ਖ਼ਤਰਿਆਂ ਭਰਾ ਸਫ਼ਰ ਕਰਨ ਦੇ ਸ਼ੌਕੀਨ ਜ਼ਰੂਰ ਜਾਓ ਇਨ੍ਹਾਂ ਥਾਵਾਂ 'ਤੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਭਾਰਤ ਵਿਚ ਘੁੰਮਣ ਅਤੇ ਐਕਸਪਲੋਰ ਕਰਨ ਲਈ ਬਹੁਤ ਕੁੱਝ ਹੈ। ਉਥੇ ਹੀ ਕੁੱਝ ਜਗ੍ਹਾਂਵਾਂ ਅਜਿਹੀਆਂ ਵੀ ਹਨ ਜਿਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਜੇਕਰ ਤੁਸੀਂ ਖਤਰਨਾਕ...

Travel

ਭਾਰਤ ਵਿਚ ਘੁੰਮਣ ਅਤੇ ਐਕਸਪਲੋਰ ਕਰਨ ਲਈ ਬਹੁਤ ਕੁੱਝ ਹੈ। ਉਥੇ ਹੀ ਕੁੱਝ ਜਗ੍ਹਾਂਵਾਂ ਅਜਿਹੀਆਂ ਵੀ ਹਨ ਜਿਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਜੇਕਰ ਤੁਸੀਂ ਖਤਰਨਾਕ ਜਗ੍ਹਾਵਾਂ 'ਤੇ ਜਾਣ ਦੇ ਸ਼ੌਕੀਨ ਹੋ ਅਤੇ ਨਾਲ ਹੀ ਖਤਰ‌ਿਆਂ ਤੋਂ ਖੇਡਣ ਦਾ ਸ਼ੌਕ ਵੀ ਰੱਖਦੇ ਹੋ ਤਾਂ ਇਸ ਥਾਵਾਂ 'ਤੇ ਜਾ ਕੇ ਇਥੇ ਦਾ ਤਜ਼ਰਬਾ ਲਵੋ।

ਫੁਗਟਲ ਮੱਠ, ਲੱਦਾਖ : ਲੱਦਾਖ ਦੇ ਜੰਸਕਾਰ 'ਚ ਇਕ ਵੱਖ ਹੀ ਤਰ੍ਹਾਂ ਦਾ ਮੱਠ ਦੇਖਣ ਨੂੰ ਮਿਲੇਗਾ ਜੋ ਲਕੜਾਂ ਅਤੇ ਮਿੱਟੀ ਨਾਲ ਬਣਿਆ ਹੋਇਆ ਹੈ। ਪਹਾੜਾਂ 'ਤੇ ਬਣੇ ਇਸ ਮੱਠ ਨੂੰ ਹੇਠਾਂ ਦੇਖਣ 'ਤੇ ਅਜਿਹਾ ਲਗਦਾ ਹੈ ਜਿਵੇਂ ਮਧੁਮੱਖੀ ਦਾ ਵੱਡਾ ਜਿਹਾ ਛੱਤਾ ਹੋਵੇ। ਇਥੇ ਪਹੁੰਚਣ ਲਈ ਗੱਡੀ, ਘੁੜਸਵਾਰੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਸਹੂਲਤ ਨਹੀਂ ਮਿਲਦੀ ਸਗੋਂ ਪੈਦਲ ਹੀ ਸਫ਼ਰ ਤੈਅ ਕਰਨਾ ਹੁੰਦਾ ਹੈ।

ਸੀਜੂ ਕੇਵਸ, ਮੇਘਾਲਿਆ : ਮੇਘਾਲਿਆ ਦਾ ਸੀਜੂ ਕੇਵਸ, ਭਾਰਤ ਦਾ ਪਹਿਲਾ ਲਾਈਮਸਟੋਨ (ਚੂਨਾ ਪੱਥਰ) ਕੁਦਰਤੀ ਕੇਵ ਹੈ। ਇਸ ਤੋਂ ਇਲਾਵਾ ਇਥੇ ਦੋ ਪਹਾੜੀਆਂ ਨੂੰ ਜੋੜਦਾ ਹੋਇਆ ਰਸੀਆਂ ਨਾਲ ਬਣਿਆਂ ਹੋਇਆ ਪੁਲ ਹੈ ਜੋ ਦਿਖਣ ਵਿਚ ਜਿਨ੍ਹਾਂ ਆਕਰਸ਼ਕ ਹੈ, ਉਸ ਚੱਲਣਾ ੳਹਨਾਂ ਹੀ ਖਤਰਨਾਕ ਵੀ ਹੈ। ਲਗਾਤਾਰ ਹਿਲਦੇ - ਡੁਲਤੇ ਇਸ ਪੁੱਲ ਦੇ ਹੇਠਾਂ ਡੂੰਘੀ ਖਾਈ ਹੈ ਜਿੱਥੇ ਥੋੜੀ ਜਿਹੀ ਵੀ ਅਸਾਵਧਾਨੀ ਜਾਨ ਲਈ ਖ਼ਤਰਾ ਬਣ ਸਕਦੀ ਹੈ।

ਖਰਦੁੰਗ ਲਾ, ਲੱਦਾਖ : ਖਰਦੁੰਗ ਲਾ ਦੁਨੀਆਂ ਦੀ ਸੱਭ ਤੋਂ ਉੱਚੀ ਸੜਕ ਹੈ। ਇਥੇ ਸਿੱਧੀ ਚਮਕਦੀ ਧੁੱਪ, ਤੇਜ਼ ਹਵਾ ਅਤੇ ਘੱਟ ਆਕਸੀਜਨ ਜ਼ਿਆਦਾਤਰ ਲੋਕਾਂ ਨੂੰ ਇਥੋਂ ਛੇਤੀ ਹੀ ਪਰਤਣ 'ਤੇ ਮਜ਼ਬੂਰ ਕਰ ਦਿੰਦੀਆਂ ਹਨ। 

ਮਾਨਸ ਨੈਸ਼ਨਲ ਪਾਰਕ, ਅਸਮ : ਮਾਨਸ ਨੈਸ਼ਨਲ ਪਾਰਕ ਅਸਮ ਦਾ ਇਕ ਪ੍ਰਸਿੱਧ ਪਾਰਕ ਹੈ। ਇਸ ਨੂੰ ਯੂਨੈਸਕੋ ਨੈਚੁਰਲ ਵਰਲਡ ਹੈਰਿਟੇਜ ਸਾਈਟ ਦੇ ਨਾਲ - ਨਾਲ ਪ੍ਰੋਜੈਕਟ ਟਾਈਗਰ ਰਿਜ਼ਰਵ, ਬਾਇਓਸਫਿਅਰ ਰਿਜ਼ਰਵ ਅਤੇ ਐਲਿਫ਼ੈਂਟ ਰਿਜ਼ਰਵ ਐਲਾਨਿਆ ਗਿਆ ਹੈ। ਇਸ ਦੀ ਸੁੰਦਰਤਾ ਵਿਚ ਖੋਹ ਨਾ ਜਾਣਾ ਕਿਉਂਕਿ ਇਥੇ ਬੋਡੋ ਅਤਿਵਾਦੀਆਂ ਦਾ ਕਬਜ਼ਾ ਹੈ ਜੋ ਤੁਹਾਡਾ ਸਵਾਗਤ ਕਰਨ ਲਈ ਤਿਆਰ ਹਨ।