ਨੇਪਾਲੀਆਂ ਦੀ ਸ਼ਰਧਾ ਦਾ ਪ੍ਰਮੁੱਖ ਕੇਂਦਰ ਹੈ ਭਗਵਾਨ ਪਸ਼ੁਪਤੀ ਨਾਥ ਦਾ ਮੰਦਿਰ

ਏਜੰਸੀ

ਜੀਵਨ ਜਾਚ, ਯਾਤਰਾ

ਮੰਦਿਰ ਨਿਰਮਾਣ ਵਿਚ ਪ੍ਰਯੋਗ ਕੀਤੀ ਗਈ ਲਕੜੀ ਨੂੰ ਵੀ ਨੇਪਾਲ ਤੋਂ ਮੰਗਵਾਇਆ ਗਿਆ ਸੀ

Pashupatinath temple is situated at lalita ghat in varanasi

ਨਵੀਂ ਦਿੱਲੀ: ਵਾਰਾਣਸੀ ਦਾ ਨਾਮ ਆਉਂਦੇ ਹੀ ਭਗਵਾਨ ਸ਼ਿਵ ਮਤਲਬ ਕਾਸ਼ੀ ਵਿਸ਼ਵਨਾਥ ਦੀ ਗੱਲ ਹੁੰਦੀ ਹੈ। ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਭਗਵਾਨ ਭੋਲੇ ਦੀ ਨਗਰੀ ਕਾਸ਼ੀ ਮੰਦਿਰਾਂ ਅਤੇ ਗੰਗਾ ਘਾਟ ਲਈ ਵੀ ਜਾਣੀ ਜਾਂਦੀ ਹੈ। ਇੱਥੇ ਰੋਜ਼ ਦੇਸ਼ ਵਿਦੇਸ਼ ਤੋਂ ਲੱਖਾਂ ਯਾਤਰੀ ਆਉਂਦੇ ਹਨ। ਦਸ ਦਈਏ ਕਿ ਭਗਵਾਨ ਸ਼ਿਵ ਦੇ ਮੰਦਿਰ ਕਾਸ਼ੀ ਵਿਸ਼ਵਨਾਥ ਤੋਂ ਇਲਾਵਾ ਪਸ਼ੁਪਤੀ ਨਾਥ ਮੰਦਿਰ ਵੀ ਹੈ ਜੋ ਕਿ ਕਾਫ਼ੀ ਪ੍ਰਸਿੱਧ ਹੈ। ਇਹ ਮੰਦਿਰ ਨੇਪਾਲੀ ਮੰਦਿਰ ਦੇ ਨਾਮ ਨਾਲ ਵੀ ਮਸ਼ਹੂਰ ਹਨ।

ਬਨਾਰਸ ਵਿਚ ਲਲਿਤਾ ਘਾਟ 'ਤੇ ਸਥਿਤ ਭਗਵਾਨ ਪਸ਼ੁਪਤੀ ਨਾਥ ਦਾ ਮੰਦਿਰ ਨੇਪਾਲੀਆਂ ਦੀ ਸ਼ਰਧਾ ਦਾ ਪ੍ਰਮੁੱਖ ਕੇਂਦਰ ਹੈ। ਇਸ ਦੀ ਸੁਰੱਖਿਆ ਦਾ ਕੰਮ ਵੀ ਨੇਪਾਲ ਸਰਕਾਰ ਹੀ ਕਰਦੀ ਹੈ। ਕਾਸ਼ੀ ਅਤੇ ਨੇਪਾਲ ਦੇ ਪਸ਼ੁਪਤੀ ਨਾਥ ਦੇ ਮੰਦਿਰ ਵਿਚ ਬਿਲਕੁੱਲ ਇਕ ਅਜਿਹੀ ਪਰੰਪਰਾ ਅਨੁਸਾਰ ਪੂਜਾ ਪਾਠ ਵੀ ਨੇਪਾਲੀ ਭਾਈਚਾਰੇ ਦੇ ਲੋਕ ਹੀ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਮੰਦਿਰ ਵਿਚ ਦਰਸ਼ਨ ਪੂਜਾ ਦਾ ਫ਼ਲ ਨੇਪਾਲ ਦੇ ਪਸ਼ੁਪਤੀ ਨਾਥ ਦੇ ਦਰਸ਼ਨ ਪੂਜਾ ਦੇ ਬਰਾਬਰ ਹੀ ਮਿਲਦਾ ਹੈ।

ਕਾਸ਼ੀ ਜਿੱਥੇ ਮਾਂ ਗੰਗਾ ਦੇ ਤਟ 'ਤੇ ਵਸੀ ਹੋਈ ਹੈ ਉੱਥੇ ਹੀ ਕਾਠਮਾਂਡੂ ਸ਼ਹਿਰ ਬਾਗਮਤੀ ਨਦੀ ਦੇ ਕਿਨਾਰੇ ਵਿਕਸਿਤ ਹੋਇਆ। ਕਾਸ਼ੀ ਅਤੇ ਨੇਪਾਲ ਵਿਚ ਸਥਿਤ ਪਸ਼ੁਪਤੀ ਨਾਥ ਦੇ ਮੰਦਿਰ ਦੀ ਨਾਕਾਸ਼ੀ ਬਿਲਕੁੱਲ ਇਕੋ ਜਿਹੀ ਹੈ। ਮੰਦਿਰ ਦੇ ਕੋਲ ਗਰਭਗ੍ਰਹਿ ਵਿਚ ਪਸ਼ੁਪਤੀ ਨਾਥ ਦੇ ਰੂਪ ਵਿਚ ਸ਼ਿਵਲਿੰਗ ਸਥਾਪਿਤ ਹੈ। ਪਸ਼ੁਪਤੀ ਨਾਥ ਮੰਦਿਰ ਦਾ ਨਿਰਮਾਣ ਦੇ ਰਾਜਾ ਰਾਣਾ ਬਹਾਦੁਰ ਸਾਹਾ ਨੇ ਕਰਵਾਇਆ ਸੀ। 

ਕਾਸ਼ੀ ਵਿਚ ਮੰਦਿਰ ਨਿਰਮਾਣ ਦੇ ਉਦੇਸ਼ ਨਾਲ ਉਹ ਇੱਥੇ ਆਏ ਅਤੇ ਯਾਤਰਾ ਕੀਤੀ। ਇਸ ਦੌਰਾਨ ਪੂਜਾ ਪਾਠ ਲਈ ਉਹਨਾਂ ਨੇ ਕਾਸ਼ੀ ਵਿਚ ਨੇਪਾਲ ਦੇ ਵਾਸਤੂ ਅਤੇ ਸ਼ਿਲਪ ਅਨੁਸਾਰ ਸ਼ਿਵ ਮੰਦਿਰ ਬਣਵਾਉਣ ਦਾ ਫ਼ੈਸਲਾ ਕੀਤਾ। ਰਾਜਾ ਨੇ ਗੰਗਾ ਘਾਟ ਦੇ ਕਿਨਾਰੇ ਮੰਦਿਰ ਦੇ ਨਿਰਮਾਣ ਸ਼ੁਰੂ ਕਰਵਾਇਆ। ਇਸ ਦੌਰਾਨ 1806 ਵਿਚ ਉਹਨਾਂ ਦੀ ਮੌਤ ਹੋ ਗਈ।

ਰਾਜਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਬੇਟੇ ਰਾਜਾ ਰਾਜੇਂਦਰ ਵੀਰ ਵੀਕਰਮ ਸਾਹਾ ਨੇ ਇਸ ਮੰਦਿਰ ਦਾ ਨਿਰਮਾਣ 1843 ਵਿਚ ਪੂਰਾ ਕਰਵਾਇਆ। ਮੰਦਿਰ ਦਾ ਨਿਰਮਾਣ ਨੇਪਾਲ ਤੋਂ ਆਏ ਕਾਰੀਗਰਾਂ ਨੇ ਕੀਤਾ ਸੀ। ਮੰਦਿਰ ਨਿਰਮਾਣ ਵਿਚ ਪ੍ਰਯੋਗ ਕੀਤੀ ਗਈ ਲਕੜੀ ਨੂੰ ਵੀ ਨੇਪਾਲ ਤੋਂ ਮੰਗਵਾਇਆ ਗਿਆ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।