ਦੇਖੋ ਵਿਸ਼ਵ ਦੇ ਸਭ ਤੋਂ ਵੱਡੇ ਫੋਟੋਗ੍ਰਾਫੀ ਕਾਨਟੈਸਟ ਦੇ ਫਾਈਨਲ ਲਈ ਸਿਲੈਕਟ ਹੋਈਆਂ ਤਸਵੀਰਾਂ
ਇਹ ਫੋਟੋ ਜਪਾਨੀ ਕੰਸਟ੍ਰੈਸ਼ਨ ਕੈਂਪ ਦੀ ਹੈ ਜੋ...
ਨਵੀਂ ਦਿੱਲੀ: ਦੁਨੀਆ ਦੀ ਖੂਬਸੂਰਤੀ ਦੇਖਣ ਦਾ ਕਾਂਪਟੀਸ਼ਨ ਸ਼ੁਰੂ ਹੋ ਚੁੱਕਿਆ ਹੈ। ਵਿਸ਼ਵ ਦੇ ਸਭ ਤੋਂ ਵੱਡੇ ਫੋਟੋਗ੍ਰਾਫੀ ਕਾਨਟੈਸਟ ਸੋਨੀ ਵਰਲਡ ਫੋਟੋਗ੍ਰਾਫੀ ਅਵਾਰਡਸ ਵਿਚ ਹਿੱਸਾ ਲੈਣ ਲਈ ਹੁਣ ਤਕ 50 ਤੋਂ ਵੱਧ ਦੇਸ਼ਾਂ ਤੋਂ ਫੋਟੋਗ੍ਰਾਫਰਸ ਨੇ ਹਜ਼ਾਰਾਂ ਤਸਵੀਰਾਂ ਭੇਜੀਆਂ ਹਨ।
ਇਹ ਤਸਵੀਰ ਇਟਲੀ ਦੇ ਮਾਓਰੋ ਬਤਿਸਤੇਲੀ ਨੇ ਖਿੱਚੀ ਹੈ ਜਿਸ ਦਾ ਟਾਈਟਲ ਹੇ ਸਵੈਂਪਸ ਇਨ ਆਟਮ। ਸਵੈਂਪਸ ਇਨ ਆਟਮ ਮਤਲਬ ਪਤਝੜ ਵਿਚ ਦਲਦਲ।
ਜਰਮਨੀ ਦੇ ਰੋਨੀ ਬੈਹਨਰਟ ਨੇ ਇਹ ਤਸਵੀਰ ਵਿਚ ਜੋ ਦਰਵਾਜ਼ਾ ਹੈ ਉਸ ਨੂੰ ਟੋਰੀ ਕਹਿੰਦੇ ਹਨ। ਟੋਰੀ ਜਾਪਾਨ ਦੇ ਸ਼ਿੰਤੋ ਤੀਰਥਾਂ ਵਿਚ ਮਿਲਦੇ ਹਨ।
ਬੇਲਜ਼ੀਅਮ ਦੇ ਫੋਟੋਗ੍ਰਾਫਰ ਸਾਈਬ੍ਰਨ ਵੈਨਵੈਬਰਘੇ ਨੇ ਇਰਾਨ ਵਿਚ ਖਿਚੀਆਂ ਹਨ ਅਤੇ ਉਹਨਾਂ ਨੇ ਇਸ ਦਾ ਟਾਈਟ ਦਿੱਤਾ ਹੈ ਕਾਨਫਰੰਸ ਆਫ ਬਰਡਸ।
ਇਕਬਾਰਗੀ ਇਹ ਸੜਕ ਲੱਦਾਖ ਵਰਗੀ ਲਗਦੀ ਹੈ ਪਰ ਇਹ ਚੀਨ ਦੀ ਤਸਵੀਰ ਹੈ। ਚੀਨ ਦੇ ਫੋਟੋਗ੍ਰਾਫਰ ਪੋਕਿਸਿਆ ਸ਼ੀ ਨੇ ਇਹ ਤਸਵੀਰ ਖਿਚੀ ਹੈ।
ਇਹ ਤਸਵੀਰ ਸ਼ਹਿਰੀ ਖੋਜਕਰਤਾਵਾਂ ਦੇ ਗੁਪਤ ਜੀਵਨ ਬਾਰੇ ਦਸਦਾ ਹੈ ਜੋ ਜੋ ਮਨੁੱਖ ਦੁਆਰਾ ਬਣਾਏ ਸਥਾਨਾਂ ਵਿੱਚ ਆਪਣਾ ਕੰਮ ਕਰਦੇ ਹਨ। ਇਹ ਤਸਵੀਰ ਡੱਚ ਫੋਟੋਗ੍ਰਾਫਰ ਜੈਰੋਨ ਵੈਨ ਡੈਮ ਨੇ ਕਿਸੇ ਅਣਜਾਣ ਜਗ੍ਹਾ 'ਤੇ ਲਈ ਹੈ ਅਤੇ ਇਸ ਦਾ ਨਾਮ 'ਅਰਬਨ ਐਕਸਪਲੋਰਰ' ਰੱਖਿਆ ਹੈ।
ਫ੍ਰਾਂਸ ਦੇ ਫੋਟੋਗ੍ਰਾਫਰ ਫਲੋਰੀਅਨ ਰੂਇਜ਼ ਨੇ ਇਹ ਤਸਵੀਰ ਚੀਨ ਵਿਚ ਖਿਚੀ ਹੈ। ਇਹ ਚੀਨੀ ਪਰਮਾਣੂ ਲੈਂਡਸਕੇਪ ਹੈ ਜੋ ਕਿ ਸੁੱਕ ਚੁੱਕੇ ਲੇਕ ਲੋਪ ਨੋਰ ਤੇ ਸਥਿਤ ਹੈ। ਇਹ ਲੇਕ ਉੱਤਰ ਪੱਛਮੀ ਚੀਨ ਵਿਚ ਸ਼ਿਨਜਿਯਾਂਗ ਪ੍ਰਾਂਤ ਵਿਚ ਸਥਿਤ ਹੈ।
ਇਹ ਫੋਟੋ ਜਪਾਨੀ ਕੰਸਟ੍ਰੈਸ਼ਨ ਕੈਂਪ ਦਾ ਹੈ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੇ ਰਿਮੋਰਟ ਅਤੇ ਬੇਹੱਦ ਨਿਰਜਨ ਇਲਾਕਿਆਂ ਵਿਚ ਬਣਾਏ ਗਏ ਸਨ। ਇਸ ਦੀ ਤਸਵੀਰ ਖਿਚੀ ਹੈ ਸਾਊਥ ਕੋਰਿਆ ਦੇ ਫੋਟੋਗ੍ਰਾਫਰ ਚਾਂਗ ਕਿਊਂ ਕਿਮ ਨੇ ਅਤੇ ਨਾਮ ਦਿੱਤਾ ਹੈ ਨਿਊ ਹੋਮ।
ਫੋਟੋਗ੍ਰਾਫਰ ਇੰਡ੍ਰੀਅਸ ਗ੍ਰਿਗੈਲਾਈਟਿਸ ਨੇ ਸਾਲ 2018-2019 ਵਿਚ ਲਿਥੂਆਨਿਆ ਵਿਚ ਇਹ ਤਸਵੀਰ ਖਿਚੀ ਸੀ। ਇਸ ਵਿਚ ਧੁੰਦ ਦੁਆਰਾ ਕਿਸੇ ਲੈਂਡਸਕੇਪ ਨੂੰ ਬਦਲਣ, ਨਵੀਂ ਦੁਨੀਆ ਬਣਾਉਣ ਅਤੇ ਨਵੀਆਂ ਭਾਵਨਾਵਾਂ ਦੇ ਨਿਰਮਾਣ ਨੂੰ ਦਿਖਾਇਆ ਗਿਆ ਹੈ ਅਤੇ ਇਸ ਦਾ ਨਾਮ ਦ ਮਿਸਟ ਰੱਖਿਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।