ਉਡਾਣ ਸਮੇਂ ਨਾਲ ਰਖੀਆਂ ਇਹ ਚੀਜ਼ਾਂ ਬਣ ਸਕਦੈ ਪਰੇਸ਼ਾਨੀ ਦਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਜੇਕਰ ਤੁਸੀਂ ਉਡਾਣ 'ਚ ਪਹਿਲੀ ਵਾਰ ਸਫਰ ਕਰਨ ਜਾ ਰਹੇ ਹੋ ਤਾਂ ਕਈ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਅਤੇ ਉਨ੍ਹਾਂ ਵਿਚੋਂ ਹੀ ਇਕ ਹੈ ਤੁਹਾਡੀ ਪੈਕਿੰਗ।...

Travelling mistakes

ਜੇਕਰ ਤੁਸੀਂ ਉਡਾਣ 'ਚ ਪਹਿਲੀ ਵਾਰ ਸਫਰ ਕਰਨ ਜਾ ਰਹੇ ਹੋ ਤਾਂ ਕਈ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਅਤੇ ਉਨ੍ਹਾਂ ਵਿਚੋਂ ਹੀ ਇਕ ਹੈ ਤੁਹਾਡੀ ਪੈਕਿੰਗ। ਕਈ ਅਜਿਹੀ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਫਲਾਈਟ ਵਿਚ ਨਹੀਂ ਲਿਜਾ ਸਕਦੇ। ਜਿਵੇਂ ਤੁਸੀਂ ਕਿੰਨੇ ਕਿੱਲੋ ਤੱਕ ਦਾ ਸਮਾਨ ਚੈਕ - ਇਨ ਵਿਚ ਦੇ ਸਕਦੇ ਹੋ ਅਤੇ ਕਿੰਨੇ ਹੈਂਡਬੈਗ ਵਿਚ ਖੁਦ ਦੇ ਨਾਲ ਲਿਜਾ ਸਕਦੇ ਹੋ। ਉਂਝ ਤਾਂ ਇਸ ਦੀ ਜਾਣਕਾਰੀ ਤੁਹਾਡੇ ਟਿਕਟ ਵਿਚ ਸਾਫ ਤੌਰ 'ਤੇ ਦਿਤੀ ਹੋਈ ਹੁੰਦੀ ਹੈ। ਇਸ ਦੇ ਨਾਲ ਹੀ ਫਲਾਈਟ ਵਿਚ ਕਈ ਸਾਰੀਆਂ ਚੀਜ਼ਾਂ ਨੂੰ ਲਿਜਾਣ ਦੀ ਵੀ ਮਨਾਹੀ ਹੁੰਦੀ ਹੈ

ਜਿਸ ਦੇ ਬਾਰੇ ਪਤਾ ਹੋਣਾ ਸੱਭ ਤੋਂ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਏਅਰਪੋਰਟ ਉਤੇ ਕੱਢ ਕੇ ਰੱਖਣ ਜਾਂ ਸੁੱਟਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਬਚਦਾ। ਤਰਲ ਪਦਾਰਥ ਲਿਜਾਉਣ ਦੀ ਮਨਾਹੀ ਅਤੇ ਪਰਮਿਸ਼ਨ ਹਰ ਇਕ ਦੇਸ਼ ਵਿਚ ਵੱਖ - ਵੱਖ ਹੈ ਤਾਂ ਬਿਹਤਰ ਹੋਵੇਗਾ ਤੁਸੀਂ ਫਲਾਈਟ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ 100 ਮਿਲੀਲੀਟਰ ਤੋਂ ਵੱਧ ਤਰਲ ਪਦਾਰਥ ਨਾ ਲਿਜਾਓ ਅਤੇ ਨਾਲ ਹੀ ਇਹਨਾਂ ਦੀ ਪੈਕਿੰਗ ਵੀ ਚੰਗੀ ਤਰ੍ਹਾਂ ਕਰੋ। ਕਿਸੇ ਵੀ ਤਰ੍ਹਾਂ ਦੀ ਕੋਈ ਨੁਕੀਲੀ ਚੀਜ਼ ਨੂੰ ਤੁਸੀਂ ਫਲਾਈਟ ਵਿਚ ਹੈਂਡਬੈਗ ਵਿਚ ਲੈ ਕੇ ਸਫਰ ਨਹੀਂ ਕਰ ਸਕਦੇ ਕਿਉਂਕਿ ਇਹ ਔਜ਼ਾਰ ਮੰਨੇ ਜਾਂਦੇ ਹਨ।

ਤਾਂ ਜੇਕਰ ਤੁਸੀਂ ਚਾਕੂ, ਬੌਕਸ ਕਟਰ ਜਾਂ ਤਲਵਾਰ ਲਿਜਾ ਰਹੇ ਹੋ ਤਾਂ ਬਿਹਤਰ ਹੋਵੇਗਾ ਇਨ੍ਹਾਂ ਨੂੰ ਚੰਗੇ ਤਰ੍ਹਾਂ ਪੈਕ ਕਰ ਕੇ ਅਪਣੇ ਚੈਕ - ਇਨ ਬੈਗ ਵਿਚ ਰੱਖੋ। ਇਸੇ ਤਰ੍ਹਾਂ ਰੇਜ਼ਰ, ਬਲੇਡ, ਨੇਲ ਫਾਈਲਰ ਅਤੇ ਨੇਲ ਕਟਰ ਵੀ ਲਗੇਜ ਚੈਕ - ਇਨ ਵਿਚੋਂ ਕਢਵਾ ਲਿਆ ਜਾਂਦਾ ਹੈ। ਬੇਸਬੌਲ ਬੈਟ, ਸਕੀ ਪੋਲਸ, ਧਨੁਸ਼ - ਤੀਰ, ਹੌਕੀ ਸਟਿਕ, ਗੋਲਫ ਕਲੱਬ ਜਾਂ ਅਜਿਹੀ ਹੀ ਦੂਜੀ ਖੇਡ ਸਮੱਗਰੀ ਨੂੰ ਵੀ ਤੁਸੀਂ ਫਲਾਈਟ ਵਿਚ ਲੈ ਕੇ ਸਫਰ ਨਹੀਂ ਕਰ ਸਕਦੇ। ਬਿਹਤਰ ਹੋਵੇਗਾ ਇਹਨਾਂ ਚੀਜ਼ਾਂ ਦੀ ਖਰੀਦਦਾਰੀ ਡੈਸਟਿਨੇਸ਼ਨ ਉਤੇ ਪਹੁੰਚ ਕੇ ਕਰੋ ਜਾਂ ਕਿਰਾਏ 'ਤੇ ਲੈ ਲਵੋ।