ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾਵਾਂ ਤੇ ਇਕ ਵਾਰ ਜ਼ਰੂਰ ਜਾਓ ਘੁੰਮਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਦੁਨੀਆ ਵਿਚ ਅਜਿਹੀਆਂ ਕਈ ਖੂਬਸੂਰਤ ਅਤੇ ਅਨੋਖੀਆਂ ਜਗਾਵਾਂ ਹਨ, ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅੱਜ ਅਸੀਂ ਤੁਹਾਨੂੰ ਅਜਿਹੀਆਂ ਜਗਾਵਾਂ...

beautiful place

ਦੁਨੀਆ ਵਿਚ ਅਜਿਹੀਆਂ ਕਈ ਖੂਬਸੂਰਤ ਅਤੇ ਅਨੋਖੀਆਂ ਜਗਾਵਾਂ ਹਨ, ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅੱਜ ਅਸੀਂ ਤੁਹਾਨੂੰ ਅਜਿਹੀਆਂ ਜਗਾਵਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਵੀ ਗਰਮੀਆਂ ਦੀਆਂ ਛੁੱਟੀਆਂ ਵਿਚ ਕਿਸੇ ਵਧੀਆ ਜਗ੍ਹਾਂਵਾਂ ਉਤੇ ਘੁੰਮਣ ਦੀ ਸੋਚ ਰਹੇ ਹੋ ਤਾਂ ਇਸ ਜਗ੍ਹਾ ਨੂੰ ਅਪਣੀ ਲਿਸਟ ਵਿਚ ਜ਼ਰੂਰ ਸ਼ਾਮਿਲ ਕਰੋ। 

ਵਿਅਤਨਾਮ ,  ਹੈਂਗ ਸੌਨ ਡੂੰਗ :- ਦੁਨੀਆ ਦੀ ਸਭ ਤੋਂ ਵੱਡੀ ਗੁਫ਼ਾ ਵਿਚੋਂ ਇਕ ਇਹ ਜਗਾ ਕਰੀਬ 5 ਕਿ.ਮੀ ਲੰਮੀ ਅਤੇ 150 ਮੀਟਰ ਚੌੜੀ ਇਸ ਗੁਫ਼ਾ ਦੇ ਅੰਦਰ ਬੇਹੱਦ ਖੂਬਸੂਰਤ ਦੁਨੀਆ ਵੱਸੀ ਹੋਈ ਹੈ,  ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। 

ਚੀਨ ,  ਦ ਗਰੇਟ ਵਾਲ ਆਫ ਚਾਇਨਾ : -ਪੱਥਰ ਅਤੇ ਮਿੱਟੀ ਤੋਂ ਬਣੀ ਚੀਨ ਦੀ ਇਹ ਦੀਵਾਰ ਦੁਨੀਆ ਦੀ ਸਭ ਤੋਂ ਵੱਡੀ ਦੀਵਾਰ ਹੈ।  8848 ਕਿ. ਮੀ ਲੰਮੀ ਇਸ ਜਗਾ ਦੀ ਪੀਕ ਪੁਆਇੰਟ ਤੱਕ ਪੁੱਜਣ ਲਈ ਹਰ ਕਿਸੇ ਨੂੰ ਕਾਫ਼ੀ ਮਿਹਨਤ ਕਰਣੀ ਪੈਂਦੀ ਹੈ। 

 

ਮਿਸਰ ,  ਗੀਜਾ ਦਾ ਪਿਰਾਮਿਡ :- ਇਹ ਦੁਨੀਆ ਦਾ ਸਭ ਤੋਂ ਪਹਿਲਾ ਅਜੂਬਾ ਮੰਨਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਪਿਰਾਮਿਡ ਦੇ ਅੰਦਰ ਰਾਜਿਆਂ ਦੇ ਅਰਥੀ (ਮਮੀ)  ਨੂੰ ਦਫ਼ਨਾਇਆ ਗਿਆ ਹੈ। ਮਿਸਰ ਦੇ ਗੀਜੇ ਪਿਰਾਮਿਡ ਦੀ ਸਚਾਈ ਜਾਣਨ ਲਈ ਕਈ ਤਰ੍ਹਾਂ ਦੀਆਂ ਖੋਜਾਂ ਵੀ ਕੀਤੀਆਂ ਗਈਆਂ ਹਨ। 

ਨਾਰਵੇ ,  ਕਜੇਰਾਗ ਹਿਲਸ :- ਗਰਮੀਆਂ ਵਿਚ ਘੁੰਮਣ ਲਈ ਨਾਰਵੇ ਦਾ ਇਹ ਸ਼ਹਿਰ ਬਿਲਕੁਲ ਪਰਫੈਕਟ ਹੈ। ਪਹਾੜਾਂ ਦੇ ਵਿਚ ਆਈ ਦਰਾਰ ਦੇ ਕਾਰਨ ਨਾਰਵੇ ਕਜੇਰਾਬੋਲਟਨ ਬੋਲਡਰ ਦਾ ਨਜ਼ਾਰਾ ਇੰਨਾ ਅਦਭੁਤ ਵਿਖਾਈ ਦਿੰਦਾ ਹੈ। ਇੱਥੇ ਤੁਸੀਂ ਕਿਸ਼ਤੀ ਵਿਚ ਬੈਠ ਕੇ ਇਸ ਖੂਬਸੂਰਤ ਜਗ੍ਹਾ ਨੂੰ ਦੇਖਣ ਦਾ ਮਜ਼ਾ ਵੀ ਲੈ ਸਕਦੇ ਹੋ। 

ਅਮਰੀਕਾ, ਨਿਆਗਰਾ ਫਾਲਸ :- ਸੰਯੁਕਤ ਰਾਜ ਅਮਰੀਕਾ ਅਤੇ ਕਨਾਡਾ ਉਤੇ ਬਣੇ ਇਸ ਵਾਟਰਫਾਲ ਦੀ ਖੂਬਸੂਰਤੀ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸ ਦੀ ਖੂਬਸੂਰਤੀ ਨੂੰ ਦੇਖਣ ਲਈ ਹਰ ਸਾਲ ਕਈ ਸੈਲਾਨੀ ਇਥੇ ਆਉਂਦੇ ਹਨ। ਨਾਰਥ ਅਮਰੀਕਾ ਦੇ 167 ਫੀਟ ਦੀ ਉਚਾਈ ਤੋਂ ਰੁੜ੍ਹਨ ਵਾਲਾ ਇਹ ਵਾਟਰਫਾਲ ਸਰਦੀਆਂ ਵਿਚ ਜੰਮ ਜਾਂਦਾ ਹੈ, ਜੋਕਿ ਦੇਖਣ ਵਿਚ ਹੋਰ ਵੀ ਖੂਬਸੂਰਤ ਲਗਦਾ ਹੈ। 

ਗਾਂਸੁ ਚੀਨ ,  ਝਾਂਗਿਏ ਡਾਂਕਸਿਆ ਲੈਂਡਫਾਰਮ :- ਇਸ ਜਗ੍ਹਾ ਨੂੰ ਦੂਰੋਂ ਦੇਖਣ ਉਤੇ ਅਜਿਹਾ ਲੱਗਦਾ ਹੈ ਮੰਨ ਲਉ ਇਹ ਕੋਈ ਪੈਂਟਿੰਗ ਹੋਵੇ। ਕੁਦਰਤੀ ਤਰੀਕੇ ਨਾਲ ਬਣੀ ਇਸ ਜਗ੍ਹਾ ਨੂੰ ਦੇਖਣ ਲਈ ਸੈਲਾਨੀ ਦੂਰ - ਦੂਰ ਤੋਂ ਆਉਂਦੇ ਹਨ। ਇਹ ਰੰਗ - ਬਿਰੰਗੇ ਪਹਾੜ ਦੇਖਣ ਵਿਚ ਬਹੁਤ ਹੀ ਖੂਬਸੂਰਤ ਲੱਗਦੇ ਹਨ। 

ਜਾਪਾਨ ,  ਹਿਤਾਚੀ ਸੀਸਾਇਡ ਪਾਰਕ :- ਜਾਪਾਨ ਦੇ ਇਸ ਰਸਤਿਆਂ ਉੱਤੇ ਚਲ ਕੇ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਕਿਸੇ ਜਾਦੁਈ ਦੁਨੀਆ ਵਿਚ ਆ ਗਏ ਹੋਵੋ। ਫੁੱਲਾਂ ਦੇ ਵਿਚ ਬਣੇ ਇਨ੍ਹਾਂ ਰਸਤਿਆਂ ਤੋਂ ਲੰਘਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ।