ਅੱਜ ਕੱਲ੍ਹ ਮਜ਼ੇ ਤੋਂ ਜ਼ਿਆਦਾ ਸਜ਼ਾ ਬਣਦੇ ਜਾ ਰਹੇ ਹਨ ਟ੍ਰੈਵਲ

ਏਜੰਸੀ

ਜੀਵਨ ਜਾਚ, ਯਾਤਰਾ

ਹਿਲ ਸਟੇਸ਼ਨਾਂ 'ਤੇ ਵਧੀ ਲੋਕਾਂ ਦੀ ਗਿਣਤੀ

Whats ruining the joy of tourism

ਨਵੀਂ ਦਿੱਲੀ: ਬੀਤੇ ਦੋ ਦਹਾਕਿਆਂ ਤੋਂ ਟ੍ਰੈਵਲ ਕਾਫ਼ੀ ਸਸਤੇ ਹੋ ਗਏ ਹਨ। ਇਸ ਦੀ ਵਜ੍ਹਾ ਨਾਲ ਲੋਕਾਂ ਵਿਚ ਐਕਸਪਲੋਰਰ ਜਾਗ ਗਿਆ ਹੈ। ਲੋਕ ਫ਼ੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਟ੍ਰੈਵਲ ਵਾਲੇ ਕੈਪਸ਼ਨਸ ਦੇ ਜਾਲ ਵਿਚ ਫਸਦੇ ਜਾ ਰਹੇ ਹਨ। ਪਰ ਮਸਤੀ ਲਈ ਕੀਤੀਆਂ ਜਾ ਰਹੀਆਂ ਯਾਤਰਾਵਾਂ ਲੋਕਾਂ 'ਤੇ ਭਾਰੀ ਪੈ ਰਹੀਆਂ ਹਨ। ਇਸ ਦੀ ਵਜ੍ਹਾ ਹੈ ਟ੍ਰੈਵਲ ਡੈਸਿਟਨੇਸ਼ਨਸ 'ਤੇ ਵਧਣ ਵਾਲੀ ਭੀੜ। ਇਸ ਨੂੰ ਓਵਰਟੂਰਿਜ਼ਮ ਦਾ ਨਾਮ ਦਿੱਤਾ ਜਾ ਸਕਦਾ ਹੈ।

ਇਸ ਮਹੀਨੇ ਦੇ ਸ਼ੁਰੂਆਤ ਵਿਚ ਜਦੋਂ ਮੈਦਾਨੀ ਇਲਾਕੇ ਵਿਚ ਪਾਰਾ ਲਗਭਗ 50 ਡਿਗਰੀ ਸੈਲਸੀਅਸ ਤੱਕ ਹੋ ਗਿਆ ਸੀ ਤਾਂ ਨੈਨੀਤਾਲ, ਸ਼ਿਮਲਾ, ਮਸੂਰੀ ਅਤੇ ਮਨਾਲੀ ਵਰਗੇ ਹਿਲ ਸਟੇਸ਼ਨ ਕਾਰਾਂ ਨਾਲ ਭਰ ਗਏ ਸਨ। ਪਾਰਕਿੰਗ ਲਈ ਕੋਈ ਜਗ੍ਹਾ ਨਹੀਂ ਬਚੀ ਅਤੇ ਪਹਾੜੀ ਰਾਸਤੇ 'ਤੇ ਕਾਰਾਂ ਦੀਆਂ ਕਤਾਰਾਂ ਲਗੀਆਂ ਹੋਈਆਂ ਹਨ। ਲੋਕ ਜਾਮ ਵਿਚ ਫਸੇ ਹੋਏ ਹਨ। ਨਾ ਕੋਈ ਅੱਗੇ ਰਸਤਾ ਨਜ਼ਰ ਆ ਰਿਹਾ ਹੈ ਨਾ ਹੀ ਪਿੱਛੇ ਮੁੜਨ ਦਾ ਵਿਕਲਪ।

ਇਕ ਟ੍ਰੈਵਲਰ ਦੀ ਰਿਸ਼ੀਕੇਸ਼ ਟ੍ਰਿਪ ਬੁਰੇ ਅਨੁਭਵ ਵਿਚ ਬਦਲ ਗਈ। ਉਹਨਾਂ ਨੇ ਦਸਿਆ ਕਿ ਉਹ ਹਰਿਮੰਦਰ ਅਤੇ ਰਿਸ਼ੀਕੇਸ਼ ਵਿਚ ਸਭ ਤੋਂ ਲੰਬੇ ਟ੍ਰੈਫਿਕ ਵਿਚ ਫਸ ਗਏ ਸਨ। ਉਹ ਸਾਢੇ ਤਿੰਨ ਘੰਟੇ ਤੱਕ ਫਸੇ ਰਹੇ। ਮੱਸਿਆ ਕਾਰਨ ਭੀੜ ਬਹੁਤ ਵਧ ਗਈ ਸੀ। ਉਹਨਾਂ ਦੀ ਦਿੱਲੀ ਤੋਂ ਰਿਸ਼ੀਕੇਸ਼ ਤੱਕ ਦੀ ਯਾਤਰਾ 11 ਘੰਟੇ ਵਿਚ ਪੂਰੀ ਹੋਈ ਸੀ। ਅੱਜ ਕੱਲ੍ਹ ਲੋਕ ਮਜੇ ਲਈ ਘੁੰਮਣ ਤੋਂ ਜ਼ਿਆਦਾ ਸੋਸ਼ਲ ਮੀਡੀਆ ਸਟੇਟਸ ਲਈ ਘੁੰਮ ਰਹੇ ਹਨ।

ਉਹ ਨਵੀਂ ਥਾਂ ਦਾ ਆਨੰਦ ਲੈਣ ਦੀ ਬਜਾਏ ਹਰ ਜਗ੍ਹਾ ਪਰਫੈਕਟ ਤਸਵੀਰ ਲੈਣ ਲਈ ਪਰੇਸ਼ਾਨ ਰਹਿੰਦੇ ਹਨ। ਇਸ ਲਈ ਉਹ ਰਿਸਕ ਲੈਣ ਤੋਂ ਵੀ ਨਹੀਂ ਡਰਦੇ। ਉਹ ਕਿਸੇ ਖ਼ਤਰਨਾਕ ਜਗ੍ਹਾ ਤੇ ਬੈਠ ਕੇ ਫੋਟੋਆਂ ਖਿਚਵਾਉਂਦੇ ਹਨ। ਸੜਕਾਂ ਤੇ ਬੈਠ ਕੇ ਫੋਟੋ ਲੈਂਦੇ ਹਨ। ਇਹ ਉਹਨਾਂ ਲਈ ਹੀ ਨਹੀਂ ਸਗੋਂ ਦੂਜਿਆਂ ਲਈ ਵੀ ਖ਼ਤਰਾ ਬਣ ਜਾਂਦਾ ਹੈ।