ਇਹਨਾਂ ਥਾਵਾਂ ’ਤੇ ਨਹੀਂ ਮਿਲਦੀ ‘ਇੰਡੀਅਨ ਟੂਰਿਸਟ’ ਨੂੰ ਐਂਟਰੀ, ਕਾਰਨ ਸੁਣ ਉੱਡ ਜਾਣਗੇ ਹੋਸ਼!

ਏਜੰਸੀ

ਜੀਵਨ ਜਾਚ, ਯਾਤਰਾ

ਸਾਲ 2015 ਵਿਚ ਇਸ ਕੈਫੇ ਦੇ ਓਨਰ ਨੇ ਕਥਿਤ ਤੌਰ 'ਤੇ

Destinations in india where indians are not allowed

ਨਵੀਂ ਦਿੱਲੀ: ਭਾਰਤ ਦਾ ਸੰਵਿਧਾਨ ਭਾਰਤ ਦੇ ਨਾਗਰਿਕਾਂ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿਚ ਜਾਣ ਦੀ ਆਜ਼ਾਦੀ ਦਿੰਦਾ ਹੈ ਪਰ ਦੇਸ਼ ਵਿਚ ਕੁੱਝ ਅਜਿਹੇ ਸਥਾਨ ਵੀ ਮੌਜੂਦ ਹਨ ਜਿੱਥੇ ਭਾਰਤੀਆਂ ਦੇ ਜਾਣ ਤੇ ਰੋਕ ਲੱਗੀ ਹੋਈ ਹੈ। ਇਹਨਾਂ ਸਥਾਨਾਂ ਤੇ ਸਿਰਫ ਵਿਦੇਸ਼ੀ ਨਾਗਰਿਕ ਹੀ ਜਾ ਸਕਦੇ ਹਨ। ਬੈਂਗਲੁਰੂ ਸ਼ਹਿਰ ਵਿਚ ਸਥਿਤ ਉਨੋ-ਇਨ ਹੋਟਲ ਨੂੰ ਸਾਲ 2012 ਵਿਚ ਬਣਾਇਆ ਗਿਆ ਸੀ।

ਇਹ ਹੋਟਲ ਜਪਾਨ ਦੇ ਸੈਲਾਨੀਆਂ ਲਈ ਬਣਾਇਆ ਗਿਆ ਸੀ। ਹੋਟਲ ਦੇ ਸਟਾਫ ਨੇ ਕਥਿਤ ਤੌਰ ਤੇ ਭਾਰਤੀ ਨਾਗਰਿਕਾਂ ਨੂੰ ਹੋਟਲ ਵਿਚ ਜਾਣ ਤੋਂ ਰੋਕ ਦਿੱਤਾ ਸੀ ਜਿਸ ਤੋਂ ਬਾਅਦ 2014 ਨੂੰ ਸਰਕਾਰ ਨੇ ਜਾਤੀ ਭੇਦਭਾਵ ਦੇ ਆਰੋਪ ਵਿਚ ਇਸ ਹੋਟਲ ਨੂੰ ਸੀਲ ਕਰ ਦਿੱਤਾ ਸੀ। ਫ੍ਰੀਕਸੋਲ ਕੈਫੇ ਹਿਮਾਚਲ ਪ੍ਰਦੇਸ਼ ਦੇ ਫੇਮਸ ਟੂਰਿਸਟ ਡੈਸਟੀਨੇਸ਼ਨ ਕਸੋਲ ਵਿਚ ਸਥਿਤ ਹੈ। ਇਸ ਕੈਫੇ ਵਿਚ ਸਭ ਤੋਂ ਜ਼ਿਆਦਾ ਇਜਰਾਇਲੀ ਯਾਤਰੀ ਹੀ ਆਉਂਦੇ ਹਨ।

ਸਾਲ 2015 ਵਿਚ ਇਸ ਕੈਫੇ ਦੇ ਓਨਰ ਨੇ ਕਥਿਤ ਤੌਰ ਤੇ ਇਕ ਭਾਰਤੀ ਔਰਤ ਨੂੰ ਸਰਵ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਵਿਵਾਦ ਵਧਣ ਤੇ ਓਨਰ ਨੇ ਸਫ਼ਾਈ ਵਿਚ ਕਿਹਾ ਸੀ ਕਿ ਇੱਥੇ ਆਉਣ ਵਾਲਿਆਂ ਵਿਚ ਜ਼ਿਆਦਾਤਰ ਭਾਰਤੀ ਪੁਰਸ਼ ਹੁੰਦੇ ਹਨ ਜੋ ਕਿ ਦੂਜੇ ਸੈਲਾਨੀਆਂ ਨਾਲ ਗਲਤ ਵਰਤਾਓ ਕਰਦੇ ਹਨ। ਰੈਡ ਲੌਲੀਪਾਪ ਹੋਟਲ ਚੈਨੱਈ ਦੇ ਮੰਡਾਵੇਲੀ ਇਲਾਕੇ ਵਿਚ ਸਥਿਤ ਹੈ। ਇਸ ਹੋਟਲ ਵਿਚ ਸਿਰਫ ਵਿਦੇਸ਼ੀ ਸੈਲਾਨੀਆਂ ਨੂੰ ਐਂਟਰੀ ਮਿਲਦੀ ਹੈ ਭਾਰਤੀ ਨਾਗਰਿਕਾਂ ਨੂੰ ਨਹੀਂ।

ਇਸ ਹੋਸਟਲ ਵਿਚ ਉਹੀ ਲੋਕ ਠਹਿਰ ਸਕਦੇ ਹਨ ਜਿਹਨਾਂ ਕੋਲ ਵਿਦੇਸ਼ੀ ਪਾਸੋਪਰਟ ਹੁੰਦਾ ਹੈ। ਗੋਆ ਵਿਚ ਕੁੱਝ ਅਜਿਹੇ ਪ੍ਰਾਈਵੇਟ ਬੀਚ ਹਨ ਜਿੱਥੇ ਭਾਰਤੀ ਲੋਕਾਂ ਨੂੰ ਜਾਣ ਤੋਂ ਰੋਕਿਆ ਜਾਂਦਾ ਹੈ। ਇਹਨਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਕਈ ਭਾਰਤੀ ਪੁਰਸ਼ ਯਾਤਰੀ ਵਿਦੇਸ਼ੀ ਯਾਤਰੀ ਔਰਤਾਂ ਨਾਲ ਛੇੜਛਾੜ ਕਰਦੇ ਹਨ। ਗੋਆ ਦੀ ਤਰ੍ਹਾਂ ਪੁਡੂਚੇਰੀ ਵਿਚ ਵੀ ਕਈ ਬੀਚਾਂ ਤੇ ਭਾਰਤੀ ਸੈਲਾਨੀਆਂ ਨੂੰ ਜਾਣ ਤੇ ਰੋਕ ਲਗਾਈ ਗਈ ਹੈ।

ਇੱਥੇ ਵੀ ਵਿਦੇਸ਼ੀ ਸੈਲਾਨੀ ਔਰਤਾਂ ਨਾਲ ਛੇੜਛਾੜ ਦਾ ਬਹਾਨਾ ਬਣਾਇਆ ਜਾਂਦਾ ਹੈ। ਮੋਜਾਵੇ ਰੈਸਟੋਰੈਂਟ ਆਂਧਰਾ ਪ੍ਰਦੇਸ਼ ਦੇ ਅਨੰਦਪੁਰ ਜ਼ਿਲ੍ਹੇ ਵਿਚ ਸਥਿਤ ਹੈ। ਇੱਥੇ ਵੀ ਭਾਰਤੀ ਨਾਗਰਿਕਾਂ ਦੇ ਆਉਣ ਤੇ ਪਾਬੰਦੀ ਲਗਾਈ ਗਈ ਹੈ। ਇੱਥੇ ਸਿਰਫ ਦੱਖਣ ਕੋਰਿਆਈ ਨਾਗਰਿਕਾਂ ਨੂੰ ਖਾਣਾ ਸਰਵ ਕੀਤਾ ਜਾਂਦਾ ਹੈ। ਇਸ ਰੈਸਟੋਰੈਂਟਾਂ ਦਾ ਪ੍ਰਬੰਧ ਇਕ ਸਾਊਥ ਕੋਰਿਆਈ ਕਾਰ ਨਿਰਮਾਤਾ ਕੰਪਨੀ ਕਰਦੀ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।