ਬੇਹੱਦ ਖੂਬਸੂਰਤ ਹੈ ਇਹ ਅਨੋਖੀ ਛੱਤ ਵਾਲਾ ਕਿਲ੍ਹਾ

ਏਜੰਸੀ

ਜੀਵਨ ਜਾਚ, ਯਾਤਰਾ

ਮੈਸੂਰ ਸਥਿਤ ਕਿਲ੍ਹਾ ਦੇਸ਼ ਦੇ ਸਭ ਤੋਂ ਮਸ਼ਹੂਰ ਕਿਲ੍ਹਿਆਂ ਵਿਚੋਂ ਇਕ ਹੈ।

Where to visit in mysore tourism in monsoon

ਨਵੀਂ ਦਿੱਲੀ: ਦੇਸ਼ ਵਿਚ ਟੂਰਿਸਟ ਪਲੇਸ ਅਜਿਹੇ ਹਨ ਜਿੱਥੇ ਘੁੰਮਣ ਦਾ ਮਜ਼ਾ ਮਾਨਸੂਨ ਵਿਚ ਕਈ ਗੁਣਾ ਵਧ ਜਾਂਦਾ ਹੈ। ਅਜਿਹਾ ਹੀ ਇਕ ਡੈਸਟੀਨੇਸ਼ਨ ਹੈ ਮੈਸੂਰ ਸਿਟੀ। ਕਰਨਾਟਕ ਰਾਜ ਦਾ ਇਹ ਖੂਬਸੂਰਤ ਅਤੇ ਇਤਿਹਾਸਿਕ ਸ਼ਹਿਰ ਮਾਨਸੂਨ ਵਿਚ ਬੇਹੱਦ ਸੁਹਾਵਨਾ ਹੋ ਜਾਂਦਾ ਹੈ। ਜਦਕਿ ਗਰਮੀ ਦੇ ਸੀਜ਼ਨ ਵਿਚ ਇੱਥੇ ਆਉਣ ਦਾ ਖਿਆਲ ਵੀ ਸੈਲਾਨੀਆਂ ਨੂੰ ਡਰਾ ਦਿੰਦਾ ਹੈ। ਮੈਸੂਰ ਸਥਿਤ ਕਿਲ੍ਹਾ ਦੇਸ਼ ਦੇ ਸਭ ਤੋਂ ਮਸ਼ਹੂਰ ਕਿਲ੍ਹਿਆਂ ਵਿਚੋਂ ਇਕ ਹੈ।

ਇਸ ਕਿਲ੍ਹੇ ਦੇ ਅੰਦਰ ਕਈ ਦੂਜੀਆਂ ਖ਼ਾਸ ਇਮਾਰਤਾਂ ਵੀ ਬਣੀਆਂ ਹੋਈਆਂ ਹਨ। ਇਹਨਾਂ ਵਿਚੋਂ ਇਕ ਹੈ ਕਲਿਆਣ ਮੰਡਪ। ਇਸ ਮੰਡਪ ਦੀ ਛੱਤ ਕੱਚ ਦੇ ਟੁਕੜਿਆਂ ਨਾਲ ਚਮਕਦੀ ਰਹਿੰਦੀ ਹੈ। ਇਸ ਕਿਲ੍ਹੇ ਵਿਚ ਕੀਮਤੀ ਰਤਨਾਂ ਨਾਲ ਸਜਿਆ ਇਕ ਸਿੰਘਾਸਨ ਵੀ ਹੈ ਜਿਸ 'ਤੇ ਪੁਰਾਣੇ ਯੁੱਗ ਵਿਚ ਰਾਜੇ-ਮਹਾਰਾਜੇ ਬੈਠ ਕੇ ਰਾਜ ਦੀ ਕਮਾਨ ਸੰਭਾਲਦੇ ਸਨ। ਦੁਸਹਿਰੇ ਦੌਰਾਨ ਇਸ ਸਿੰਘਾਸਨ ਨੂੰ ਆਮ ਜਨਤਾ ਦੇ ਦਰਸ਼ਨਾਂ ਲਈ ਰੱਖਿਆ ਜਾਂਦਾ ਹੈ।

ਕਹਿੰਦੇ ਹਨ ਕਿ ਮਹਿਲ ਦਾ ਨਿਰਮਾਣ 18ਵੀਂ ਸਦੀ ਦੇ ਮੱਧ ਵਿਚ ਕਰਾਇਆ ਗਿਆ ਸੀ। ਇਸ ਨੂੰ ਮਹਾਰਾਜ ਕ੍ਰਿਸ਼ਣਰਾਜ ਵੋਡੇਆਰ ਨੇ ਬਣਵਾਇਆ ਸੀ। ਇਸ ਮਹਿਲ ਨੂੰ ਮੈਸੂਰ ਦੀ ਸਲਾਮਤ ਬਚੀ ਸਭ ਤੋਂ ਪੁਰਾਣੀਆਂ ਇਮਾਰਤਾਂ ਵਿਚ ਗਿਣਿਆਂ ਜਾਂਦਾ ਹੈ। ਹੁਣ ਇਸ ਮਹਿਲ ਨੂੰ ਇਕ ਆਰਟ ਗੈਲਰੀ ਦਾ ਰੂਪ ਦਿੱਤਾ ਗਿਆ ਹੈ। ਇਸ ਵਿਚ ਸਦੀਆਂ ਪੁਰਾਣੀਆਂ ਹਸਤ ਕਲਾ, ਪੈਂਟਿੰਗਸ ਅਤੇ ਸਾਜ਼ ਯੰਤਰਾਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ।

ਇੱਥੇ ਤੁਹਾਨੂੰ ਰਾਜਾ ਰਵੀ ਵਰਮਾ ਦੀਆਂ ਬਣਾਈਆਂ ਗਈਆਂ ਪੈਂਟਿੰਗਸ ਵੀ ਦੇਖਣ ਨੂੰ ਮਿਲਣਗੀਆਂ। ਤੁਸੀਂ ਇਸ ਮਹਿਲ ਵਿਚ ਘੁੰਮਣ ਲਈ ਸਵੇਰੇ 8 ਤੋਂ ਸ਼ਾਮ ਸਾਢੇ 5 ਵਜੇ ਤਕ ਜਾ ਸਕਦੇ ਹੋ। ਇੱਥੇ ਹੀ ਇਕ ਚਾਮੁੰਡੀ ਪਹਾੜੀ ਵੀ ਹੈ। ਇਸ ਪਹਾੜੀ ਦਾ ਨਾਮ ਇਸ ਦੀ ਚੋਟੀ 'ਤੇ ਸਥਿਤ ਮਾਂ ਚਾਮੁੰਡਾ ਦੇ ਮੰਦਿਰ ਕਾਰਨ ਪਿਆ ਹੈ। ਇਹ ਮੰਦਿਰ 7 ਮੰਜ਼ਿਲਾਂ ਹੋਣ ਦੇ ਨਾਲ ਹੀ ਬੇਹੱਦ ਖੂਬਸੂਰਤ ਅਤੇ ਆਕਰਸ਼ਕ ਹੈ।

ਇਸ ਮੰਦਿਰ ਪਿਛੇ ਭਗਵਾਨ ਸ਼ਿਵ ਨੂੰ ਸਮਰਪਿਤ ਮਹਾਂਤਬਲੇਸ਼ਵਰ ਮੰਦਿਰ ਹੈ ਜੋ 1 ਹਜ਼ਾਰ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਕ੍ਰਿਸ਼ਣਰਾਜ ਡੈਮ ਦਾ ਨਿਰਮਾਣ ਕਾਰਜ ਚੌਥੇ ਵੋਡੇਆਰ ਰਾਜੇ ਦੇ ਸ਼ਾਸ਼ਨ ਕਾਲ ਵਿਚ ਸ਼ੁਰੂ ਹੋਇਆ ਸੀ। ਇਸ ਡੈਮ ਵਿਚ ਤੁਸੀਂ ਭਾਰਤ ਦੀ ਆਜ਼ਾਦੀ ਤੋਂ ਵੀ ਪੁਰਾਣੇ ਸਮੇਂ ਦੀ ਸਿਵਿਲ ਇੰਜੀਨੀਅਰਿੰਗ ਦੇਖ ਸਕਦੇ ਹੋ। ਇੱਥੇ ਬੋਟਿੰਗ ਦਾ ਮਜ਼ਾ ਲਿਆ ਜਾ ਸਕਦਾ ਹੈ। ਨਾਲ ਹੀ ਮਿਊਜ਼ੀਅਮ ਫਾਉਂਟੇਨ ਦਾ ਆਨੰਦ ਵੀ ਲਿਆ ਜਾ ਸਕਦਾ ਹੈ।

ਫੈਂਟਸੀ ਪਾਰਕ ਇਕ ਵਾਟਰ ਅਮਿਊਜ਼ਮੈਂਟ ਪਾਰਕ ਹੈ। ਇੱਥੇ ਤੁਸੀਂ ਵਾਟਰ ਗੇਮ ਦਾ ਆਨੰਦ ਮਾਣ ਸਕਦੇ ਹੋ। ਪਰ ਇੱਥੇ ਜਾਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਬਾਹਰ ਦੇ ਖਾਣੇ ਦਾ ਸਾਮਾਨ ਇੱਥੇ ਲਿਆਉਣਾ ਮਨ੍ਹਾ ਹੈ। ਤੁਸੀਂ ਅਪਣੀ ਪਸੰਦ ਦਾ ਖਾਣਾ ਅੰਦਰ ਤੋਂ ਹੀ ਖਰੀਦ ਕੇ ਖਾ ਸਕਦੇ ਹੋ। ਮੈਸੂਰ ਦੇ ਚਿੜਿਆਘਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਦੇਸ਼ ਦੇ ਹੀ ਨਹੀਂ ਬਲਕਿ ਦੁਨੀਆ ਦੇ ਸਭ ਤੋਂ ਪੁਰਾਣੇ ਚਿੜਿਆਘਰਾ ਵਿਚੋਂ ਇਕ ਹੈ।

ਸਫ਼ੇਦ ਮੋਰ, ਦਰਿਆਈ ਘੋੜਾ ਅਤੇ ਗੁਰੀਲਾ ਦੇਖਣ ਲਈ ਇੱਥੇ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਮੈਸੂਰ ਸ਼ਹਿਰ ਵਿਚ ਰੇਲ ਮਿਊਜ਼ੀਅਮ ਵੀ ਹੈ। ਇੱਥੇ ਤੁਸੀਂ ਰੇਲ ਦੀ ਸ਼ੁਰੂਆਤ ਦੇ ਸਮੇਂ ਤੋਂ ਲੈ ਕੇ ਹੁਣ ਤਕ ਹੋਏ ਬਦਲਾਵਾਂ ਦੀਆਂ ਝਲਕੀਆਂ ਦੇਖ ਸਕਦੋ ਹੋ। ਇੱਥੇ ਕੁੱਝ ਆਰਟ ਗੈਲਰੀਜ਼ ਵੀ ਹਨ ਜੋ ਦੇਸ਼ ਦੁਨੀਆ ਦੇ ਵਿਕਾਸ ਦੇ ਸਫ਼ਰ ਨੂੰ ਦਿਖਾਉਂਦੀਆਂ ਹਨ। ਜਾਣਕਾਰੀ ਮੁਤਾਬਕ ਮੈਸੂਰ ਰਾਜ ਦੇ ਇਤਿਹਾਸ ਦੀ ਜਾਣਕਾਰੀ ਸਿਕੰਦਰ ਤੋਂ ਬਾਅਦ ਤੋਂ ਹੀ ਹਾਸਲ ਹੈ।

ਇਸ ਤੋਂ ਪਹਿਲਾਂ ਇਸ ਦੇ ਕੋਈ ਪ੍ਰਾਥਮਿਕ ਤੱਥ ਨਹੀਂ ਮਿਲਦੇ ਹਨ। ਸਿਕੰਦਰ ਤੋਂ ਬਾਅਦ ਕਦੰਬ ਵੰਸ਼, ਪਲਵ ਵੰਸ਼, ਗੰਗ ਵੰਸ਼, ਚਾਲੁਕਿਆ ਵੰਸ਼ ਦੇ ਰਾਜਿਆਂ ਨੇ ਇਸ ਰਾਜ ਤੇ ਸ਼ਾਸ਼ਨ ਚਲਾਇਆ। ਪਰ 18ਵੀਂ ਸਦੀ ਵਿਚ ਮੁਸਲਮਾਨ ਸ਼ਾਸਕ ਹੈਦਰਅਲੀ ਨੇ ਇਸ ਰਾਜ 'ਤੇ ਕਬਜ਼ਾ ਕਰ ਲਿਆ। ਹੈਦਰਅਲੀ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਟੀਪੂ ਸੁਲਤਾਨ ਨੇ ਰਾਜ ਦੀ ਕਮਾਨ ਸੰਭਾਲੀ। ਇਸ ਤੋਂ ਬਾਅਦ ਇਸ ਰਾਜ ਨੇ ਅੰਗਰੇਜ਼ਾਂ ਦਾ ਸ਼ਾਸਨ ਵੀ ਦੇਖਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।