ਸਿੱਕਮ ਪ੍ਰਾਂਤ ਦਾ ਅਦਭੁਤ ਨਜ਼ਾਰਾ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਇਹ 14000 ਫੁੱਟ ਦੀ ਉਚਾਈ 'ਤੇ ਹੈ। ਦਖਣੀ ਸਿੱਕਮ ਵਿਚ ਇਸ ਰਿਆਸਤ ਦਾ ਇਕੋ ਇਕ ਟੇਕੀ ਚਾਹ ਦਾ ਬਹੁਤ ਪ੍ਰਸਿੱਧ ਬਾਗ਼ ਹੈ। ਇਥੇ ਸਮਦਰੂਪਤਸੇ ਵਿਚ ਸੰਤ ਗੁਰੂ ਪਦਮਾ...

Sikkim

ਇਹ 14000 ਫੁੱਟ ਦੀ ਉਚਾਈ 'ਤੇ ਹੈ। ਦਖਣੀ ਸਿੱਕਮ ਵਿਚ ਇਸ ਰਿਆਸਤ ਦਾ ਇਕੋ ਇਕ ਟੇਕੀ ਚਾਹ ਦਾ ਬਹੁਤ ਪ੍ਰਸਿੱਧ ਬਾਗ਼ ਹੈ। ਇਥੇ ਸਮਦਰੂਪਤਸੇ ਵਿਚ ਸੰਤ ਗੁਰੂ ਪਦਮਾਸੰਭਵਾ ਦਾ 135 ਫੁੱਟ ਉੱਚਾ ਬੁੱਤ ਹੈ। ਇਥੋਂ ਦਾ ਰਾਕ ਗਾਰਡਨ, ਰਾਬੌਂਗ ਦਾ ਮਹਾਤਮਾ ਬੁੱਧ ਪਾਰਕ, ਗਰਮ ਪਾਣੀ ਦੇ ਚਸ਼ਮੇ, ਤੇਨਡਾਂਗ ਪਹਾੜ, ਗੁਫਾਵਾਂ ਆਦਿ ਥਾਵਾਂ ਵੇਖਣਯੋਗ ਹਨ। ਪਛਮੀ ਸਿੱਕਮ ਵਾਲੇ ਪਾਸੇ ਖਾਗਚੇਨਜੰਗਾ ਨੈਸ਼ਨਲ ਪਾਰਕ (KNP) ਹੈ। ਇਥੋਂ ਦੀ ਕੇਚੀਉਪਾਲਰੀ ਝੀਲ, ਫਾਂਮਰਾਂਗ ਝਰਨਾ, ਡਾਰਾਮਦਿਨ ਦਾ ਸਾਈਂ ਮੰਦਰ, ਜੁਰੇਲੀਡਾਗ ਵੀਊ ਪੁਆਇੰਟ, ਸਿੰਘੋਰ ਦਾ ਪੁੱਲ ਆਦਿ ਵੇਖਣਯੋਗ ਸਥਾਨ ਹਨ।

ਗੰਗਟੋਕ ਦੇ ਪੂਰਬ ਵਾਲੇ ਪਾਸੇ ਤੋਂ ਕੰਚਨਜੰਗਾ ਦੀਆਂ ਬਰਫ਼ ਨਾਲ ਲੱਦੀਆਂ ਚੋਟੀਆਂ ਨੂੰ ਵੇਖਿਆ ਜਾ ਸਕਦਾ ਹੈ। ਗੰਗਟੋਕ ਦੀਆਂ ਹੋਰ ਵੇਖਣ ਵਾਲੀਆਂ ਥਾਵਾਂ ਗੰਗਟਾਕ ਦਾ ਰੋਪਵੇ, ਤਾਸ਼ੀ ਵੀਊ ਪੁਆਇੰਟ, ਗਨੇਸ਼ ਟੌਕ, ਹਨੂਮਾਨ ਟੌਕ, ਅਰੀਟਾਰ ਝੀਲ, ਹਿਮਾਲੀਅਨ ਜ਼ੁਆਲੋਜੀਕਲ ਪਾਰਕ, ਈਪੀਐਸ ਚਰਚ, ਰੁਮਟੇਕ ਮਾਂਟਸਰੀ ਆਦਿ ਹਨ। ਇਥੋਂ ਦਾ ਰਿਆਸਤੀ ਪੰਛੀ ਲਾਲ ਪਾਂਡਾ ਹੈ ਅਤੇ ਰਿਆਸਤੀ ਬ੍ਰਿਛ ਰੋਡੋਡੈਨਡਰੋਨ ਨਿਵੀਆ ਹੈ। ਕਵੀ ਵਰਡਜ਼ਵਰਥ ਅਨੁਸਾਰ ਕੁਦਰਤ ਨੇ ਸਾਨੂੰ ਬੇਅੰਤ ਖ਼ੁਸ਼ੀਆਂ ਤੇ ਖੇੜੇ ਦਿਤੇ ਹਨ।

ਹਰ ਮੌਸਮ ਵਿਚ ਕੁਦਰਤ ਅਪਣੀ ਵੇਸਭੂਸ਼ਾ ਬਦਲ ਕੇ ਮਾਨਵ ਰੁਚੀਆਂ ਨੂੰ ਪ੍ਰਬਲ ਕਰਦੀ ਹੈ ਪ੍ਰੰਤੂ ਅਫ਼ਸੋਸ ਹੈ ਕਿ ਮਨੁੱਖ ਨੇ ਮਨੁੱਖ ਨੂੰ ਕੀ ਦਿਤਾ? ਸਿਵਾਏ ਦੁੱਖ, ਕੀਰਨੇ, ਸਾੜੇ ਤੋਂ ਹੋਰ ਕੁੱਝ ਨਹੀਂ। ਇਥੋਂ ਤਕ ਕਿ ਕੁਦਰਤ ਨਾਲ ਵੀ ਈਰਖਾ ਰੱਖੀ। ਆਉ, ਕੁਦਰਤ ਦੇ ਮਾਸੂਮ ਤੇ ਨਿਰਛਲ ਵਤੀਰੇ ਤੋਂ ਕੁੱਝ ਸਿਖ ਕੇ ਹੁਸੀਨ ਵਾਦੀਆਂ ਦੀ ਤਰ੍ਹਾਂ ਅਪਣਾ ਆਪਾ ਖੇੜੇ ਵਿਚ ਲਿਆ ਕੇ ਜੀਵਨ ਵਿਚ ਸੁਹਜ ਤੇ ਸੁੰਦਰਤਾ ਦਾ ਰੰਗ ਭਰ ਸਕੀਏ। - ਡਾਇਰੈਕਟਰ (ਰਿਟਾ)