ਯਾਤਰੀਆਂ ਲਈ ਖ਼ਾਸ ਟੂਰਿਸਟ ਪੈਕੇਜ

ਏਜੰਸੀ

ਜੀਵਨ ਜਾਚ, ਯਾਤਰਾ

ਪੈਕੇਜ ਵਿਚ ਹੋਣਗੀਆਂ ਸਾਰੀਆਂ ਸੁਵਿਧਾਵਾਂ ਉਪਲੱਬਧ

Irctc tour package for kashmir and vaishno devi yatra

ਨਵੀਂ ਦਿੱਲੀ: ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਯਾਤਰੀਆਂ ਲਈ ਕਸ਼ਮੀਰ ਅਤੇ ਵੈਸ਼ਣੋ ਦੇਵੀ ਮੰਦਿਰ ਦਰਸ਼ਨ ਦਾ ਖ਼ਾਸ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਪੈਕੇਜ ਮੁਤਾਬਕ 13 ਹਜ਼ਾਰ 500 ਰੁਪਏ ਵਿਚ ਪ੍ਰਤੀ ਵਿਅਕਤੀ ਕਿਰਾਏ ਨਾਲ ਯਾਤਰਾ ਕਰ ਸਕਦਾ ਹੈ। ਇਸ ਟੂਰ ਪੈਕੇਜ ਤਹਿਤ ਯਾਤਰੀ ਕਸ਼ਮੀਰ ਦੀਆਂ ਖੂਬਸੂਰਤ ਪਹਾੜੀਆਂ, ਬਰਫ਼ ਅਤੇ ਝੀਲਾਂ ਦੀ ਸੈਰ ਕਰਨਗੇ। ਸ਼੍ਰੀਨਗਰ ਦੇ ਟੂਰਿਸਟ ਪਲੇਸ ਵੀ ਘੁੰਮਣਗੇ। ਗੁਲਮਾਰਗ ਦੇ ਹਸੀਨ ਨਜ਼ਾਰੇ ਦੇਖਣਗੇ ਅਤੇ ਸੋਨਮਾਰਗ 'ਤੇ ਵੀ ਜਾ ਸਕਦੇ ਹੋ।

ਜੇ ਗੱਲ ਕਰੀਏ ਧਾਰਮਿਕ ਯਾਤਰਾ ਦੀ ਤਾਂ ਜੋ ਇਸ ਟੂਰ ਨਾਲ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਜਾਣਾ ਚਾਹੁੰਦਾ ਹੈ, ਜਾ ਸਕਦਾ ਹੈ। ਇਸ ਪੈਕੇਜ ਤਹਿਤ ਯਾਤਰੀਆਂ ਨੂੰ ਸਿੰਗਲ ਸੀਟ ਲਈ 16 ਹਜ਼ਾਰ 400 ਰੁਪਏ ਖ਼ਰਚ ਕਰਨੇ ਹੋਣਗੇ। ਡਬਲ ਯਾਤਰੀਆਂ ਲਈ 17 ਹਜ਼ਾਰ 210 ਰੁਪਏ ਅਤੇ ਤਿੰਨ ਲੋਕਾਂ ਦੇ ਗਰੁੱਪ ਲਈ ਪ੍ਰਤੀ ਵਿਅਕਤੀ 13 ਹਜ਼ਾਰ 500 ਰੁਪਏ ਦਾ ਭੁਗਤਾਨ ਕਰੇਗਾ। ਬੱਚਿਆਂ ਲਈ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਅਲੱਗ ਤੋਂ ਖ਼ਰਚਾ ਹੋਵੇਗਾ।

ਇਸ ਟੂਰ ਦੀ ਸ਼ੁਰੂਆਤ 1 ਮਈ 2019 ਤੋਂ ਹੋਈ ਹੈ ਅਤੇ 30 ਅਪ੍ਰੈਲ 2020 ਤੱਕ ਜਾਰੀ ਰਹੇਗੀ। ਇਸ ਸੁਵਿਧਾ ਦੇ ਹਿਸਾਬ ਨਾਲ ਪੈਕੇਜ ਬੁੱਕ ਕਰਵਾਇਆ ਜਾ ਸਕਦਾ ਹੈ। ਪੈਰਾਡਾਈਜ਼ ਆਨ ਅਰਥ ਟੂਰ ਪੈਕੇਜ ਕੁੱਲ 7 ਰਾਤ ਅਤੇ 8 ਦਿਨਾਂ ਦਾ ਹੈ ਜਿਸ ਦੀ ਸ਼ੁਰੂਆਤ ਸ਼੍ਰੀਨਗਰ ਤੋਂ ਹੋਵੇਗੀ। ਪਹਿਲੇ ਦਿਨ ਸ਼੍ਰੀਨਗਰ ਦੇ ਏਅਰਪੋਰਟ ਤੇ ਦੁਪਹਿਰ ਵਿਚ ਮੀਟ ਐਂਡ ਗ੍ਰੀਟ ਸੈਸ਼ਨ ਤੋਂ ਬਾਅਦ ਹਾਉਸ ਬੋਟ ਨਾਲ ਰਾਈਡ ਕਰਵਾਈ ਜਾਵੇਗੀ ਅਤੇ ਫਿਰ ਹੋਟਲ ਵਿਚ ਚੈਕ-ਇਨ ਕਰਨ ਤੋਂ ਬਾਅਦ ਯਾਤਰੀਆਂ ਨੂੰ ਢਲਦੇ ਸੂਰਜ ਦੀ ਸੁੰਦਰਤਾ ਸ਼੍ਰੀਨਗਰ ਦੀਆਂ ਪਹਾੜੀਆਂ ਵਿਚ ਦੇਖਣ ਦਾ ਮੌਕਾ ਮਿਲੇਗਾ।

ਨਾਲ ਹੀ ਇਸ ਦੌਰਾਨ ਯਾਤਰੀ ਝੀਲ ਵਿਚ ਹਾਉਸਬੋਟ ਦੀ ਸਵਾਰੀ ਕਰਨਗੇ ਅਤੇ ਹਾਉਸਬੋਟ ਵਿਚ ਹੀ ਡਿਨਰ ਕਰਨਗੇ। ਯਾਤਰਾ ਦੇ ਦੂਜੇ ਦਿਨ ਸ਼੍ਰੀਨਗਰ ਦੇ ਟੂਰਿਸਟ ਪਲੇਸ ਦੀ ਸੈਰ ਕਰਵਾਈ ਜਾਵੇਗੀ ਅਤੇ ਤੀਜੇ ਦਿਨ ਸ਼੍ਰੀਨਗਰ ਸਮੇਤ ਗੁਲਮਾਰਗ ਦੀ ਸੈਰ ਕਰਨਗੇ। ਚੌਥੇ ਦਿਨ ਸ਼੍ਰੀਨਗਰ ਤੋਂ ਸੋਨਮਾਰਗ ਦੀ ਯਾਤਰਾ ਕਰਨਗੇ ਅਤੇ ਸ਼ਾਮ ਨੂੰ ਸ਼੍ਰੀਨਗਰ ਵਾਪਸ ਆਉਣਗੇ। ਪੂਰੇ ਟੂਰ ਦੌਰਾਨ ਠਹਿਰਣ ਦਾ ਪ੍ਰਬੰਧ ਵੀ ਸ਼੍ਰੀਨਗਰ ਵਿਚ ਹੀ ਹੋਵੇਗਾ।

ਪੰਜਵੇ ਦਿਨ ਪਹਿਲਗਾਮ ਦੀ ਯਾਤਰਾ ਕਰਵਾਈ ਜਾਵੇਗੀ। ਛੇਵੇਂ ਦਿਨ ਸ਼੍ਰੀਨਗਰ ਤੋਂ ਕਟਰਾ ਦੀ ਯਾਤਰਾ ਹੋਵੇਗੀ ਅਤੇ ਸਾਰਾ ਦਿਨ ਕਟਰਾ ਦੇ ਦਰਸ਼ਨੀ ਸਥਾਨਾਂ ਦੀ ਸੈਰ ਕਰਵਾਈ ਜਾਵੇਗੀ। ਯਾਤਰਾ ਦੇ ਸੱਤਵੇਂ ਦਿਨ ਯਾਤਰੀ ਕਟਰਾ ਤੋਂ ਮਾਤਾ ਵੈਸ਼ਣੇ ਦੇਵੀ ਦੇ ਦਰਸ਼ਨਾਂ ਲਈ ਜਾਣਗੇ। ਇਸ ਦੌਰਾਨ ਯਾਤਰੀਆਂ ਨੂੰ ਬਾਣਗੰਗਾ ਤੱਕ ਲਿਜਾਇਆ ਜਾਵੇਗਾ। ਸ਼ਾਮ ਦੇ ਸਮੇਂ ਯਾਤਰੀਆਂ ਨੂੰ ਬਾਣਗੰਗਾ ਤੋਂ ਕਟਰਾ ਸਥਿਤ ਹੋਟਲ ਵਿਚ ਠਹਿਰਾਇਆ ਜਾਵੇਗਾ।

ਅੱਠਵੇਂ ਦਿਨ ਨਾਸ਼ਤੇ ਤੋਂ ਬਾਅਦ ਹੋਟਲ ਤੋਂ ਚੇਕਆਉਟ ਕਰਨ ਤੋਂ ਬਾਅਦ ਯਾਤਰੀ ਜੰਮੂ ਲਈ ਰਵਾਨਾ ਹੋਣਗੇ। ਇਸ ਟੂਰ ਪੈਕੇਜ ਵਿਚ ਯਾਤਰੀਆਂ ਨੂੰ ਥ੍ਰੀ ਸਟਾਰ ਹੋਟਲ ਵਿਚ ਠਹਿਰਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਜਿਸ ਵਿਚ ਬ੍ਰੇਕਫ਼ਾਸਟ ਅਤੇ ਡਿਨਰ ਵੀ ਸ਼ਾਮਲ ਹੈ। ਪੈਕੇਜ ਵਿਚ ਟੋਲ, ਪਾਰਕਿੰਗ ਅਤੇ ਦੂਜੇ ਟੈਕਸ ਵੀ ਸ਼ਾਮਲ ਹਨ।