4 ਜੁਲਾਈ ਤੋਂ ਸ਼ੁਰੂ ਹੋਵੇਗੀ ਜਗਨਨਾਥਪੁਰੀ ਦੀ ਯਾਤਰਾ

ਏਜੰਸੀ

ਜੀਵਨ ਜਾਚ, ਯਾਤਰਾ

ਰਥ ਯਾਤਰਾ ਦੌਰਾਨ ਪੁਰੀ ਵਿਚ ਹੋਣਗੇ ਅਨੇਕ ਪ੍ਰੋਗਰਾਮ

Guide on visiting puri during rath yatra

ਨਵੀਂ ਦਿੱਲੀ: ਦੁਨੀਆਂ ਵਿਚ ਪ੍ਰਸਿੱਧ ਜਗਨਨਾਥ ਯਾਤਰਾ ਇਸ ਸਾਲ 4 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਓਡੀਸ਼ਾ ਰਾਜ ਦੀ ਧਾਰਮਿਕ ਨਗਰੀਪੁਰੀ ਦੀ ਯਾਤਰਾ ਬਹੁਤ ਹੀ ਵਧੀਆ ਢੰਗ ਨਾਲ ਆਯੋਜਿਤ ਕੀਤੀ ਜਾਂਦੀ ਹੈ। ਇਸ ਦੌਰਾਨ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਭਗਤ ਪੁਰੀ ਪਹੁੰਚਦੇ ਹਨ। ਸਾਲ 2019 ਵਿਚ ਯਾਤਰਾ 4 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ।

ਇਸ ਦਿਨ ਭਗਵਾਨ ਜਦਨਨਾਥ ਭਗਵਾਨ ਜਗਨਨਾਥ ਨੂੰ ਰਥ ’ਤੇ ਸਵਾਰ ਕੀਤਾ ਜਾਂਦਾ ਹੈ ਅਤੇ ਸ਼ਾਨਦਾਰ ਯਾਤਰਾ ਨਾਲ ਜਗਨਨਾਥ ਭਗਵਾਨ ਅਪਣੀ ਮਾਸੀ ਦੇ ਘਰ ਲਈ ਰਵਾਨਾ ਹੋਣਗੇ। ਭਗਵਾਨ ਜਗਨਨਾਥ ਦੀ ਮਾਸੀ ਦਾ ਘਰ ਗੁੰਡਿਚਾ ਦੇਵੀ ਦਾ ਮੰਦਿਰ ਹੈ ਜਿੱਥੇ ਸ਼੍ਰੀ ਜਗਨਨਾਥ ਭਗਵਾਨ ਹਰ ਸਾਲ ਇਕ ਹਫ਼ਤੇ ਲਈ ਰਹਿਣ ਜਾਂਦੇ ਹਨ।

ਇਸ ਦਿਨ ਯਾਤਰਾ ਦੀ ਤਿਆਰੀ ਸਵੇਰੇ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਦਿਨ ਵਿਚ ਕਈ ਰੀਤੀ-ਰਿਵਾਜ਼ ਕਰਨ ਤੋਂ ਬਾਅਦ ਰੱਥ ਖਿੱਚਣ ਦਾ ਸ਼ੁੱਭ ਕਾਰਜ ਸ਼ਾਮ 4 ਵਜੇ ਸ਼ੁਰੂ ਹੁੰਦਾ ਹੈ। 8 ਜੁਲਾਈ ਦਾ ਹੇਰਾ ਪੰਚਮੀ ਦਾ ਦਿਨ ਮਾਂ ਲਛਕਮੀ ਨੂੰ ਸਮਰਪਿਤ ਹੁੰਦਾ ਹੈ। ਮਾਂ ਲਛਕਮੀ ਭਗਵਾਨ ਜਗਨਨਾਥ ਦੀ ਪਤਨੀ ਹੈ। ਜਦੋਂ ਭਗਵਾਨ ਜਗਨਨਾਥ ਅਪਣੇ  ਨਿਵਾਸ ਸਥਾਨ ’ਤੇ ਵਾਪਸ ਨਹੀਂ ਆਉਂਦੇ ਤਾਂ ਮਾਤਾ ਲਛਕਮੀ ਪਰੇਸ਼ਾਨ ਹੋ ਜਾਂਦੀ ਹੈ ਅਤੇ ਗੁੰਡਿਚਾ ਮੰਦਿਰ ਜਾ ਕੇ ਭਗਵਾਨ ਜਗਨਨਾਥ ਨੂੰ ਮਿਲਦੀ ਹੈ।

ਇਸ ਦੌਰਾਨ ਮੰਦਿਰ ਤੋਂ ਉਹ ਪਾਲਕੀ ਵਿਚ ਸਵਾਰ ਹੋ ਜਾਂਦੀ ਹੈ। 12 ਜੁਲਾਈ ਨੂੰ ਭਗਵਾਨ ਜਗਨਨਾਥ ਅਪਣੀ ਮਾਸੀ ਦੇ ਘਰ ਤੋਂ ਵਾਪਸ ਨਿਵਾਸ ਸਥਾਨ ’ਤੇ ਆਉਂਦੇ ਹਨ। ਇਸ ਦਿਨ ਵੀ ਇਹ ਯਾਤਰਾ ਸ਼ਾਮ 4 ਵਜੇ ਹੀ ਸ਼ੁਰੂ ਹੁੰਦੀ ਹੈ। 13 ਜੁਲਾਈ ਨੂੰ ਭਗਵਾਨ ਦਾ ਸ਼ਿੰਗਾਰ ਕੀਤਾ ਜਾਂਦਾ ਹੈ ਅਤੇ ਦਿਨ ਵਿਚ ਭਜਨ ਨਾਲ ਪਾਠ-ਪੂਜਾ ਵੀ ਕੀਤੀ ਜਾਂਦੀ ਹੈ। ਇਸ ਦੀ ਸ਼ੁਰੂਆਤ ਰਾਜਾ ਕਪਿਲੇਂਦਰ ਦੇਬ ਦੇ ਸ਼ਾਸਨ ਕਾਲ ਦੌਰਾਨ 1430 ਈਸਵੀ ਵਿਚ ਕੀਤੀ ਗਈ ਸੀ।

ਇਸ ਦੇ ਮੁੱਖ ਰਿਵਾਜ਼ ਦਾ ਸਮਾਂ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਦਸਿਆ ਗਿਆ ਹੈ। 15 ਜੁਲਾਈ ਨੂੰ ਭਗਵਾਨ ਜਗਨਨਾਥ ਅਤੇ ਉਹਨਾਂ ਦੇ ਭਰਾ ਭੈਣ ਅਤੇ ਉਹਨਾਂ ਦੀ ਪਤਨੀ ਦੀ ਨੂੰ ਵਾਪਸ ਮੰਦਿਰ ਵਿਚ ਲਿਆਇਆ ਜਾਵੇਗਾ। ਇਸ ਤੋਂ ਪਹਿਲਾਂ ਜੋ ਵੀ ਰੀਤੀ ਰਿਵਾਜ ਕੀਤੇ ਜਾਣਗੇ ਉਹ ਸਾਰੇ ਮੰਦਿਰ ਤੋਂ ਬਾਹਰ ਕੀਤੇ ਜਾਣਗੇ। ਇਹ ਸਾਰੇ 5 ਮੁੱਖ ਪ੍ਰੋਗਰਾਮ ਹਨ ਜੋ ਰਥ ਯਾਤਰਾ ਦੌਰਾਨ ਪੁਰੀ ਵਿਚ ਆਯੋਜਿਤ ਕੀਤੇ ਜਾਂਦੇ ਹਨ।

ਇਸ ਤੋਂ ਇਲਾਵਾ ਪੁਰੀ ਵਿਚ ਹੋਰ ਵੀ ਬਹੁਤ ਕੁੱਝ ਦੇਖਣ ਲਾਇਕ ਹੈ। 12 ਤੋਂ 15 ਦਿਨਾਂ ਦਾ ਪ੍ਰੋਗਰਾਮ ਬਣਾ ਕੇ ਪੁਰੀ ਅਤੇ ਆਸ-ਪਾਸ ਦੇ ਦਰਸ਼ਨੀ ਸਥਾਨਾਂ ਦੀ ਸੈਰ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਜਿਸ ਸਮੇਂ ਭਗਵਾਨ ਜਗਨਨਾਥ ਮਾਸੀ ਦੇ ਘਰ ਵਿਚ ਰਹਿੰਦੇ ਹਨ ਉਸ ਦੌਰਾਨ ਸਾਰੇ ਪ੍ਰੋਗਰਾਮ ਗੁੰਡਿਚਾ ਮੰਦਿਰ ਵਿਚ ਆਯੋਜਿਤ ਹੁੰਦੇ ਹਨ। ਜਗਨਨਾਥ ਮੰਦਿਰ ਵਿਚ ਇਸ ਦੌਰਾਨ ਕੋਈ ਪ੍ਰੋਗਰਾਮ ਨਹੀਂ ਹੁੰਦਾ।