ਜੇਕਰ ਰਾਤ 'ਚ ਕਰਨਾ ਚਾਹੁੰਦੇ ਹੋ ਯਾਤਰਾ ਤਾਂ ਇਹਨਾਂ ਗੱਲਾਂ ਦਾ ਰਖੋ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਨਾਈਟ ਟ੍ਰਿਪ 'ਤੇ ਜਾਣ ਲਈ ਪੈਕਿੰਗ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਬੈਗ ਵਿਚ ਕੀ ਰਖਣਾ, ਇਸ ਦੇ ਲਈ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ...

Travel Bag

ਨਾਈਟ ਟ੍ਰਿਪ 'ਤੇ ਜਾਣ ਲਈ ਪੈਕਿੰਗ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਬੈਗ ਵਿਚ ਕੀ ਰਖਣਾ, ਇਸ ਦੇ ਲਈ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਨਾਈਟ ਟ੍ਰਿਪ ਲਈ ਕੁੱਝ ਆਸਾਨ ਟਿਪਸ। ਜਿਸ ਦੇ ਨਾਲ ਤੁਹਾਡੀ ਨਾਈਟ ਟ੍ਰਿਪ ਦੀ ਪਰੇਸ਼ਾਨੀ ਚੁਟਕੀ ਵਿਚ ਗਾਇਬ ਹੋ ਜਾਵੇਗੀ।

ਟਇਲੇਟਰੀ ਕਿੱਟ : ਟੂਥਬਰਸ਼ ਤੋਂ ਲੈ ਕੇ ਹੇਅਰ ਪ੍ਰੋਡਕਟਸ, ਸਕਿਨ ਪ੍ਰੋਡਕਟਸ, ਸੈਨਿਟਰੀ ਪੈਡਸ ਵਰਗੀ ਜ਼ਰੂਰੀ ਚੀਜ਼ਾਂ ਨੂੰ ਇਸ ਕਿੱਟ ਵਿਚ ਰੱਖਣਾ ਨਾ ਭੁਲੋ। ਤਾਂਕਿ ਅਚਾਨਕ ਬਣਨ ਵਾਲੇ ਟ੍ਰਿਪ ਦੇ ਸਮੇਂ ਤੁਹਾਨੂੰ ਸਮਾਨ ਇੱਥੇ - ਉੱਥੇ ਲੱਭਣਾ ਨਾ ਪਵੇ।

ਆਈ ਮਾਸਕ : ਘਰ ਤੋਂ ਬਾਹਰ ਤੁਸੀਂ ਅਰਾਮ ਨਾਲ ਨੀਂਦ ਲੈਣਾ ਚਾਹੁੰਦੇ ਹੋ ਤਾਂ ਅਪਣੇ ਕੋਲ ਇਕ ਆਈ ਮਾਸਕ ਜ਼ਰੂਰ ਰੱਖੋ।

ਫਲੈਟਸ : ਨਾਈਟ ਟ੍ਰਿਕ ਦੀ ਵਜ੍ਹਾ ਕੋਈ ਵੀ ਹੋਵੇ, ਬੈਗ ਵਿਚ ਹਮੇਸ਼ਾ ਇਕ ਫਲੈਟ ਜੂਤੇ ਜ਼ਰੂਰ ਰੱਖੋ। 

ਪਾਵਰ ਬੈਂਕ : ਫੋਨ ਦੀ ਬੈਟਰੀ ਕਦੋਂ ਖਤਮ ਹੋ ਜਾਵੇ, ਪਤਾ ਨਹੀਂ, ਇਸ ਲਈ ਇਕ ਪਾਵਰ ਬੈਂਕ ਹਮੇਸ਼ਾ ਅਪਣੇ ਨਾਲ ਰੱਖੋ। 

ਲੇਅਰਸ : ਲੇਟ ਨਾਈਟ ਟ੍ਰਿਪ ਵਿਚ ਅਪਣੇ ਆਪ ਨੂੰ ਢੱਕ ਕੇ ਰੱਖਣ ਲਈ ਅਪਣੇ ਬੈਗ ਵਿਚ ਲੇਅਰਸ ਜ਼ਰੂਰ ਰੱਖੋ।