ਬਹੁਤ ਖ਼ੂਬਸੂਰਤ ਹੁੰਦੀ ਹੈ ਦੇਸ਼ ਵਿਚ ਇਹਨਾਂ 6 ਜਗ੍ਹਾ ਦੀ ਸ਼ਾਮ

ਏਜੰਸੀ

ਜੀਵਨ ਜਾਚ, ਯਾਤਰਾ

ਸਵੇਰ ਅਤੇ ਸ਼ਾਮ ਦਾ ਵੇਲਾ ਹੁੰਦਾ ਹੈ ਆਨੰਦਮਈ

Famous places in india for beautiful evening

ਨਵੀਂ ਦਿੱਲੀ: ਸਵੇਰੇ ਅਤੇ ਸ਼ਾਮ ਦੇ ਦੋ ਅਜਿਹੇ ਪਹਿਰ ਹੁੰਦੇ ਹਨ ਜਦੋਂ ਸਾਨੂੰ ਜ਼ਿੰਦਗੀ ਪ੍ਰਤੀ ਇਕ ਵੱਖਰਾ ਲਗਾਵ ਮਹਿਸੂਸ ਹੁੰਦਾ ਹੈ। ਲੋਕ ਵਧ ਤੋਂ ਵਧ ਇਹਨਾਂ ਪਲਾਂ ਨੂੰ ਸੁਕੂਨ ਨਾਲ ਕੁਦਰਤ ਵਿਚ ਮਹਿਸੂਸ ਕਰਨਾ ਚਾਹੁੰਦੇ ਹਨ। ਦੇਸ਼ ਵਿਚ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਸ਼ਾਮ ਦਾ ਵੇਲਾ ਬਹੁਤ ਹੀ ਖ਼ੂਬਸੂਰਤ ਹੁੰਦਾ ਹੈ ਕਿਉਂਕਿ ਇੱਥੇ ਦਾ ਸਨਸੈੱਟ ਸੀਨ ਲਾਜਵਾਬ ਹੁੰਦਾ ਹੈ। ਵਾਰਾਣਸੀ ਵਿਚ ਲੋਕ ਅਧਿਆਤਮਿਕ ਉਪਚਾਰ ਦੀ ਤਲਾਸ਼ ਵਿਚ ਆਉਂਦੇ ਹਨ ਅਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਗੰਗਾ ਸਭ ਤੋਂ ਸੁੰਦਰ ਅਨੁਭਵ ਪ੍ਰਦਾਨ ਕਰਦੀ ਹੈ।

ਗੰਗਾ ਨਦੀ ਕਿਨਾਰੇ ਬੈਠੇ ਉੱਗਦੇ ਸੂਰਜ ਨੂੰ ਦੇਖਣ ਦਾ ਨਜ਼ਾਰਾ ਬਹੁਤ ਆਨੰਦਮਈ ਹੁੰਦਾ ਹੈ। ਇੱਥੇ ਬੇੜੀ ਦੀ ਸਵਾਰੀ ਦਾ ਵੀ ਨਜ਼ਾਰਾ ਬਹੁਤ ਲੁਭਾਵਣਾ ਹੁੰਦਾ ਹੈ। ਵਾਰਾਣਸੀ ਨੂੰ ਮਹਾਂਕਾਲ ਦੀ ਨਗਰੀ ਵੀ ਕਿਹਾ ਜਾਂਦਾ ਹੈ। ਇੱਥੇ ਵਿਸ਼ਵ ਪ੍ਰਸਿੱਧ ਕਾਸ਼ੀ ਵਿਸ਼ਵਨਾਥ ਮੰਦਿਰ ਸਥਿਤ ਹੈ। ਅੰਡਮਾਨ ਦੇ ਹੈਵਲਾਕ ਦੀਪ ਦੀ ਸ਼ਾਮ ਬਹੁਤ ਹੀ ਸੁਹਾਵਨੀ ਹੁੰਦੀ ਹੈ। ਇਹ ਸਨਸੈੱਟ ਪੁਆਇੰਟ ਕੁਦਰਤ  ਦੀ ਸੁੰਦਰਤਾ ਦੀ ਵਜ੍ਹਾ ਕਰ ਕੇ ਦੁਨੀਆ ਵਿਚ ਮਸ਼ਹੂਰ ਹੈ।

ਪੂਰੇ ਏਸ਼ੀਆ ਵਿਚ ਇਸ ਨੂੰ ਸਭ ਤੋਂ ਬੈਸਟ ਸਨਸੈੱਟ ਪੁਆਇੰਟ ਮੰਨਿਆ ਜਾਂਦਾ ਹੈ। ਦਾਰਜੀਲਿੰਗ ਤੋਂ ਸੂਰਜ ਉੱਗਦਾ ਦੇਖਣ ਲਈ ਸਭ ਤੋਂ ਬਹੁਤ ਵਧੀਆ ਸਥਾਨਾਂ ਵਿਚੋਂ ਇਕ ਹੈ। ਦਾਰਜੀਲਿੰਗ ਆਉਣ ਵਾਲੇ ਯਾਤਰੀਆਂ ਲਈ ਸਭ ਤੋਂ ਵੱਡਾ ਆਕਰਸ਼ਕ ਸਥਾਨ ਮੰਨਿਆ ਜਾਂਦਾ ਹੈ। ਟਾਈਗਰ ਹਿਲ ਰਾਜਸੀ ਮਾਉਂਟ ਕੰਚਨਜੰਗਾ ਅਤੇ ਪ੍ਰਤੀਨਿਸ਼ਟ ਮਾਉਂਟ ਐਵਰੈਸਟ ਦੇ ਮਨ ਭਾਉਂਦੇ ਦ੍ਰਿਸ਼ ਵੀ ਦਿਖਾਉਂਦਾ ਹੈ। ਨੰਦੀ ਹਿਲਸ ਦੱਖਣੀ ਭਾਰਤ ਦੇ ਨੰਦੀ ਸ਼ਹਿਰ ਕੋਲ ਹੈ।

ਜੇ ਕੋਈ ਇਕਾਂਤ ਜਗ੍ਹਾ ਪਸੰਦ ਕਰਦਾ ਹੈ ਤਾਂ ਇਹ ਸਭ ਤੋਂ ਵਧੀਆ ਜਗ੍ਹਾ ਹੈ। ਇੱਥੇ ਮਨੁੱਖ ਅਪਣੇ ਆਪ ਨੂੰ ਕੁਦਰਤ ਵਿਚ ਗੁਆਚਿਆ ਪਾਵੇਗਾ। ਇੱਥੇ ਦਾ ਨਜ਼ਾਰਾ ਸਾਨੂੰ ਆਪਾ ਭੁਲਾ ਦਿੰਦਾ ਹੈ। ਇੱਥੇ ਕਾਫ਼ੀ ਪੁਰਾਣੇ ਮੰਦਰ ਵੀ ਹਨ। ਸਵੇਰ ਅਤੇ ਸ਼ਾਮ ਦਾ ਸੂਰਜ ਦੇਖਣ ਦਾ ਵੱਖਰਾ ਵੀ ਨਜ਼ਾਰਾ ਮਿਲਦਾ ਹੈ।