ਜਾਣੋ ਕਿਉਂ ਹੈ ਖਾਸ, ਨੇਪਾਲ ਦਾ ਟਾਈਗਰ ਪੈਲੇਸ ਰਿਜ਼ੌਰਟ
ਨੇਪਾਲ ਦਾ ਟਾਈਗਰ ਪੈਲੇਸ ਰਿਜ਼ੌਰਟ ਬਹੁਤ ਲੋਕਾਂ ਦੀ ਮਨਪਸੰਦ ਥਾਂ ਹੈ ਅਤੇ ਇਸ ਦੀ ਵਜ੍ਹਾ ਨਾਲ ਉਤਰ ਪ੍ਰਦੇਸ਼ ਤੋਂ ਆਉਣ ਵਾਲੇ ਸ਼ੈਲਾਨੀਆਂ ਵਿਚ ਇਸ ਦੇ ਲਈ ਵਧਦਾ ਕਰੇਜ਼...
ਨੇਪਾਲ ਦਾ ਟਾਈਗਰ ਪੈਲੇਸ ਰਿਜ਼ੌਰਟ ਬਹੁਤ ਲੋਕਾਂ ਦੀ ਮਨਪਸੰਦ ਥਾਂ ਹੈ ਅਤੇ ਇਸ ਦੀ ਵਜ੍ਹਾ ਨਾਲ ਉਤਰ ਪ੍ਰਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਵਿਚ ਇਸ ਦੇ ਲਈ ਵਧਦਾ ਕਰੇਜ਼। ਭਾਰਤ ਅਤੇ ਨੇਪਾਲ ਦੇ ਬਾਰਡਰ ਦੇ ਦੱਖਣ ਹਿੱਸੇ 'ਚ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਟਾਈਗਰ ਪੈਲੇਸ ਰਿਜ਼ੌਰਟ ਦਾ ਉਦਘਾਟਨ ਪਿਛਲੇ ਸਾਲ ਯਾਨੀ 2017 ਵਿਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣੇ ਤੱਕ ਉਤਰ ਪ੍ਰਦੇਸ਼ ਤੋਂ ਲਗਭੱਗ ਇਕ ਲੱਖ ਤੋਂ ਵੱਧ ਲੋਕ ਇਸ ਰਿਜ਼ੌਰਟ ਵਿਚ ਆਨੰਦ ਮਾਣਨ ਲਈ ਜਾ ਚੁਕੇ ਹਨ।
ਟਾਈਗਰ ਪੈਲੇਸ ਰਿਜ਼ੌਰਟ ਵਿਚ ਗੇਮਿੰਗ ਤੋਂ ਲੈ ਕੇ ਡਾਇਨਿੰਗ, ਵਿਆਹ ਅਤੇ ਮਨੋਰੰਜਨ ਲਈ ਕਈ ਸੁਵਿਧਾਵਾਂ ਹਨ। ਇੱਥੇ ਦੇ ਕਸੀਨੋ ਵਿਚ 200 ਇਲੈਕਟਰੌਨਿਕ ਗੇਮਿੰਗ ਮਸ਼ੀਨ ਅਤੇ 52 ਗੇਮਿੰਗ ਟੇਬਲ ਹਨ। ਵਿਦੇਸ਼ੀ ਖੇਡਾਂ ਤੋਂ ਇਲਾਵਾ ਇੱਥੇ ਰਾਇਲ ਫਲਸ਼ ਅਤੇ ਤਿੰਨ ਪੱਤੀ ਵਰਗੇ ਭਾਰਤੀ ਖੇਡ ਵੀ ਹੁੰਦੇ ਹਨ। ਇਹ ਰਿਜ਼ੌਰਟ ਬਾਲਿਵੁਡ ਸਟਾਰਸ 'ਚ ਵੀ ਬਹੁਤ ਮਸ਼ਹੂਰ ਹੈ।
ਖਬਰਾਂ ਦੇ ਮੁਤਾਬਕ, ਇਹ ਇਕ ਅਜਿਹਾ ਮਨੋਰੰਜਨ ਡੈਸਟਿਨੇਸ਼ਨ ਹੈ, ਜਿੱਥੇ ਆ ਕੇ ਕੋਈ ਵੀ ਵਾਪਸ ਨਹੀਂ ਜਾਣਾ ਚਾਹੇਗਾ। ਇਸ ਸਾਲ ਸਤੰਬਰ ਵਿਚ ਹੀ ਟਾਈਗਰ ਪੈਲੇਸ ਰਿਜ਼ੌਰਟ ਨੇ ਅਪਣੀ ਐਨਿਵਰਸਰੀ ਮਨਾਈ ਸੀ। ਇਹ ਰਿਜ਼ੌਰਟ ਬੇਹੱਦ ਤੇਜ਼ੀ ਨਾਲ ਉਭਰ ਰਿਹਾ ਹੈ ਅਤੇ ਸਿੰਗਾਪੁਰ, ਥਾਈਲੈਂਡ, ਮਕਾਉ ਅਤੇ ਮਲੇਸ਼ੀਆ ਵਰਗੇ ਡੈਸਟਿਨੇਸ਼ਨਸ ਨੂੰ ਕੜੀ ਟੱਕਰ ਦੇ ਰਿਹੇ ਹੈ।