ਘਰੇਲੂ ਉਡਾਨਾਂ ਤੋਂ ਪਹਿਲਾਂ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ Guidelines...ਦੇਖੋ ਪੂਰੀ ਖ਼ਬਰ

ਏਜੰਸੀ

ਜੀਵਨ ਜਾਚ, ਯਾਤਰਾ

ਕੇਂਦਰੀ ਸਿਹਤ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਹਵਾਈ ਯਾਤਰੀ ਵਿਚ ਕੋਰੋਨਾ ਦੇ ਲੱਛਣ...

Air passenger may go home health ministry issues guidelines for domestic flight

ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਚਲਦੇ ਲਾਕਡਾਊਨ ਵਿਚ ਫਸੇ ਲੋਕਾਂ ਦੀ ਘਰ ਵਾਪਸੀ ਲਈ ਕੱਲ੍ਹ ਯਾਨੀ ਸੋਮਵਾਰ ਤੋਂ ਘਰੇਲੂ ਉਡਾਨਾਂ ਦੀ ਸੇਵਾ ਸ਼ੁਰੂ ਹੋ ਰਹੀ ਹੈ। ਹਵਾਈ ਯਾਤਰੀਆਂ ਨੂੰ ਕੁਆਰੰਟੀਨ ਕਰਨ ਨੂੰ ਲੈ ਕੇ ਚਰਚਾ ਹੋ ਰਹੀ ਹੈ ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਐਤਵਾਰ ਨੂੰ ਇਕ ਗਾਈਡਲਾਈਨ ਜਾਰੀ ਕੀਤੀਆਂ ਹਨ। ਗਾਈਡਲਾਈਨਾਂ ਮੁਤਾਬਕ ਘਰੇਲੂ ਹਵਾਈ ਯਾਤਰੀਆਂ ਲਈ ਰਾਜ ਖੁਦ ਕੁਆਰੰਟੀਨ ਅਤੇ ਆਈਸੋਲੇਸ਼ਨ ਪ੍ਰੋਟੋਕਾਲ ਬਣਾਉਣ ਲਈ ਸੁਤੰਤਰ ਹੈ।

ਕੇਂਦਰੀ ਸਿਹਤ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਹਵਾਈ ਯਾਤਰੀ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਜਾਂਦੇ ਤਾਂ ਉਸ ਨੂੰ ਕੁਆਰੰਟੀਨ ਨਹੀਂ ਕੀਤਾ ਜਾਵੇ ਬਲਕਿ ਉਸ ਨੂੰ ਸਿੱਧਾ ਘਰ ਭੇਜਿਆ ਜਾਵੇਗਾ ਜਿੱਥੇ ਉਸ ਨੂੰ ਖੁਦ 7 ਦਿਨਾਂ ਤਕ ਆਈਸੋਲੇਟ ਕਰਨਾ ਪਵੇਗਾ। ਪਰ ਆਖਰੀ ਫੈਸਲਾ ਰਾਜਾਂ ਤੇ ਛੱਡਿਆ ਗਿਆ ਹੈ ਤਾਂ ਕਿ ਅਪਣੇ ਮੁਲਾਂਕਣ ਦੇ ਆਧਾਰ ਤੇ ਕੁਆਰੰਟੀਨ ਪ੍ਰੋਟੋਕਾਲ ਬਣਾ ਸਕਣ।

ਦਰਅਸਲ ਕੇਂਦਰੀ ਸਿਹਤ ਵਿਭਾਗ ਨੇ ਘਰੇਲੂ ਯਾਤਰਾ ਨੂੰ ਲੈ ਕੇ ਜਿਹੜੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ ਉਹਨਾਂ ਵਿਚ 12 ਪੁਆਇੰਟ ਹਨ। 8ਵੇਂ ਨੰਬਰ ਦੇ ਪੁਆਇੰਟ ਤੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਦੋਂ ਹਵਾਈ ਯਾਤਰੀ ਜਹਾਜ਼ ਰਾਹੀਂ ਉਤਰ ਕੇ ਏਅਰਪੋਰਟ ਦੇ ਬਾਹਰ ਜਾਵੇਗਾ ਤਾਂ ਉਸ ਰਾਜ ਵਿਚ ਉਸ ਨੂੰ ਕਿਹੜੇ-ਕਿਹੜੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਏਅਰਪੋਰਟ ਤੋਂ ਉਤਰਦੇ ਹੀ ਯਾਤਰੀ ਨੂੰ ਐਗਜ਼ਿਟ ਪੁਆਇੰਟ ਤੇ ਥਰਮਲ ਸਕ੍ਰੀਨਿੰਗ ’ਚੋਂ ਗੁਜ਼ਰਨਾ ਪਵੇਗਾ।

ਗਾਈਡਲਾਈਨ ਮੁਤਾਬਕ ਜੇ ਕਿਸੇ ਯਾਤਰੀ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਤਾਂ ਉਸ ਨੂੰ ਘਰ ਜਾਣ ਦੀ ਇਜਾਜ਼ਤ ਹੋਵੇਗੀ ਪਰ ਉਸ ਨੂੰ 14 ਦਿਨਾਂ ਤਕ ਸੈਲਫ ਆਈਸੋਲੇਟ ਕਰਨਾ ਪਵੇਗਾ। ਇਸ ਦੌਰਾਨ ਜੇ ਕੋਈ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸ ਜ਼ਿਲ੍ਹਾ ਰਾਜ ਜਾਂ ਕੇਂਦਰ ਦੇ ਸਰਵੀਲਾਂਸ ਅਧਿਕਾਰੀ ਨੂੰ ਇਸ ਦੀ ਸੂਚਨਾ ਦੇਣੀ ਪਵੇਗੀ। ਕੋਰੋਨਾ ਦੇ ਹਲਕੇ ਲੱਛਣ ਦਿਖਣ ਦੀ ਸਥਿਤੀ ਵਿਚ ਨਜ਼ਦੀਕ ਦੇ ਹਸਪਤਾਲ ਵਿਚ ਜਾਣਾ ਪਵੇਗਾ।

ਜੇ ਕਿਸੇ ਯਾਤਰੀ ਵਿਚ ਕੋਰੋਨਾ ਦੇ ਗੰਭੀਰ ਲੱਛਣ ਦਿਖਦੇ ਹਨ ਤਾਂ ਉਸ ਨੂੰ ਸਮਰਪਿਤ ਕੋਵਿਡ ਹੈਲਥ ਫੈਸਲਿਟੀ ਵਿਚ ਐਡਮਿਟ ਕੀਤਾ ਜਾਵੇਗਾ। ਇਸ ਗਾਈਡਲਾਈਨ ਦੇ 12ਵੇਂ ਨੰਬਰ ਪੁਆਇੰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਰੋਨਾ ਨੂੰ ਲੈ ਕੇ ਕੁਆਰੰਟੀਨ ਜਾਂ ਆਈਸੋਲੇਸ਼ਨ ਪ੍ਰੋਟੋਕਾਲ ਬਣਾਉਣ ਲਈ ਰਾਜ ਸਰਕਾਰਾਂ ਸੁਤੰਤਰ ਹਨ। ਯਾਨੀ ਕਿਸੇ ਵੀ ਰਾਜ ਦਾ ਹਵਾਈ ਯਾਤਰੀ ਘਰ ਜਾਵੇਗਾ ਜਾਂ ਕੁਆਰੰਟੀਨ ਸੈਂਟਰ ਇਹ ਉਸ ਰਾਜ ਦੀ ਸਰਕਾਰ ਦੇ ਫੈਸਲੇ ਤੇ ਨਿਰਭਰ ਹੈ।

ਇਸ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ ਅਪਣੇ ਮੋਬਾਇਲ ਫੋਨ ਵਿਚ ਆਰੋਗਿਆ ਸੇਤੁ ਐਪ ਡਾਊਨਲੋਡ ਕਰਨਾ ਪਵੇਗਾ। ਉਹਨਾਂ ਨੂੰ ਹਰ ਸਮੇਂ ਮਾਸਕ ਪਹਿਨ ਕੇ ਰੱਖਣਾ ਪਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਨਿਯਮ ਦਾ ਪਾਲਣ ਕਰਨਾ ਪਵੇਗਾ। ਇਸ ਤੋਂ ਇਕ ਦਿਨ ਪਹਿਲਾਂ, ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੂੰ ਕੋਵਿਡ -19 ਦੇ ਲੱਛਣ ਨਹੀਂ ਹਨ ਅਤੇ ਅਰੋਗਿਆ ਸੇਤੂ ਐਪ 'ਤੇ ਹਰੀ ਸਥਿਤੀ ਰੱਖਦੇ ਹਨ, ਉਨ੍ਹਾਂ ਨੂੰ ਅਲੱਗ-ਅਲੱਗ ਭੇਜਣ ਦੀ ਜ਼ਰੂਰਤ ਨਹੀਂ ਹੈ।

25 ਮਈ ਤੋਂ ਸ਼ੁਰੂ ਹੋਣ ਵਾਲੀਆਂ ਘਰੇਲੂ ਉਡਾਣ ਸੇਵਾਵਾਂ ਅਤੇ ਭਾਰਤ ਵਿਚ 31 ਮਈ ਤੱਕ ਲਾਕਡਾਉਨ ਲਾਗੂ ਕਰਨ ਵਿਚ ਕੋਈ ਵਿਵਾਦ ਨਹੀਂ ਹੈ। ਹਰਦੀਪ ਸਿੰਘ ਪੁਰੀ ਨੇ ਫੇਸਬੁੱਕ 'ਤੇ ਇਕ ਲਾਈਵ ਸੈਸ਼ਨ ਵਿਚ ਕਿਹਾ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕਿਸੇ ਕੋਲ ਅਰੋਗਿਆ ਸੇਤੂ ਐਪ ਹੈ ਅਤੇ ਇਸ ਦਾ ਸਟੇਟਸ ਗ੍ਰੀਨ ਹੈ ਤਾਂ ਇਹ ਪਾਸਪੋਰਟ ਵਰਗਾ ਹੈ। ਕੋਈ ਕੁਆਰੰਟੀਨ ਕਿਉਂ ਚਾਹੇਗਾ? ਪੁਰੀ ਨੇ ਕਿਹਾ ਕਿ ਮੰਤਰਾਲੇ ਵੱਲੋਂ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਦੇਸ਼ ਵਿਚ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਏਅਰਲਾਈਂਸ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਦੇਸ਼ ਵਿਚ ਹੈ। ਹੁਣ ਸਰਕਾਰ ਨੇ 25 ਮਈ ਨੂੰ ਘਰੇਲੂ ਏਅਰਲਾਈਨਾਂ ਨੂੰ ਕੁਝ ਰੂਟਾਂ 'ਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਘਰੇਲੂ ਹਵਾਈ ਯਾਤਰਾ ਦੌਰਾਨ ਸਾਰੇ ਯਾਤਰੀਆਂ ਲਈ ਅਰੋਗਿਆ ਸੇਤੂ ਐਪ ਨੂੰ ਲਾਜ਼ਮੀ ਕਰ ਦਿੱਤਾ ਹੈ।

ਹਾਲਾਂਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਮਹਾਰਾਸ਼ਟਰ ਵਿੱਚ ਸਰਕਾਰ ਦੁਆਰਾ ਨਿਰਧਾਰਤ ਨਿਯਮਾਂ ਦੇ ਅਨੁਸਾਰ ਮਹਾਰਾਸ਼ਟਰ ਆਉਣ ਵਾਲੇ ਹਰ ਯਾਤਰੀ ਨੂੰ ਲਾਜ਼ਮੀ ਕੁਆਰੰਟੀਨ ਦੇ 14 ਦਿਨਾਂ ਵਿੱਚ ਵੱਡੇ ਹੋਟਲਾਂ ਵਿੱਚ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ।

ਦਿੱਲੀ ਏਅਰਪੋਰਟ 'ਤੇ ਪਹੁੰਚਣ ਵਾਲੇ ਹਰੇਕ ਭਾਰਤੀ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ। ਭਾਵੇਂ ਕਿ ਉਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ। ਪਹਿਲਾਂ ਸਰਕਾਰ ਨੇ ਲੱਛਣ ਨਾ ਦਿਖਾ ਰਹੇ ਯਾਤਰੀਆਂ ਨੂੰ ਹੋਮ ਕੁਆਰੰਟੀਨ ਦੀ ਆਗਿਆ ਦਿੱਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।