ਸ਼ਾਹੀਨ ਬਾਗ : ਪ੍ਰਦਰਸ਼ਨ ਦੇ ਦੌਰਾਨ ਨਿਕਲ ਰਹੀ ਸੀ ਅੰਤਿਮ ਯਾਤਰਾ, ਫਿਰ ਜੋ ਹੋਇਆ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਅੱਜ 57ਵੇਂ ਦਿਨ ਲਗਾਤਾਰ ਜਾਰੀ ਹੈ ਜਿਸ...

File Photo

 ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਅੱਜ 57ਵੇਂ ਦਿਨ ਲਗਾਤਾਰ ਜਾਰੀ ਹੈ ਜਿਸ ਕਾਰਨ ਇੱਥੇ ਦਿੱਲੀ ਤੋਂ ਨੋਇਡਾ ਜਾਣ ਵਾਲੀ ਸੜਕ ਬੰਦ ਪਈ ਹੈ ਪਰ ਅੱਜ ਐਤਵਾਰ ਨੂੰ ਸ਼ਾਹੀਨ ਬਾਗ ਤੋਂ ਇਕ ਅੰਤਿਮ ਯਾਤਰਾ ਕੱਢਣ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰਸਤਾ ਖਾਲੀ ਕਰ ਦਿੱਤਾ।

ਦਰਅਸਲ ਦਿੱਲੀ ਤੋਂ ਨੋਇਡਾ ਜਾਣ ਵਾਲੀ ਸੜਕ 'ਤੇ ਇਕ ਮ੍ਰਿਤਕ ਵਿਅਕਤੀ ਦੀ ਅੰਤਿਮ ਯਾਤਰਾ ਕੱਢੀ ਜਾ ਰਹੀ ਸੀ ਜਿਸ ਨੂੰ ਵੇਖਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਸੜਕ ਖਾਲੀ ਕਰ ਦਿੱਤੀ ਤਾਂ ਜੋ ਯਾਤਰਾ ਵਿਚ ਕੋਈ ਵਿਘਨ ਨਾਂ ਪਵੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀ ਇਕ-ਦੂਜੇ ਦਾ ਸਤਿਕਾਰ ਕਰਦੇ ਹਾਂ ਅਤੇ ਯਾਤਰਾ ਨੂੰ ਲੰਘਣ ਦੀ ਇਜ਼ਾਜਤ ਦੇ ਕੇ ਕੋਈ ਅਨੋਖਾ ਕੰਮ ਨਹੀਂ ਕੀਤਾ ਅਤੇ ਅਸੀ ਬੱਸਾਂ ਅਤੇ ਐਂਬੂਲੈਂਸਾ ਨੂੰ ਵੀ ਇੱਧਰੋ ਜਾਣ ਲਈ ਰਾਸਤਾ ਦਿੱਤਾ ਹੋਇਆ ਹੈ।

ਦੱਸ ਦਈਏ ਕਿ ਦਿੱਲੀ ਤੋਂ ਨੋਇਡਾ ਜਾਣ ਵਾਲੇ ਰਸਤੇ ਨੂੰ ਖਲਵਾਉਣ ਦਾ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਹੈ ਜਿਸ 'ਤੇ ਭਲਕੇ 10 ਫਰਵਰੀ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਕੋਰਟ ਨੇ ਦਿੱਲੀ ਚੋਣਾਂ ਨੂੰ ਵੇਖਦੇ ਹੋਏ 7 ਫਰਵਰੀ ਨੂੰ ਸੁਣਵਾਈ ਟਾਲ ਦਿੱਤੀ ਸੀ।

ਸ਼ਾਹੀਨ ਬਾਗ ਵਿਚ ਮੁਸਲਿਮ ਔਰਤਾਂ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣ ਅਤੇ ਐਨਆਰਸੀ ਨੂੰ ਨਾਂ ਲਿਆਉਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਕਸ਼ਨ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਦੂਜੇ ਵਰਗ ਦੇ ਲੋਕਾਂ ਦੀ ਵੀ ਭਰਪੂਰ ਸਮੱਰਥਨ ਮਿਲ ਰਿਹਾ ਹੈ। ਹਿੰਦੂ, ਸਿੱਖ ਅਤੇ ਈਸਾਈ ਧਰਮ ਦੇ ਲੋਕ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ।