ਛੇ ਮਹੀਨਿਆਂ ਬਾਅਦ ਖੁਲ੍ਹੇ ਤਾਜ ਮਹਿਲ ਦੇ ਦਰਵਾਜ਼ੇ, ਮਾਸਕ ਪਾ ਕੇ ਆਏ ਸੈਲਾਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸੱਭ ਤੋਂ ਪਹਿਲਾਂ ਤਾਜ ਮਹਿਲ ਦੇ ਦੀਦਾਰ ਲਈ ਤਾਈਵਾਨ ਤੋਂ  ਭਾਰਤ ਇਕ ਸੈਲਾਨੀ ਆਇਆ ਸੀ।

Taj Mahal

ਕੋਰੋਨਾ ਆਫ਼ਤ ਕਾਰਨ ਤਾਜ ਮਹਿਲ ਦੇ ਦਰਵਾਜ਼ੇ ਬੰਦ ਕਰ ਦਿਤੇ ਗਏ ਸਨ। ਕਰੀਬ 6 ਮਹੀਨੇ ਬਾਅਦ ਤਾਜ ਮਹਿਲ ਨੂੰ ਸੈਲਾਨੀਆਂ ਲਈ ਮੁੜ ਖੋਲ੍ਹਿਆ ਗਿਆ ਹੈ।ਸੈਲਾਨੀ ਮਾਸਕ ਪਾ ਕੇ ਤਾਜ ਮਹਿਲ ਪਹੁੰਚੇ ਅਤੇ ਇਸ ਦਾ ਦੀਦਾਰ ਕੀਤਾ।

ਕੋਰੋਨਾ ਦੇ ਦੌਰ 'ਚ ਤਾਜ ਮਹਿਲ ਨੂੰ ਦੇਖਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਨ੍ਹਾਂ ਸਾਵਧਾਨੀਆਂ ਦਰਮਿਆਨ ਸੈਲਾਨੀਆਂ ਨੇ ਤਾਜ ਮਹਿਲ ਨੂੰ ਦੇਖਣਾ ਸ਼ੁਰੂ ਕਰ ਦਿਤਾ ਹੈ।

ਸੱਭ ਤੋਂ ਪਹਿਲਾਂ ਤਾਜ ਮਹਿਲ ਦੇ ਦੀਦਾਰ ਲਈ ਤਾਈਵਾਨ ਤੋਂ  ਭਾਰਤ ਇਕ ਸੈਲਾਨੀ ਆਇਆ ਸੀ। ਤਾਜ ਮਹਿਲ ਦੀ ਟਿਕਟ ਖਿੜਕੀ ਅਜੇ ਬੰਦ ਹੈ ਅਤੇ ਆਨਲਾਈਨ ਟਿਕਟ ਲੈਣ ਦੀ ਵਿਵਸਥਾ ਕੀਤੀ ਗਈ ਹੈ।

ਤਾਜ ਮਹਿਲ 'ਚ 5 ਹਜ਼ਾਰ ਸੈਲਾਨੀਆਂ ਨੂੰ ਜਾਣ ਦੀ ਆਗਿਆ ਦਿਤੀ ਗਈ ਹੈ। ਡਿਜੀਟਲ ਪੇਮੈਂਟ ਤੋਂ ਪਾਰਕਿੰਗ ਟਿਕਟ ਅਤੇ ਹੋਰ ਭੁਗਤਾਨ ਹੋ ਰਹੇ ਹਨ। ਤਾਜ ਮਹਿਲ ਦੇ ਦੀਦਾਰ ਲਈ ਸੈਲਾਨੀਆਂ ਨੂੰ ਕੋਵਿਡ-19 ਪ੍ਰੋਟੋਕੋਲ ਦਾ ਪਾਲਣ ਕਰਨਾ ਹੋਵੇਗਾ।