ਇਹਨਾਂ Airline companies  ਨੇ ਸ਼ੁਰੂ ਕੀਤੀ ਘਰੇਲੂ ਉਡਾਣਾਂ ਦੀ Booking: ਰਿਪੋਰਟ

ਏਜੰਸੀ

ਜੀਵਨ ਜਾਚ, ਯਾਤਰਾ

ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਮਹੱਤਵਪੂਰਣ ਗੱਲ ਇਹ ਹੈ ਕਿ...

Indigo spicejet airlines resume online bookings for domestic flights for june

ਨਵੀਂ ਦਿੱਲੀ: ਕੁਝ ਏਅਰਲਾਇੰਸ ਕੰਪਨੀਆਂ ਨੇ ਜੂਨ ਤੋਂ ਹੀ ਉਡਾਣਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਵਪਾਰਕ ਉਡਾਣ ਸੇਵਾਵਾਂ ਦੇਸ਼ ਵਿਆਪੀ ਲਾਕਡਾਊਨ ਕਾਰਨ 31 ਮਈ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਮਹੱਤਵਪੂਰਣ ਗੱਲ ਇਹ ਹੈ ਕਿ ਕੋਵਿਡ-19 ਕਾਰਨ ਦੇਸ਼ ਵਿਚ ਲਾਕਡਾਊਨ ਦੌਰਾਨ 25 ਮਾਰਚ ਤੋਂ ਮੁਅੱਤਲ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਇਸ ਸਮੇਂ ਘੱਟੋ ਘੱਟ 31 ਮਈ ਤੱਕ ਬੰਦ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਕੰਮਕਾਜ ਸ਼ੁਰੂ ਕਰਨ ਲਈ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਇਕ ਸੂਤਰ ਨੇ ਦੱਸਿਆ ਕਿ ਘਰੇਲੂ ਏਅਰਲਾਈਨਾਂ ਨੇ ਜੂਨ ਤੋਂ ਆਪਣੀਆਂ ਉਡਾਣਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਇਸ ਬਾਰੇ ਸੰਪਰਕ ਕਰਨ 'ਤੇ ਸਪਾਈਸ ਜੈੱਟ ਦੇ ਸੂਤਰ ਨੇ ਦੱਸਿਆ ਕਿ ਕੰਪਨੀ ਨੇ 15 ਜੂਨ ਤੋਂ ਅੰਤਰ ਰਾਸ਼ਟਰੀ ਉਡਾਣਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇੰਡੀਗੋ ਅਤੇ ਵਿਸਤਾਰਾ ਦੇ ਸੂਤਰਾਂ ਨੇ ਦੱਸਿਆ ਕਿ ਦੋਵੇਂ ਕੰਪਨੀਆਂ ਘਰੇਲੂ ਉਡਾਣਾਂ ਲਈ ਬੁਕਿੰਗ ਕਰ ਰਹੀਆਂ ਹਨ। ਹਾਲਾਂਕਿ ਬੁਕਿੰਗ ਸ਼ੁਰੂ ਕਰਨ ਲਈ ਸਪਾਈਸਜੈੱਟ, ਇੰਡੀਗੋ, ਵਿਸਤਾਰਾ ਅਤੇ ਗੋਏਅਰ ਵੱਲੋਂ ਕੋਈ ਅਧਿਕਾਰਤ ਟਿੱਪਣੀਆਂ ਨਹੀਂ ਕੀਤੀਆਂ ਗਈਆਂ ਹਨ।

ਸੋਮਵਾਰ ਨੂੰ ਇੰਡੀਅਨ ਏਅਰ ਟਰੈਵਲਰਜ਼ ਐਸੋਸੀਏਸ਼ਨ (ਏਪੀਏਆਈ) ਦੇ ਰਾਸ਼ਟਰੀ ਪ੍ਰਧਾਨ ਸੁਧਾਕਰ ਰੈੱਡੀ ਨੇ ਕੁਝ ਹਵਾਈ ਕੰਪਨੀਆਂ ਦੀ ਬੁਕਿੰਗ ਸ਼ੁਰੂ ਕਰਨ ਦੀ ਆਲੋਚਨਾ ਕੀਤੀ। ਉਹਨਾਂ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਹੈ ਕਿ ਉਹ ਸਮਝਦੇ ਹਨ ਕਿ 6 ਈ (ਇੰਡੀਗੋ), ਸਪਾਈਸਜੈੱਟ, ਗੋਏਅਰ ਨੇ ਇਹ ਮੰਨਦਿਆਂ ਅੰਤਰਰਾਸ਼ਟਰੀ ਉਡਾਣਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਕਿ ਇਹ 1 ਜੂਨ ਤੋਂ ਚਾਲੂ ਹੋ ਜਾਵੇਗਾ।

ਕ੍ਰਿਪਾ ਕਰ ਕੇ ਉਲਝਣ ਵਿੱਚ ਨਾ ਪਵੋ। ਤੁਹਾਡਾ ਪੈਸਾ ਉਧਾਰ ਖਾਤੇ ਵਿੱਚ ਜਾਵੇਗਾ, ਬਿਹਤਰ ਇਸ ਨੂੰ ਆਪਣੇ ਕੋਲ ਸੁਰੱਖਿਆ ਰੱਖਿਆ ਜਾਵੇ। ਦਸ ਦਈਏ ਕਿ ਰੇਲਵੇ ਨੇ ਅਪਣੀ ਲੈਬਰ ਸਪੈਸ਼ਲ ਟ੍ਰੇਨਾਂ ਚਲਾ ਕੇ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਤਕ ਪਹੁੰਚਾਇਆ ਹੈ। ਰੇਲਵੇ ਨੇ ਪਹਿਲਾਂ ਹੀ ਆਮ ਯਾਤਰੀਆਂ ਨੂੰ ਸੰਦੇਸ਼ ਭੇਜਿਆ ਹੈ ਕਿ ਰੇਲ ਸੇਵਾਵਾਂ 30 ਜੂਨ ਤੱਕ ਬੰਦ ਰਹਿਣਗੀਆਂ। ਦੂਸਰੇ ਰਾਜਾਂ ਵਿੱਚ ਫਸੇ ਪ੍ਰਵਾਸੀ ਲੋਕਾਂ ਲਈ ਹੀ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।

ਹਾਲਾਂਕਿ ਇਸ ਲਾਕਡਾਊਨ ਵਿਚ ਰਾਜਾਂ ਵਿਚਾਲੇ ਯਾਤਰੀ ਵਾਹਨ ਅਤੇ ਬੱਸਾਂ ਵੀ ਚੱਲਣਗੀਆਂ ਪਰ ਇਸ ਨੂੰ ਰਾਜਾਂ ਦਰਮਿਆਨ ਆਪਸੀ ਸਹਿਮਤੀ ਦੀ ਲੋੜ ਹੈ। ਇਸ ਨਾਲ ਸਾਰੇ ਦੇਸ਼ ਵਿਚ ਫਸੇ ਲੋਕ ਯਾਤਰਾ ਕਰ ਸਕਣਗੇ। ਗ੍ਰਹਿ ਮੰਤਰਾਲੇ ਨੇ ਲਾੱਕਡਾਉਨ 4.0 ਵਿਚ ਵੀ ਦਿੱਲੀ ਸਮੇਤ ਹੋਰ ਸ਼ਹਿਰਾਂ ਵਿਚ ਮੈਟਰੋ ਰੇਲ ਗੱਡੀਆਂ ਚਲਾਉਣ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।

ਹਾਲਾਂਕਿ ਬੱਸਾਂ ਅਤੇ ਯਾਤਰੀ ਵਾਹਨ ਇਕ ਰਾਜ ਤੋਂ ਦੂਜੇ ਰਾਜ ਵਿਚ ਜਾ ਸਕਦੇ ਹਨ। ਪਰ ਇਸ ਦੇ ਲਈ ਦੋਵਾਂ ਰਾਜਾਂ ਵਿਚਾਲੇ ਸਮਝੌਤਾ ਹੋਣਾ ਜ਼ਰੂਰੀ ਹੋਵੇਗਾ। ਰਾਜ ਸਰਕਾਰਾਂ ਆਪਣੇ ਰਾਜ ਦੇ ਅੰਦਰ ਬੱਸਾਂ ਅਤੇ ਯਾਤਰੀ ਵਾਹਨ ਚਲਾਉਣ ਦੀ ਆਗਿਆ ਦੇ ਸਕਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।