ਇਹ ਹਨ ਯਾਤਰਾ ਲਈ ਸਭ ਤੋਂ ਸ਼ਾਨਦਾਰ ਕੈਬਿਨ

ਏਜੰਸੀ

ਜੀਵਨ ਜਾਚ, ਯਾਤਰਾ

ਠਹਿਰਣ ਦਾ ਵੀ ਹੈ ਖ਼ਾਸ ਪ੍ਰਬੰਧ

Must know these stunning cabins of world

ਯਾਤਰਾ ਲਈ ਜਿੰਨਾ ਮਹੱਤਵਪੂਰਨ ਜਗ੍ਹਾ ਚੁਣਨਾ ਹੁੰਦਾ ਹੈ ਉੰਨਾ ਹੀ ਜ਼ਿਆਦਾ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਠਹਿਰਣਾ ਕਿੱਥੇ ਹੈ। ਇਸ ਵਾਸਤੇ ਕਈ ਥਾਵਾਂ ਦੀ ਭਾਲ ਕੀਤੀ ਜਾਂਦੀ ਹੈ। ਇਸ ਵਿਚ  ਕਦੇ ਹੋਸਟਲ ਤੇ ਕਦੇ ਰਿਜ਼ਾਰਟ ਵਿਚ ਠਹਿਰਣ ਦੀ ਵਿਵਸਥਾ ਕੀਤੀ ਜਾਂਦੀ ਹੈ। ਕਈ ਵਾਰ ਲੋਕ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵਿਚ ਕੈਂਪ ਵੀ ਲਗਾਉਂਦੇ ਹਨ। ਅੱਜ ਕੱਲ੍ਹ ਵੱਖ ਵੱਖ ਥਾਵਾਂ ਤੇ ਕੁਝ ਖ਼ਾਸ ਤਰ੍ਹਾਂ ਦੇ ਕੈਬਿਨ ਬਣਾਏ ਗਏ ਹਨ ਜਿੱਥੇ ਕਈ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ।

ਇਹ ਬੇਹੱਦ ਸੁੰਦਰ ਬਣਾਏ ਹੁੰਦੇ ਹਨ। ਉੱਤਰੀ ਕੈਲੀਫੋਰਨੀਆ ਦਾ ਕੈਬਿਨ ਸਟੇਅ ਦੁਨੀਆ ਦੇ ਖ਼ੂਬਸੂਰਤ ਕੈਬਿਨ ਵਿਚੋਂ ਇਕ ਹੈ। ਇੱਥੇ ਕੁਦਰਤ ਦਾ ਨਜ਼ਾਰਾ ਵੱਖਰਾ ਹੀ ਹੈ। ਇੱਥੇ ਹਰ ਪਾਸੇ ਸਫ਼ਾਈ ਹੀ ਸਫ਼ਾਈ ਹੈ। ਕੈਬਿਨਸ ਵਿਚ ਯਾਤਰਾ ਲਈ ਸਾਰੀਆਂ ਸੁਵਿਧਾਵਾਂ ਦਾ ਖਿਆਲ ਰੱਖਿਆ ਜਾਂਦਾ ਹੈ। ਨਾਰਵੇ ਦੇ ਇਕ ਖ਼ੂਬਸੂਰਤ Manshausen Island ਵਿਚ ਦੂਰ-ਦੂਰ ਤਕ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲਦੇ ਹਨ।

ਇੱਥੋਂ ਦੇ ਕੈਬਿਨ ਵਿਚ ਠਹਿਰਣ ਲਈ ਬੂਕਿੰਗ ਕਰਦੇ ਸਮੇਂ ਹੀ ਕੁਝ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਹਨ। ਬਾਕੀ ਦੇ ਪੈਸੇ Manshausen Island ਪਹੁੰਚਣ ਤੋਂ ਦਸ ਦਿਨ ਪਹਿਲਾਂ ਜਮ੍ਹਾਂ ਕਰਵਾਉਣੇ ਪੈਂਦੇ ਹਨ। ਨਿਊ ਯਾਰਕ ਦੇ ਖ਼ੂਬਸੂਰਤ ਕ੍ਰਾਹਨਸਾਨ ਵਿਚ ਕੈਬਿਨ ਵਿਚ ਠਹਿਰਣ ਨਾਲ ਨਾ ਸਿਰਫ ਸੁੰਦਰ ਪਹਾੜ ਦਿਖਾਈ ਦੇਣਗੇ ਸਗੋਂ ਉੱਥੋਂ ਦੀ ਬਨਸਪਤੀ ਨੂੰ ਨੇੜੇ ਤੋਂ ਦੇਖਿਆ ਜਾ ਸਕਦਾ ਹੈ।

ਜੇਕਰ ਇਸ ਤੋਂ ਹੋਰ ਵਧੀਆ ਥਾਂ ਦੀ ਯਾਤਰਾ ਕਰਨੀ ਹੈ ਤਾਂ ਇਸ ਦੇ ਲਈ ਇਟਲੀ ਜਾਣਾ ਪਵੇਗਾ। ਇੱਥੇ ਸ਼ਾਨਦਾਰ ਨਜ਼ਾਰੇ ਵਾਲੀਆਂ ਉੱਚੇ-ਉੱਚੇ ਪਰਬਤਾਂ ਦੀਆਂ ਚੋਟੀਆਂ ਅਤੇ ਲੰਬ-ਲੰਬੇ ਆਸਮਾਨ ਛੂੰਹਦੇ ਦਰਖ਼ਤ ਦਿਖਾਈ ਦਿੰਦੇ ਹਨ। ਇੱਥੇ ਵੀ ਤੁਸੀਂ ਕੈਬਿਨ ਵਿਚ ਠਹਿਰ ਸਕਦੇ ਹੋ। ਇੱਥੇ ਬਜਟ ਮੁਤਾਬਕ ਵੱਖ-ਵੱਖ ਤਰ੍ਹਾਂ ਦੇ ਕੈਬਿਨ ਮਿਲ ਜਾਣਗੇ।