ਭਾਰੀ ਘਾਟੇ ‘ਚ ਡੁੱਬੀ ਪੰਜਾਬ ਰੋਡਵੇਜ, ਹੁਣ ਕੰਡਮ ਬੱਸਾਂ ਵੀ ਆਉਣਗੀਆਂ ਸੜਕਾਂ ‘ਤੇ

ਏਜੰਸੀ

ਖ਼ਬਰਾਂ, ਪੰਜਾਬ

ਕੰਡਮ ਬੱਸਾਂ ਦਾ ਜੰਕਸ਼ਨ ਬਣ ਰਹੀ ਸਰਕਾਰ ਦੀ ਪੰਜਾਬ ਰੋਡਵੇਜ ਹੁਣ ਅਪਣੇ ਫਲੀਟ ਵਿਚ...

Punjab Roadways

ਜਲੰਧਰ : ਕੰਡਮ ਬੱਸਾਂ ਦਾ ਜੰਕਸ਼ਨ ਬਣ ਰਹੀ ਸਰਕਾਰ ਦੀ ਪੰਜਾਬ ਰੋਡਵੇਜ ਹੁਣ ਅਪਣੇ ਫਲੀਟ ਵਿਚ ਹੋਰ 299 ਕੰਡਮ ਬੱਸਾਂ ਚਲਾਵੇਗੀ। ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਤੋਂ ਪਨਸਪ ਬੱਸਾਂ ਨੂੰ ਅਪਣੇ ਬੇੜੇ ਵਿਚ ਸ਼ਾਮਲ ਕਰਦੇ ਦੇ ਲਈ ਪੱਤਰ ਲਿਖਿਆ ਸੀ। ਇਹ ਉਹ ਬੱਸਾਂ ਹਨ ਜੋ ਅਪਣੀ ਉਮਰ ਭੋਗ ਚੁੱਕੀਆਂ ਹਨ ਅਤੇ ਬਾਹਰੀ ਹਾਲਤ ਤੋਂ ਕੰਡਮ ਰੂਪ ਵਿਚ ਆ ਗਈਆਂ ਹਨ।

ਇਕ ਤਰ੍ਹਾਂ ਨਿਰੋਲ ਸਰਕਾਰੀ ਵਾਹਨ ਪੰਜਾਬ ਰੋਡਵੇਜ ਦੇ ਕੋਲ ਫਿਲਹਾਲ 659 ਬੱਸਾਂ ਹਨ ਜਿਨ੍ਹਾਂ ਵਿਚ 300 ਬੱਸਾਂ ਤਾਂ ਕਾਫ਼ੀ ਕੰਡਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਨਿਲਾਮੀ ਵਿਚ ਰੱਖ ਦਿੱਤਾ ਗਿਆ ਸੀ ਅਤੇ ਜੋ ਬੰਦ ਹੈ ਜਦਕਿ ਸਾਰੀਆਂ 359 ਬੱਸਾਂ ਅੱਧੀਆਂ ਜ਼ਾਇਦਾ ਅਪਣੀ ਉਮਰ ਭੋਗ ਚੁੱਕੀਆਂ ਹਨ। ਇਕ ਬੱਸ ਦੀ ਉਮਰ 5 ਲੱਖ ਕਿਲੋਮੀਟਰ ਤੇ 7 ਸਾਲ ਦੀ ਹੁੰਦੀ ਹੈ।

ਘਾਟੇ ‘ਚ ਚੱਲ ਰਹੀ ਪੰਜਾਬ ਰੋਡਵੇਜ ਨੂੰ ਬਚਾਉਣ ‘ਚ ਸਰਕਾਰ ਨਾਕਾਮ

ਸਾਲ-ਸਾਲ ਘਾਟੇ ‘ਚ ਜਾ ਰਹੀ ਸਰਕਾਰੀ ਵਾਹਨ ਪੰਜਾਬ ਰੋਡਵੇਜ ਨੂੰ ਬਚਾਉਣ ਦੇ ਲਈ ਸਰਕਾਰ ਵੀ ਕਿਨਾਰਾ ਕਰ ਰਹੀ ਹੈ। ਸਰਕਾਰ ਇਸ ਜਨ ਵਾਹਨ ਦੇ ਬਜਟ ਵਿਚ ਲਗਾਤਾਰ ਕਟੌਤੀ ਕਰ ਰਹੀ ਹੈ। ਸਾਲ 2005 ਤੋਂ ਪੰਜਾਬ ਰੋਡਵੇਜ ਦੇ ਬੇੜੇ ‘ਚ ਸ਼ਾਮਲ ਕਰ ਲਿਆ ਜਾਂਦਾ ਸੀ।

ਪ੍ਰੰਤੂ ਉਦੋਂ ਇਹ ਪ੍ਰਕਿਰਿਆ ਵੀ ਬੰਦ ਹੋ ਗਈ ਹੈ ਹਾਲਾਂਕਿ ਪਨਬਸ ਦਾ ਜਨਮ ਹੀ ਇਸ ਆਧਾਰ ਉਤੇ ਹੋਇਆ ਸੀ ਕਿ ਪਨਬੱਸ ਕਰਜਾ ਲੈ ਕੇ ਬੱਸਾਂ ਚਲਾਵੇਗੀ ਤੇ ਕਰਜਾ ਉਤਰਨ ਤੋਂ ਬਾਅਦ ਇਨ੍ਹਾਂ ਬੱਸਾਂ ਨੂੰ ਪੰਜਾਬ ਰੋਡਵੇਜ ਦੇ ਵੇੜੇ ਵਿਚ ਸ਼ਾਮਲ ਕਰ ਲਿਆ ਜਾਵੇਗਾ। ਬਾਅਦ ਵਿਚ ਰਾਜ ਦੇ ਵਾਹਨ ਵਿਭਾਗ ਦੀ ਅਪੀਲ ਤੋਂ ਬਾਅਦ ਕਰਜ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ ਵਿਚ ਸ਼ਾਮਲ ਕੀਤਾ ਜਾਣ ਲੱਗਾ ਹੁਣ 3 ਸਾਲ ਤੋਂ ਇਹ ਪ੍ਰਕਿਰਿਆ ਥਮੀ ਹੋਈ ਹੈ।  

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ