਵਾਟਰ ਫਾਲਸ ਵਿਚ ਸ਼ਾਮਿਲ ਹੈ। ਇਥੇ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਇਸ ਦੀ ਖੂਬਸੁਰਤੀ ਦਿਲ ਨੂੰ ਛੂਹ ਲੈਣ ਵਾਲੀ ਹੈ।

ਦ ਹਵਾਸੂ ਫਾਲਸ, ਅਰਿਜੋਨਾ ਗ੍ਰੈਂਡ ਕੈਨਯਾਨ
ਅਰਿਜੋਨਾ ਗ੍ਰੈਂਡ ਕੌਨਯਾਨ ਵੀ ਖੂਬਸੁਰਤ ਵਾਟਰ ਫਾਲਸ ਦੀ ਲਿਸਟ ਵਿਚ ਸ਼ਾਮਿਲ ਹੈ। ਲਾਲ ਰੰਗ ਦੀਆਂ ਚੱਟਾਨਾਂ ਅਤੇ ਹਰਿਆਲੀ ਵਿਚ ਸਫੇਦ ਪਾਣੀ ਨੂੰ ਉਚਾਈ ਤੋਂ ਡਿੱਗਦੇ ਦੇਖਿਆ ਜਾ ਸਕਦਾ ਹੈ। ਇਸ ਵਿਚ ਤੈਰਾਕੀ ਵੀ ਕੀਤੀ ਜਾ ਸਕਦੀ ਹੈ। ਇਸ ਥਾਂ ‘ਤੇ ਬਹੁਤ ਵਧੀਆ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ।