ਵਾਟਰ ਲਵਰ ਯਾਤਰੀਆਂ ਲਈ ਇਹ ਥਾਵਾਂ ਹਨ ਬੇਹੱਦ ਖ਼ਾਸ

ਏਜੰਸੀ

ਜੀਵਨ ਜਾਚ, ਯਾਤਰਾ

ਝੀਲਾਂ ਵਿਚ ਬੋਟਿੰਗ ਕਰਨਾ ਅਤੇ ਸੂਰਜ ਨੂੰ ਢਲਦੇ ਹੋਏ ਦੇਖਣਾ ਬੇਹੱਦ ਆਕਰਸ਼ਕ ਲਗਦਾ ਹੈ।

weekend gateways from delhi for water lovers

ਨਵੀਂ ਦਿੱਲੀ: ਜੇ ਤੁਸੀਂ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਪਰੇਸ਼ਾਨ ਹੋ ਤਾਂ ਇਕੱਲੇ ਵੀ ਅਜਿਹੀ ਜਗ੍ਹਾ ਤੇ ਜਾ ਕੇ ਕੁੱਝ ਸਮਾਂ ਬਤੀਤ ਕਰ ਸਕਦੇ ਹੋ। ਭੱਜਦੌੜ ਤੋਂ ਦੂਰ,  ਪਾਣੀ ਦੀ ਧਾਰਾ ਅਤੇ ਦੂਰ ਉਸ ਨਾਲ ਮਿਲਦਾ ਹੋਇਆ ਆਸਮਾਨ ਤੁਹਾਡੇ ਵਿਚ ਨਵੀਂ ਐਨਰਜੀ ਭਰ ਸਕਦਾ ਹੈ। ਨੈਨੀਤਾਲ ਉਤਰਾਖੰਡ ਦਾ ਮਸ਼ਹੂਰ ਹਿਲ ਸਟੇਸ਼ਨ ਹੈ। ਇਹ ਦਿੱਲੀ ਤੋਂ 286 ਕਿਲੋਮੀਟਰ ਦੂਰ ਹੈ ਅਤੇ ਰਾਸਤਾ ਕਰੀਬ 5-6 ਘੰਟੇ ਦਾ ਹੈ। ਨੈਨੀਤਾਲ ਅਪਣੇ ਤਲਾਬਾਂ ਲਈ ਮਸ਼ਹੂਰ ਹੈ।

ਨੈਨੀਤਾਲ ਕੋਲ ਰੇਲਵੇ ਸਟੇਸ਼ਨ ਕਾਠਗੋਦਾਮ ਹੈ। ਇੱਥੇ ਦੇ ਖੂਬਸੂਰਤ ਨਜ਼ਾਰੇ ਤੁਹਾਡੇ ਮਨ ਨੂੰ ਬੇਹੱਦ ਸ਼ਾਂਤੀ ਦੇਣਗੇ। ਰਿਸ਼ੀਕੇਸ਼ ਅਪਣੇ ਐਡਵੈਂਚਰ ਸਪੋਰਟਸ ਲਈ ਮਸ਼ਹੂਰ ਹੈ ਪਰ ਇੱਥੋਂ ਗੰਗਾ ਦਾ ਪਾਣੀ ਮਨ ਮੋਹ ਲੈਂਦਾ ਹੈ। ਇਸ ਠੰਡੇ ਪਾਣੀ ਵਿਚ ਪੈਰ ਪਾ ਕੇ ਖੜ੍ਹੇ ਹੋਣ, ਮਸਤੀ ਕਰਨਾ ਕਾਫੀ ਰੋਮਾਂਚਕ ਹੁੰਦਾ ਹੈ। ਰਿਸ਼ੀਕੇਸ਼ ਦਿੱਲੀ ਤੋਂ ਕਰੀਬ 235 ਕਿਲੋਮੀਟਰ ਦੂਰ ਹੈ। ਇਹ ਰਾਸਤਾ 4-5 ਘੰਟਿਆਂ ਦਾ ਹੈ। ਇੱਥੋਂ ਦੇ ਸਾਰੇ ਐਡਵੈਂਚਰ ਸਪੋਰਟਸ ਦਾ ਮਜ਼ਾ ਲੈਣ ਲਈ ਤੁਸੀਂ ਆਨਲਾਈਨ ਪੈਕੇਜ ਬੁਕ ਕਰ ਸਕਦੇ ਹੋ।

ਉਦੈਪੁਰ ਰਾਜਸਥਾਨ ਦਾ ਇਕ ਖੂਬਸੂਰਤ ਹਿੱਲ ਸਟੇਸ਼ਨ ਹੈ। ਇੱਥੇ ਕਈ ਝੀਲਾਂ ਹਨ ਜੋ ਮਨ ਮੋਹਕ ਹਨ। ਰਾਜਸਥਾਨੀ ਖਾਣ-ਪੀਣ ਅਤੇ ਵਾਸਤੂਕਲਾ ਦੇ ਨਾਲ ਕੁਦਰਤ ਦੀ ਖੂਬਸੂਰਤੀ ਇਕੋ ਸਮੇਂ ਦੇਖਣ ਵਾਲੀ ਹੁੰਦੀ ਹੈ ਜੋ ਕਿ ਬਹੁਤ ਹੀ ਲੁਭਾਵਣੀ ਹੁੰਦੀ ਹੈ। ਪਾਣੀ ਕਿਨਾਰੇ ਸਮਾਂ ਬਤਾਉਣਾ ਚਾਹੁੰਦੇ ਹੋ ਤਾਂ ਭੋਪਾਲ ਤੋਂ ਚੰਗਾ ਡੈਸਟੀਨੇਸ਼ਨ ਕੀ ਹੋ ਸਕਦਾ ਹੈ। ਭੋਪਾਲ ਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਹਨਾਂ ਝੀਲਾਂ ਕਿਨਾਰੇ ਘਾਟ ਵੀ ਬਣੇ ਹੋਏ ਹਨ ਜਿੱਥੇ ਬੈਠ ਕੇ ਤੁਸੀਂ ਲਹਿਰਾਂ ਦਾ ਆਨੰਦ ਲੈ ਸਕਦੇ ਹੋ।

ਗੰਗਾ ਕਿਨਾਰੇ ਹੋਣ ਵਾਲੀ ਆਰਤੀ ਦਾ ਅਦਭੁਤ ਨਜ਼ਾਰਾ ਸ਼ਾਇਦ ਹੀ ਕਿਤੇ ਮਿਲੇ। ਬਨਾਰਸ ਦੇ ਘਾਟਾਂ ਤੇ ਸਮਾਂ ਬਤੀਤ ਕਰਨਾ ਕਾਫੀ ਸ਼ਾਂਤੀ ਅਤੇ ਸੁਕੂਨ ਦੇਵੇਗਾ।

ਹਾਲਾਂਕਿ ਬਾਰਿਸ਼ ਦੇ ਮੌਸਮ ਵਿਚ ਜ਼ਿਆਦਾਤਰ ਘਾਟ ਪਾਣੀ ਵਿਚ ਡੁੱਬ ਜਾਂਦੇ ਹਨ। ਇਸ ਮੌਸਮ ਵਿਚ ਇੱਥੇ ਜਾਣ ਤੋਂ ਬਚਣਾ ਚਾਹੀਦਾ ਹੈ। ਇਲਾਹਾਬਾਦ ਵਿਚ ਗੰਗਾ ਯਮੁਨਾ ਦਾ ਸੰਗਮ ਹੁੰਦਾ ਹੈ। ਇੱਥੇ ਦੇ ਸਟ੍ਰੀਟ ਫਲ ਵੀ ਲੋਕਾਂ ਨੂੰ ਕਾਫੀ ਪਸੰਦ ਆਉਂਦੇ ਹਨ।

ਇੱਥੇ ਹੋਰ ਕਈ ਇਤਿਹਾਸਿਕ ਥਾਵਾਂ ਵੀ ਹਨ। ਇੱਥੇ ਸੰਗਮ ਦੀ ਰੇਤ ਤੇ ਟਹਿਲਿਆ ਜਾ ਸਕਦਾ ਹੈ ਅਤੇ ਨੈਨੀ ਪੁਲ ਤੋਂ ਨਦੀ ਨੂੰ ਦੇਖਣਾ ਹੋਰ ਵੀ ਰੋਮਾਂਚਕ ਹੁੰਦਾ ਹੈ। ਸੰਗਮ ਦਾ ਸਭ ਤੋਂ ਖੂਬਸੂਰਤ ਨਜ਼ਾਰਾ ਦੇਖਣ ਲਈ ਸਭ ਤੋਂ ਬਿਹਤਰ ਸਮਾਂ ਜਨਵਰੀ ਤੋਂ ਮਾਰਚ ਤਕ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।