ਹੁਣ ਲੱਦਾਖ ਜਾਣ ਲਈ ਬੱਸ ਸੇਵਾ ਨਾਲ ਹੋਵੇਗੀ ਸਮੇਂ ਦੀ ਬੱਚਤ

ਏਜੰਸੀ

ਜੀਵਨ ਜਾਚ, ਯਾਤਰਾ

ਲੱਦਾਖ ਦੀ ਸੈਰ ਕਰਵਾਉਣ ਵਾਲੀ ਬੱਸ ਸੁਵਿਧਾਵਾਂ ਨਾਲ ਲੈਸ

Take economical bus service from manali to leh

ਨਵੀਂ ਦਿੱਲੀ: ਇਸ ਸਮੇਂ ਲੋਕ ਲੇਹ-ਲੱਦਾਖ ਦੀ ਯਾਤਰਾ 'ਤੇ ਜਾਣਾ ਕਾਫ਼ੀ ਪਸੰਦ ਕਰਦੇ ਹਨ। ਇਸ ਯਾਤਰਾ ਦੌਰਾਨ ਤੁਸੀਂ ਪ੍ਰਾਈਵੇਟ ਟੈਕਸੀ ਲੈਣ ਦੀ ਬਜਾਏ ਬੱਸ ਸੇਵਾ ਲੈ ਸਕਦੇ ਹਨ ਜੋ ਕਿ ਹਰ ਤਰ੍ਹਾਂ ਨਾਲ ਕਿਫ਼ਾਇਤੀ ਹੁੰਦੀਆਂ ਹਨ। ਜੇ ਤੁਸੀਂ ਮਨਾਲੀ ਤੋਂ ਲੇਹ ਲਈ ਬੱਸ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਕਾਫ਼ੀ ਸੁਵਿਧਾਜਨਕ ਸਾਬਿਤ ਹੋਵੇਗੀ। ਹਿਮਾਚਲ ਪ੍ਰਦੇਸ਼ ਟੂਰਿਜ਼ਮ ਵਿਕਾਸ ਨਿਗਮ ਲਿਮਿਟੇਡ ਨੇ 1 ਜੁਲਾਈ ਤੋਂ ਮਨਾਲੀ ਤੋਂ ਲੇਹ ਤਕ ਲਈ ਡੀਲਕਸ ਬੱਸ ਸੇਵਾ ਸ਼ੁਰੂ ਕੀਤੀ ਹੈ।

ਇਹ ਡੀਲਕਸ ਬੱਸ ਸੇਵਾ 31 ਦਸੰਬਰ ਤਕ ਚਲੇਗੀ। ਸਤੰਬਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਉਚਾਈ ਵਾਲੇ ਖੇਤਰ ਵਿਚ ਜ਼ਿਆਦਾ ਬਰਫ਼ਬਾਰੀ ਹੋਣ ਕਾਰਨ ਜ਼ਿਆਦਾਤਰ ਜਗ੍ਹਾ ਸੜਕਾਂ ਬੰਦ ਰਹਿੰਦੀਆਂ ਹਨ। ਇਹ ਡੀਲਕਸ ਬੱਸ ਸੇਵਾ ਸੁਵਿਧਾਵਾਂ ਨਾਲ ਉਪਲੱਬਧ ਹਨ। ਇਸ ਤੋਂ ਇਲਾਵਾ ਇਹ ਸੇਵਾ ਸਪੈਸ਼ਲੀ ਟੂਰਿਜ਼ਮ ਲਈ ਸ਼ੁਰੂ ਕੀਤੀ ਗਈ ਅਤੇ ਇਸ ਵਿਚ ਟੂਰਿਜ਼ਮ ਸਥਾਨਾਂ ਨੂੰ ਦੇਖਣ ਦੇ ਨਾਲ ਹੀ ਮੀਲ ਪਲਾਨ ਵੀ ਸ਼ਾਮਲ ਹਨ।

ਦੋਵਾਂ ਸੂਬਿਆਂ ਵਿਚ ਚਲਣ ਵਾਲੀਆਂ ਆਮ ਬੱਸਾਂ ਵਿਚ ਇਹ ਸੁਵਿਧਾ ਨਹੀਂ ਮਿਲਦੀ। ਮਨਾਲੀ ਤੋਂ ਲੇਹ ਤਕ ਜਾਣ ਲਈ ਇਕ ਪ੍ਰਾਈਵੇਟ ਟੈਕਸੀ ਵਿਚ ਦੋ ਦਿਨ ਦੀ ਯਾਤਰਾ ਵਿਚ ਲਗਭਗ 18000 ਰੁਪਏ ਖਰਚ ਹੁੰਦੇ ਹਨ। ਡੀਲਕਸ ਬੱਸ ਸੇਵਾ ਵਿਚ ਲਗਭਗ 3000 ਰੁਪਏ ਹੀ ਖਰਚ ਹੁੰਦੇ ਹਨ। ਇਸ ਤੋਂ ਇਲਾਵਾ ਬੱਸ ਮੁੱਖ ਸਥਾਨਾਂ 'ਤੇ ਰੁਕੇਗੀ। ਮਨਾਲੀ ਤੋਂ ਲੇਹ ਤਕ ਦੀ 474 ਕਿਲੋਮੀਟਰ ਯਾਤਰਾ ਵਿਚ ਰਾਤ ਦੇ ਸਟਾਪੇਜ ਨੂੰ ਮਿਲਾ ਕੇ 18-19 ਘੰਟੇ ਲੱਗਦੇ ਹਨ।

ਬੱਸ ਮਨਾਲੀ ਤੋਂ ਸਵੇਰੇ 10 ਵਜੇ ਨਿਕਲਦੀ ਹੈ ਅਤੇ ਉਸੇ ਦਿਨ ਸ਼ਾਮ 5 ਵਜੇ ਕੇਲਾਂਗ ਪਹੁੰਚਦੀ ਹੈ। ਇੱਥੇ ਰਾਤ ਨੂੰ ਠਹਿਰਣ ਤੋਂ ਬਾਅਦ ਬੱਸ ਅਗਲੇ ਦਿਨ ਸਵੇਰੇ 5 ਵਜੇ ਕੇਲਾਂਗ ਤੋਂ ਰਵਾਨਾ ਹੁੰਦੀ ਹੈ ਅਤੇ ਸ਼ਾਮ 7 ਵਜੇ ਲੇਹ ਪਹੁੰਚਦੀ ਹੈ। ਮਨਾਲੀ ਤੋਂ ਲੇਹ ਤਕ ਦੀ ਬੱਸ ਯਾਤਰਾ ਦੌਰਾਨ ਤੁਸੀਂ ਹਿਮਾਚਲੀ ਦ੍ਰਿਸ਼ਾਂ ਦਾ ਨਜ਼ਾਰਾ ਦੇਖ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।