ਮਜ਼ਦੂਰਾਂ ਨੇ ਰੇਲ ਗੱਡੀ 'ਚ ਪਾਣੀ ਨਾ ਮਿਲਣ ਕਾਰਨ ਰੇਲਵੇ ਸਟੇਸ਼ਨ 'ਤੇ ਹੰਗਾਮਾ ਅਤੇ ਪੱਥਰਬਾਜ਼ੀ ਕੀਤੀ

ਏਜੰਸੀ

ਜੀਵਨ ਜਾਚ, ਯਾਤਰਾ

ਉਨਾਓ ਰੇਲਵੇ ਸਟੇਸ਼ਨ 'ਤੇ ਸਨਿਚਰਵਾਰ ਸਵੇਰੇ ਇਕ ਸ਼੍ਰਮਿਕ ਵਿਸ਼ੇਸ਼ ਰੇਲ ਦੇ ਯਾਤਰੀਆਂ ਨੇ ਰੇਲ .........

file photo

 ਉਨਾਓ: ਉਨਾਓ ਰੇਲਵੇ ਸਟੇਸ਼ਨ 'ਤੇ ਸਨਿਚਰਵਾਰ ਸਵੇਰੇ ਇਕ ਸ਼੍ਰਮਿਕ ਵਿਸ਼ੇਸ਼ ਰੇਲ ਦੇ ਯਾਤਰੀਆਂ ਨੇ ਰੇਲ 'ਚ ਪਾਣੀ ਅਤੇ ਖਾਣ ਦੀ ਵਿਵਸਥਾ ਨਾ ਮਿਲਣ 'ਤੇ ਹੰਗਾਮਾ ਕੀਤਾ ਅਤੇ ਪੱਥਰਬਾਜ਼ੀ ਵੀ ਕੀਤੀ ਗਈ।

ਯਾਰਤੀਆਂ ਦੀ ਨਰਾਜ਼ਗੀ ਦੇਖ ਕੇ ਜੀਆਰਪੀ ਅਤੇ ਆਰਪੀਐਫ਼ ਪੁਲਿਸ ਨੇ ਉਨ੍ਹਾਂ ਸਮਝਾ ਕੇ ਕਿਸੇ ਤਰ੍ਹਾਂ ਰੇਲ ਨੂੰ ਅੱਗੇ ਲਈ ਰਵਾਨਾ ਕਰਵਾਇਆ। ਰੇਲਵੇ ਸੂਤਰਾਂ ਨੇ ਦਸਿਆ ਕਿ ਬੰਗਲੁਰੂ ਤੋਂ ਦਰਭੰਗਾ ਜਾਣ ਵਾਲੀ ਰੇਲ ਜਿਵੇਂ ਹੀ ਉਨਾਓ ਰੇਲਵੇ ਸਟੇਸ਼ਨ 'ਤੇ ਰੋਕੀ ਗਈ ਤਾਂ ਰੇਲ 'ਚ ਬੈਠੇ ਯਾਤਰੀਆਂ ਨੇ ਉਤਰ ਕੇ ਪਟੜੀਆਂ 'ਤੇ ਪਏ ਪੱਥਰ ਚੁੱਕ ਕੇ ਸਟੇਸ਼ਨ ਕੰਪਲੈਕਸ 'ਤੇ ਮਾਰੇ ਅਤੇ ਕੰਪਲੈਕਸ 'ਚ ਪਈਆਂ ਕੁਰਸੀਆਂ ਨੂੰ ਤੋੜਨ ਲੱਗੇ।

ਯਾਰਤੀਆਂ ਨੇ ਦੋਸ਼ ਲਾਇਆ ਕਿ ਉਹ ਚਾਰ ਦਿਨਾਂ ਤੋਂ ਯਾਤਰਾਂ 'ਤੇ ਹਨ ਪਰ ਰੇਲ 'ਚ ਨਾ ਤਾਂ ਪੀਣ ਤਾ ਪਾਣੀ ਮਿਲਿਆ ਅਤੇ ਨਾ ਹੀ ਖਾਣ ਦੀ ਵਿਵਸਥਾ ਹੈ। ਯਾਰਤੀਆਂ ਨੇ ਦੋਸ਼ ਲਾਇਆ ਕਿ ਬਾਥਰੂਮ 'ਚ ਵੀ ਪਾਣੀ ਨਾ ਹੋਣ ਕਰ ਕੇ ਉਨ੍ਹਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਦੇ ਬਾਅਦ ਯਾਤਰੀਆਂ ਨੂੰ ਪਾਣੀ ਦੇ ਕੇ ਸ਼ਾਤ ਕਰਵਾ ਕੇ ਰੇਲ ਨੂੰ ਅੱਗੇ ਲਈ ਰਵਾਨਾ ਕੀਤਾ ਗਿਆ। ਯਾਰਤੀਆਂ ਦੇ ਹੰਗਾਮੇ ਕਾਰਨ ਸਟੇਸ਼ਨ 'ਚ ਰੱਖੀ ਕੁਰਸੀਆਂ ਅਤੇ ਕੱਚ ਦੇ ਸ਼ੀਸੇ ਟੁੱਟ ਗਏ।

ਸੂਚਨਾ ਦੇ ਬਾਅਦ ਰੇਲਵੇ ਸਟੇਸ਼ਨ ਪਹੁੰਚੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਸੁਪਰਡੈਂਟ ਨੇ ਸਟੇਸ਼ਨ ਮਾਸਟਰ  ਤੋਂ  ਜਾਣਕਾਰੀ ਲੈਣ ਦੇ  ਬਾਅਦ ਪਾਣੀ  ਅਤੇ  ਹੋਰ  ਵਿਵਸਥਾਵਾਂ  ਕਰਨ ਦੇ ਨਿਰਦੇਸ਼  ਦਿੱਤੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।