ਹਵਾਈ ਜਹਾਜ਼ 'ਚ ਸਫ਼ਰ ਕਰ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰਖੋ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅਕਸਰ ਕਿਸੇ ਨਵੀਂ ਜਗ੍ਹਾ ਸਫ਼ਰ ਕਰਨ ਦੌਰਾਨ ਲੋਕਾਂ ਨੂੰ ਬੇਚੈਨੀ ਹੁੰਦੀ ਹੈ। ਇਸ 'ਚ ਜੇਕਰ ਤੁਹਾਨੂੰ ਆਵਾਜਾਈ ਦੇ ਕਿਸੇ ਨਵੇਂ ਮਾਧਿਅਮ ਤੋਂ ਸਫ਼ਰ ਕਰਨਾ ਪਏ ਤਾਂ ਇਹ ਬੇਚੈਨ...

travelling

ਅਕਸਰ ਕਿਸੇ ਨਵੀਂ ਜਗ੍ਹਾ ਸਫ਼ਰ ਕਰਨ ਦੌਰਾਨ ਲੋਕਾਂ ਨੂੰ ਬੇਚੈਨੀ ਹੁੰਦੀ ਹੈ। ਇਸ 'ਚ ਜੇਕਰ ਤੁਹਾਨੂੰ ਆਵਾਜਾਈ ਦੇ ਕਿਸੇ ਨਵੇਂ ਮਾਧਿਅਮ ਤੋਂ ਸਫ਼ਰ ਕਰਨਾ ਪਏ ਤਾਂ ਇਹ ਬੇਚੈਨੀ ਅਤੇ ਵਧ ਜਾਂਦੀ ਹੈ। ਉਥੇ ਹੀ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਹਵਾਈ ਜਹਾਜ਼ ਤੋਂ ਸਫ਼ਰ ਕਰਦੇ ਸਮੇਂ ਅਕਸਰ ਲੋਕਾਂ ਦੇ ਦਿਲ 'ਚ ਇਕ ਅਜੀਬ ਜਿਹਾ ਡਰ ਬਣਿਆਂ ਰਹਿੰਦਾ ਹੈ।

ਇਸ ਦਾ ਇਕ ਕਾਰਨ ਏਅਰਪੋਰਟ 'ਤੇ ਹੋਣ ਵਾਲੀ ਚੈਕਿੰਗ ਅਤੇ ਹੋਰ ਕਾਰਵਾਹੀ ਵੀ ਹੁੰਦੀ ਹਨ। ਲੋਕ ਅਕਸਰ ਇੰਨੀ ਚੈਕਿੰਗ ਅਤੇ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਉਲਝਣ 'ਚ ਪੈ ਜਾਂਦੇ ਹਨ ਪਰ ਕੁੱਝ ਛੋਟੀ - ਛੋਟੀ ਗੱਲਾਂ ਦਾ ਧਿਆਨ ਰੱਖਣ ਨਾਲ ਤੁਸੀਂ ਇਸ ਸਮੱਸਿਆ ਤੋਂ ਬੱਚ ਸਕਦੇ ਹੋ। ਸੱਭ ਤੋਂ ਪਹਿਲਾਂ ਤੁਸੀਂ ਇੰਟਰਨੈਟ 'ਤੇ ਅਪਣੀ ਫ਼ਲਾਇਟ ਦਾ ਸਮਾਂ ਚੈਕ ਕਰ ਲਵੋ, ਇਸ 'ਚ ਡਿਪਾਰਚਰ ਦੇ ਸਮੇਂ 'ਚ ਕੋਈ ਬਦਲਾਅ ਹੋਣ 'ਤੇ ਤੁਸੀਂ ਉਸ ਦੇ ਲਈ ਤਿਆਰ ਹੋਵੋਗੇ। ਨਾਲ ਹੀ ਇਹ ਵੀ ਧਿਆਨ ਦਿਉ ਕਿ ਫ਼ਲਾਇਟ ਦੇ ਸ਼ੈਡਿਊਲ ਡਿਪਾਰਚਰ ਤੋਂ ਦੋ ਘੰਟੇ ਪਹਿਲਾਂ ਏਅਰਪੋਰਟ ਪਹੁੰਚਣਾ ਜ਼ਰੂਰੀ ਹੁੰਦਾ ਹੈ।

ਹਵਾਈ ਯਾਤਰਾ ਕਰਨ ਤੋਂ ਪਹਿਲਾਂ ਧਿਆਨ ਦਿਉ ਕਿ ਫ਼ਲਾਇਟ ਟਿਕਟ ਦਾ ਪ੍ਰਿੰਟ ਆਉਟ ਜ਼ਰੂਰ ਨਾਲ ਰੱਖੋ। ਇਸ ਤੋਂ ਇਲਾਵਾ ਅਸਲੀ ਆਈਡੀ ਜਿਵੇਂ ਕਿ ਪਾਸਪੋਰਟ, ਪੈਨ ਕਾਰਡ, ਵੋਟਰ ਕਾਰਡ ਵੀ ਜ਼ਰੂਰ ਲੈ ਕੇ ਚਲੋ। ਜੇਕਰ ਤੁਹਾਡੇ ਨਾਲ ਕੋਈ ਛੋਟਾ ਬੱਚਾ ਵੀ ਹੈ ਤਾਂ ਉਸ ਦੀ ਉਮਰ ਨੂੰ ਪ੍ਰਮਾਣਿਤ ਕਰਨ ਲਈ ਜਨਮ ਸਰਟੀਫ਼ਿਕਟ ਵੀ ਨਾਲ ਰੱਖੋ। ਤੁਸੀਂ ਜਿਸ ਵੀ ਏਅਰਲਾਈਨਜ਼ ਦੀ ਫ਼ਲਾਇਟ ਤੋਂ ਸਫ਼ਰ ਕਰ ਰਹੇ ਹੋ, ਉਸ ਏਅਰਲਾਈਨਜ਼ ਦੇ ਬੈਗੇਜ ਰੂਲਜ਼ ਪਹਿਲਾਂ ਹੀ ਜਾਣ ਲਵੋ ਅਤੇ ਉਸ ਦੇ ਆਧਾਰ 'ਤੇ ਅਪਣਾ ਸਮਾਨ ਪੈਕ ਕਰੋ। 

ਤੁਹਾਨੂੰ ਦਸ ਦਈਏ ਕਿ ਫ਼ਲਾਈਟ 'ਚ ਇਕ ਕੈਬਿਨ ਬੈਗ (ਛੋਟਾ ਬੈਗ) ਨੂੰ ਤੁਸੀਂ ਅਪਣੇ ਨਾਲ ਰੱਖ ਸਕਦੇ ਹੋ। ਇਸ 'ਚ ਤੁਸੀਂ ਅਪਣੀ ਜ਼ਰੂਰਤ ਦੀਆਂ ਚੀਜ਼ਾਂ ਰਖੋ, ਜਿਨ੍ਹਾਂ ਦੀ ਜ਼ਰੂਰਤ ਤੁਹਾਨੂੰ ਫ਼ਲਾਈਟ ਦੌਰਾਨ ਪੈ ਸਕਦੀ ਹੈ। ਇਸ ਤੋਂ ਇਲਾਵਾ ਵੱਡੇ ਚੈਕ ਇਨ ਬੈਗ ਨੂੰ ਏਅਰਲਾਈਨ ਕਾਊਂਟਰ 'ਤੇ ਜਮਾਂ ਕਰਵਾਉਣਾ ਹੁੰਦਾ ਹੈ, ਜੋ ਸਫ਼ਰ ਤੋਂ ਬਾਅਦ ਤੁਹਾਨੂੰ ਉਪਲਬਧ ਕਰਾ ਦਿਤੇ ਜਾਂਦੇ ਹਨ। ਹਵਾਈ ਯਾਤਰਾ ਦੌਰਾਨ ਧਿਆਨ ਦਿਉ ਕਿ ਫ਼ਲਾਇਟ 'ਚ ਨੁਕੀਲੀ ਚੀਜ਼ਾਂ ਇਥੇ ਤਕ ਦੀ ਨੇਲਕਟਰ ਤਕ ਲੈ ਜਾਣ ਦੀ ਆਗਿਆ ਨਹੀਂ ਹੈ। 

ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਹਥਿਆਰ, ਲਾਈਟਰ, ਬਲੇਡ, ਰੇਡੀਓਐਕਟਿਵ ਚੀਜ਼ਾਂ ਅਤੇ 100 ਐਮਐਲ ਤੋਂ ਜ਼ਿਆਦਾ ਤਰਲ ਪਦਾਰਥ ਨਹੀਂ ਲਿਜਾ ਸਕਦੇ ਹਨ। ਏਅਰਪੋਰਟ 'ਤੇ ਪਹੁੰਚਣ 'ਤੇ ਸੱਭ ਤੋਂ ਪਹਿਲਾਂ ਤੁਸੀਂ ਜਿਸ ਏਅਰਲਾਈਨ ਦਾ ਟਿਕਟ ਖ਼ਰੀਦਿਆ ਹੈ, ਉਸ ਏਅਰਲਾਈਨ ਦੇ ਕਾਊਂਟਰ 'ਤੇ ਜਾਉ। ਇਥੇ ਤੁਹਾਡੀ ਫ਼ਲਾਈਟ ਦੀ ਟਿਕਟ ਅਤੇ ਆਈਡੀ ਚੈਕ ਕਰਨ ਤੋਂ ਬਾਅਦ ਤੁਹਾਨੂੰ ਬੋਰਡਿੰਗ ਪਾਸ ਦੇ ਦਿਤੇ ਜਾਵੇਗਾ। ਜਿਸ ਦਾ ਮਤਲਬ ਹੈ ਕਿ ਹੁਣ ਤੁਸੀਂ ਫ਼ਲਾਇਟ 'ਚ ਸਫ਼ਰ ਕਰਨ ਲਈ ਤਿਆਰ ਹੋ।  ਇਸ ਕਾਊਂਟਰ 'ਤੇ ਤੁਸੀਂ ਚਾਹੋ ਤਾਂ ਵਿੰਡੋ ਸੀਟ ਦੀ ਡਿਮਾਂਡ ਕਰ ਸਕਦੇ ਹੋ।