ਯਾਤਰਾ ਨੂੰ ਯਾਦਗਾਰ ਬਣਾਉਂਦੀ ਹੈ ਇਹਨਾਂ ਸ਼ਹਿਰਾਂ ਦੀ ਖੂਬਸੂਰਤੀ

ਏਜੰਸੀ

ਜੀਵਨ ਜਾਚ, ਯਾਤਰਾ

ਬਰਫ਼ ਦੀ ਖੂਬਸੂਰਤ ਚਾਦਰ ਨਾਲ ਢੱਕਿਆ ਗੁਲਮਰਗ ਭਾਰਤ ਦੇ ਸਭ ਤੋਂ ਖੂਬਸੂਰਤ ਡੈਸਟੀਨੇਸ਼ਨ ਵਿਚੋਂ ਇਕ ਹੈ।

Include these beautiful cities of india in your travel bucketlist

ਨਵੀਂ ਦਿੱਲੀ: ਲੋਕ ਆਪਣੇ ਸ਼ੌਕ ਦੇ ਅਨੁਸਾਰ ਘੁੰਮਣ ਦੀ ਯੋਜਨਾ ਬਣਾਉਂਦੇ ਹਨ। ਕਿਸ ਨੂੰ ਅਡਵੈਂਚਰ ਪਸੰਦ ਹੈ ਤੇ ਕਿਸੇ ਨੂੰ ਤੀਰਥ ਯਾਤਰਾ। ਪਰ ਸੁੰਦਰ ਸਥਾਨ ਸੈਲਾਨੀਆਂ ਨੂੰ ਸਭ ਤੋਂ ਵੱਧ ਆਕਰਸ਼ਤ ਕਰਦੇ ਹਨ। ਉਹ ਸਥਾਨ ਸੈਲਾਨੀਆਂ ਨੂੰ ਵਧੇਰੇ ਪਸੰਦ ਹੁੰਦੇ ਹਨ ਜੋ ਸੁੰਦਰ ਹੁੰਦੇ ਹਨ। ਭਾਰਤ ਵਿਚ ਅਜਿਹੀਆਂ ਥਾਵਾਂ ਦੀ ਕੋਈ ਘਾਟ ਨਹੀਂ ਹੈ।

ਕਿਤੇ ਪਹਾੜ ਤੇ ਕਿਤੇ ਨਦੀਆਂ, ਕਿਤੇ ਚਾਹ ਦੇ ਬਾਗ ਤੇ ਕਿਤੇ ਚਿਨਾਰ ਦੇ ਦਰਖ਼ਤ, ਭਾਰਤ ਦੇ ਕਈ ਅਜਿਹੇ ਸ਼ਹਿਰ ਹਨ ਜਿੱਥੇ ਦੀ ਖੂਬਸੂਰਤੀ ਤੁਹਾਡੇ ਦਿਲ ਵਿਚ ਹੀ ਵਸ ਜਾਵੇਗੀ।

ਬਰਫ਼ ਦੀ ਖੂਬਸੂਰਤ ਚਾਦਰ ਨਾਲ ਢੱਕਿਆ ਗੁਲਮਰਗ ਭਾਰਤ ਦੇ ਸਭ ਤੋਂ ਖੂਬਸੂਰਤ ਡੈਸਟੀਨੇਸ਼ਨ ਵਿਚੋਂ ਇਕ ਹੈ। ਇੱਥੇ ਜਾਣ ਦਾ ਬੈਸਟ ਟਾਈਮ ਅਕਤੂਬਰ ਤੋਂ ਫਰਵਰੀ ਵਿਚ ਹੁੰਦਾ ਹੈ। ਯਾਤਰੀ ਇੱਥੇ ਸਨੋਫਾਲ, ਸਕੀਇੰਗ ਅਤੇ ਹੋਰ ਅਡਵੈਂਚਰ ਸਪੋਰਟਸ ਦਾ ਮਜ਼ਾ ਲੈਣ ਇੱਥੇ ਆਉਂਦੇ ਹਨ। ਦੂਰ ਦੂਰ ਤਕ ਫੈਲੀ ਸੁਨਿਹਰੀ ਰੇਤ ਦੀ ਚਾਦਰ ਅਤੇ ਇੱਥੇ ਦੀ ਸ਼ਾਂਤੀ, ਇਸ ਦ੍ਰਿਸ਼ ਦੀ ਕਲਪਨਾ ਵੀ ਰੋਮਾਂਚ ਨਾਲ ਭਰ ਦਿੰਦੀ ਹੈ।

ਜੋਧਪੁਰ ਵਿਚ ਅੱਜ ਵੀ ਰਾਜਸੀ ਸੱਭਿਆਚਾਰ ਅਤੇ ਠਾਟ-ਬਾਟ ਦੇਖਣ ਨੂੰ ਮਿਲਦਾ ਹੈ। ਕਿਲ੍ਹੇ, ਮਹਿਲ ਅਤੇ ਸ਼ਹਿਰ ਦੀਆਂ ਨੀਲੀਆਂ ਛੱਤਾਂ ਸਭ ਬਹੁਤ ਹੀ ਸੁੰਦਰ ਹਨ। ਮੈਸੂਰ ਨੂੰ ਮਹਿਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਰਾਤ ਨੂੰ ਮੈਸੂਰ ਪੈਲੇਸ ਦੀ ਖੂਬਸੂਰਤੀ ਦੇਖਣ ਵਾਲੀ ਹੁੰਦੀ ਹੈ।

ਚੰਡੀਗੜ੍ਹ ਵਿਚ ਰਾਕ ਗਾਰਡਨ ਨਾ ਸਿਰਫ ਖੂਬਸੂਰਤ ਹੀ ਹੈ ਸਗੋਂ ਮਿਸਾਲ ਹੈ ਕਿ ਕਿਵੇਂ ਕੂੜੇ ਨਾਲ ਵੀ ਸ਼ਹਿਰ ਸਜਾਇਆ ਜਾ ਸਕਦਾ ਹੈ। ਮੁਨਾਰ ਤਾਂ ਦੱਖਣੀ ਭਾਰਤ ਦਾ ਕਸ਼ਮੀਰ ਕਿਹਾ ਜਾਂਦਾ ਹੈ। ਮੁਨਾਰ ਦਾ ਸਭ ਤੋਂ ਖੂਬਸੂਰਤ ਰੂਪ ਦੇਖਣਾ ਹੈ ਤਾਂ ਇੱਥੇ ਜਾਣ ਦਾ ਸਭ ਤੋਂ ਸਹੀ ਸਮਾਂ ਦਸੰਬਰ ਤੋਂ ਫਰਵਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।