ਬਰਫ਼ਾਂ ਲੱਦੀ ਰਾਣੀ ਸੂਈ ਝੀਲ ਲਭਦੇ ਹੋਏ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਚੋਟੀ ਵਿੱਚ ਵਿੱਚ ਲੁਕ ਜਾਦੀ ਹੈ ਜੇ ਤਿਲਕਣ ਹੋ ਗਈ ਤਾ ਮੁਸ਼ਕਿਲ ਹੋਉਗੀ ਨਾਲੋ ਅੱਗੇ ਕਿਹੜਾ ਝੀਲ ਲੱਭਣ ਦਾ ਪ੍ਰੋਗਰਾਮ ਹੈ। ਕਿਉ ਨਾ ਏਥੋ ਹੀ ਵਾਪਿਸ ਹੋ ਜਾਈਏ। ਸੋ ...

Rani Sui Lake

ਚੋਟੀ ਵਿੱਚ ਵਿੱਚ ਲੁਕ ਜਾਦੀ ਹੈ ਜੇ ਤਿਲਕਣ ਹੋ ਗਈ ਤਾ ਮੁਸ਼ਕਿਲ ਹੋਉਗੀ ਨਾਲੋ ਅੱਗੇ ਕਿਹੜਾ ਝੀਲ ਲੱਭਣ ਦਾ ਪ੍ਰੋਗਰਾਮ ਹੈ। ਕਿਉ ਨਾ ਏਥੋ ਹੀ ਵਾਪਿਸ ਹੋ ਜਾਈਏ। ਸੋ ਸਾਹਿਲ ਦਿੱਲੀ ਵਾਲਾ ਅਸਟਰੇਲੀਅਨ ਗੋਰੀ ਵਾਪਸ ਟੈਂਟਾ ਵੱਲ ਹੋ ਲਏ । ਚੈਕ ਰਿਪਬਲਿਕ ਦਾ 20 ਸਾਲ ਦਾ ਤਕੜਾ ਮੁੰਡਾ ਨਵੇ ਬੂਟਾ ਨਾਲ ਪਏ ਛਾਲੇ ਦੇਖਦਾ ਵਾਪਸ ਮੁੜ ਗਿਆ। ਮੈ ਥੋੜਾ ਉਪਰ ਚੜਿਆ ਤਾ ਗਾਈਡ ਮੇਹਰ ਚੰਦ ਵੀ ਆ ਗਿਆ ਉਹ ਅਨਪੜ ਬੰਦਾ ਏਨਾ ਦੂਰ ਅੰਦੇਸ਼ ਹੈ ਕਿ ਕਹਿੰਦਾ ਔਹ 3 ਪਹਾੜਾ ਤੇ ਪਿਛੇ ਝੀਲ ਹੋਣੀ ਚਾਹੀਦੀ ਹੈ ਤੇ ਬਾਅਦ 'ਚ' ਉਹ ਦੀ ਗੱਲ ਸਹੀ ਵੀ ਨਿਕਲੀ।

ਸਾਨੂੰ ਕਾਫੀ ਉਪਰ ਦੇਖਦੇ ਮੈਨਸੀਕਨ ਅਮਰੀਕਨ ਲੁਈਸ ਵੀ ਝੱਟ ਹੀ ਪਹੁੰਚ ਗਿਆ। ਜਦ ਅਸੀ ਤਿੰਨੇ ਬਰਫ ਤੇ ਪੁਹੁੰਚੇ ਤਾ ਦੇਖਿਆ ਕਿ ਇਹ ਤਾ ਬਹੁਤ ਵੱਡਾ ਗਲੇਸ਼ੀਅਰ ਹੈ ਚੋਟੀ ਤੋ ਪਰੇ ਹੋਰ ਵੀ ਕਿੰਨੀਆ ਚੋਟੀਆ ਨੇੜੇ ਨੇੜੇ ਬਰਫ ਨਾਲ ਲੱਦੀਆ ਪਈਆ ਹਨ ਜਦ ਕਿ ਥੱਲਿਉ ਕੇਵਲ ਇਕ ਲਾਈਨ ਹੀ ਬਰਫ ਦੀ ਲਕੀਰ ਜਿਹੀ ਖਿਚਦੀ ਸੀ। ਪਹਾੜ ਦਾ ਜਦਕ ਥੁੱਲੇ ਖੜਕੇ ਲਾਉਣਾ ਬੜਾ ਅੋਖਾ ਹੈ। ਏਸ ਚੋਟੀ ਉਪਰ ਪਤਾ ਨੀ ਕੀ ਸ਼ਕਤੀ ਸੀ ਕਿ ਅਸੀ ਮੰਤਰ ਮੁੱਗਧ ਹੋ ਗਏ ਥੋੜਾ ਅੱਗੇ ਗਏ ਤਾ ਪੀਲੇ, ਸੰਤਰੀ ਅਤੇ ਚਿੱਟੇ ਫੁੱਲਾ ਨਾਲ ਲੱਦਿਆ ਪੋਲਾ ਹਰਾ ਮੈਦਾਨ ਸਾਨੂੰ ਕਹਿ ਰਿਹਾ ਸੀ ਜੇ ਬੰਦੇ ਦੇ ਪੱਤ ਹੋ ਤਾ ਹੁਣੇ ਬੂਟ ਲਾਹੋ।

ਚਮਕਦੇ ਫੁੱਲਾ ਨੂੰ ਦੇਖ ਅਸੀ ਬੂਟ ਹੱਥ 'ਚ' ਫੜੀ ਪੋਲੇ ਪੱਬ ਚੁੱਘੀਆ ਭਰਨ ਲੱਗੇ। ਇਹ ਮੇਰੀ ਹੁਣ ਤੱਕ ਦੀ ਸਭ ਤੋਂ ਸੋਹਣੀ ਅਤੇ ਆਰਾਮ ਦੇਣ ਵਾਲੀ ਮ ਸੀ। ਅਸੀ ਤਿੰਨੇ ਬੱਚਿਆ ਵਾ ਖੁਮਾਰੀ 'ਚ' ਸੀ ਅਤੇ ਇਕ ਦੂਜੇ ਨੂੰ ਉਤਸ਼ਾਹਿਤ ਕਰ ਰਹੇ ਸੀ । 1 ਘੰਟਾ ਹੋਰ ਇਧਰ ਉਧਰ ਤੁਰਦੇ ਹੋਏ ਇਕ ਜਾਮਣੀ, ਲਿਲੇਕ, ਗੁਲਾਬੀ ਅਤੇ ਮੋਰ ਮੋਰ ਪੰਖੀ ਨੀਲੇ ਫੁੱਲਾ ਦਾ ਮੈਦਾਨ ਵੀ ਆਇਆ ।

ਅਸੀ ਏਸ ਉਪਰ ਪੈ ਹੀ ਗਏ ਸਾਨੂੰ ਸਮਝ ਨਾ ਆਵੇ ਕਿ ਸੜਕਾ ਤੋ 2-3 ਦਿਨ ਉਪਰ ਕਿਹੋ ਜਿਹੇ ਮੈਦਾਨ ਲੁਕੇ ਪਏ ਹਨ। ਬੰਦੇ ਮਹਿੰਗੀਆ ਕਾਰਾ ਅਤੇ ਦੀਆ ਹਵਾਵਾ ਨੂੰ ਹੀ ਤਰੱਕੀ ਮੰਨ ਕੇ ਆਪਣੇ ਆਪ ਨਾਲ ਧੌਖਾ ਕਰ ਰਹੇ ਹਨ। ਪੜ੍ਹ ਲਿਖ ਕੇ ਦਫਤਰਾ ਵਿੱਚ ਕੈਦ ਹੋਏ ਅਫਸਰਾ ਨਾਲੋ ਤਾ ਇਹ ਭੇਡਾ ਚਾਰਦੇ ਆਜੜੀ ਕਿਤੇ ਅਮੀਰ ਹਨ। ਇਹਨਾ ਨੂੰ ਨਹੀ ਪਤਾ ਕਿ ਬੱਲਡ ਪ੍ਰੈਸ਼ਰ ਕੀ ਹੁੰਦਾ ਹੈ ਦਿੱਲ ਦੀ ਬਾਈਪਾਸ ਕਿਹੜੇ ਬਾਈਪਾਸ ਤੇ ਹੁੰਦੀ ਹੈ। (ਚਲਦਾ)