ਬਨਵਾਸ (ਭਾਗ4)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਦੋਵੇਂ ਧਿਰਾਂ ਮੁੜਘਿੜ ਕੇ ਇਕੋ ਗੱਲ ਤੇ ਆ ਅਟਕਦੀਆਂ ਸਨ ਕਿ  ਜਸਵੀਰ ਤੋਂ ਪੂਰੇ ਪੰਦਰਾਂ ਵਰ੍ਹੇ ਪਿੱਛੋਂ ਜੰਮੇ ਬਲਕਾਰ ਨੂੰ ਮੈਂ ਚਾਦਰ ਪਾ ਲਵਾਂ। ਸਾਰਿਆਂ ਨੂੰ ਮਜਬੂਰੀ...

Love

ਦੋਵੇਂ ਧਿਰਾਂ ਮੁੜਘਿੜ ਕੇ ਇਕੋ ਗੱਲ ਤੇ ਆ ਅਟਕਦੀਆਂ ਸਨ ਕਿ  ਜਸਵੀਰ ਤੋਂ ਪੂਰੇ ਪੰਦਰਾਂ ਵਰ੍ਹੇ ਪਿੱਛੋਂ ਜੰਮੇ ਬਲਕਾਰ ਨੂੰ ਮੈਂ ਚਾਦਰ ਪਾ ਲਵਾਂ। ਸਾਰਿਆਂ ਨੂੰ ਮਜਬੂਰੀ ਵੱਸ ਇਹੀ ਰਾਹ ਦਿਸਦਾ ਸੀ। ਮੇਰਾ ਮਨ ਇਸ ਅਨਜੋੜ ਨੂੰ ਮੰਨਣ ਲਈ ਤਿਆਰ ਨਹੀਂ ਸੀ। ਮੇਰੇ ਅਤੇ ਬਲਕਾਰ 'ਚ ਉਮਰ ਦਾ ਵੱਡਾ ਪਾੜਾ ਸੀ। ਕਾਲਜ ਪੜ੍ਹਦੇ ਬਲਕਾਰ ਨੂੰ ਗ੍ਰਹਿਸਥ ਦਾ ਇਹ ਬੋਝ ਚੁੱਕਣ ਲਈ ਮਜਬੂਰ ਕਰਨ ਵਾਲੇ ਪੁਰਾਣੇ ਖ਼ਿਆਲਾਂ ਦੇ ਸਨ। ਅੱਜ ਦੀ ਪੀੜ੍ਹੀ ਅਜਿਹੀਆਂ ਕੁਰਬਾਨੀਆਂ ਕਿੱਥੇ ਕਰਦੀ ਹੈ? ਮੇਰੀ ਨਜ਼ਰ ਬੀਜੀ ਵਲ ਜਾਂਦੀ, ਉਸ ਦੇ ਸਿਰ ਉਤੇ ਉਮਰ ਕੱਢਣ ਵਾਲੀ ਗੱਲ ਵੀ ਸਿਰੇ ਨਹੀਂ ਲਗਣੀ ਸੀ।

ਜਦੋਂ ਮੈਂ ਵਿਆਹੀ ਆਈ ਸਾਂ, ਬਲਕਾਰ ਐਨਾ ਛੋਟਾ ਅਤੇ ਅਨਜਾਣ ਸੀ, ਮੇਰੀ ਨਵੀਂ ਚੁੰਨੀ ਨਾਲ ਲਿਬੜੇ ਹੱਥ ਪੂੰਝ ਦਿਆ ਕਰੇ। ਮੈਂ ਉਸ ਦੀ ਬੱਚਿਆਂ ਵਾਲੀ ਹਰਕਤ ਉਤੇ ਹੱਸ ਪੈਂਦੀ। ਉਦੋਂ ਬੀਜੀ ਵੀ ਬਲਕਾਰ ਨੂੰ ਪਿਆਰ ਭਰੀ ਘੁਰਕੀ ਦਿੰਦੀ। ਭੱਜ ਕੇ ਮੇਰੇ ਸੂਟਾਂ ਕੋਲ ਜਾਂਦੀ। ਮੇਰੇ ਪਾਏ ਸੂਟ ਨਾਲ ਮਿਲਦੀ ਕਰਦੀ ਚੁੰਨੀ ਲਿਆ ਕੇ ਮੇਰੇ ਸਿਰ ਉਤੇ ਦੇ ਦਿੰਦੀ। ਵਖ਼ਤ ਪਿਆਂ ਤੋਂ ਸੱਭ ਰਿਸ਼ਤੇ ਬਦਲ ਜਾਂਦੇ ਹਨ। ਜਸਵੀਰ ਮਿੱਟੀ ਵਿਚ ਰੁਲ ਗਿਆ। ਮੇਰੀ ਬੀਜੀ ਦਾ ਰਵਈਆ ਬਦਲ ਗਿਆ ਜਿਵੇਂ ਮੈਂ ਡੈਣ ਹੋਵਾਂ ਜਿਸ ਨੇ ਉਸ ਦੇ ਪੁੱਤਰ ਨੂੰ ਖਾ ਲਿਆ।

ਇਹ ਤਾਂ ਮੈਂ ਹੀ ਜਾਣਦੀ ਹਾਂ ਕਿਵੇਂ ਦਿਨ-ਰਾਤ ਮੈਂ ਉਸ ਨੂੰ ਵਰਤ ਜਾਣ ਵਾਲੇ ਭਾਣੇ ਬਾਰੇ ਸੁਚੇਤ ਕਰਦੀ ਰਹਿੰਦੀ ਸਾਂ। ਮੈਂ ਜਸਵੀਰ ਨੂੰ ਗੱਲੀਂ-ਬਾਤੀਂ ਸ਼ਹਿਰ ਜਾ ਕੇ ਵਸਣ ਲਈ ਮਨਾਉਣ ਦਾ ਯਤਨ ਕਰਦੀ। ਇਕ ਵਾਰੀ ਜਸਵੀਰ ਮੇਰੀ ਗੱਲ ਨਾਲ ਸਹਿਮਤ ਵੀ ਹੋ ਗਿਆ ਸੀ। ਜਦੋਂ ਬੀਜੀ ਅਤੇ ਮੇਰੇ ਸਹੁਰੇ ਨੂੰ ਇਸ ਗੱਲ ਦਾ ਪਤਾ ਲੱਗਾ, ਉਨ੍ਹਾਂ ਕਲੇਸ਼ ਪਾ ਲਿਆ। ਜਸਵੀਰ ਵੀ ਪੈਰ ਉਤੇ ਖੜਾ ਬਦਲ ਗਿਆ। ਘਰ ਨੂੰ ਉਖੇੜਨ ਦਾ ਸਾਰਾ ਦੋਸ਼ ਮੇਰੇ ਸਿਰ ਮੜ੍ਹ ਦਿਤਾ ਗਿਆ। ਉਸ ਦਿਨ ਮਗਰੋਂ ਬੀਜੀ ਤਾਂ ਮੇਰੇ ਨਾਲ ਖੋਰ ਰੱਖਣ ਲੱਗ ਪਈ। ਜੇ ਕਿਤੇ ਬਦਲਾਖੋਰ ਮਾਹੌਲ 'ਚੋਂ ਨਿਕਲ ਗਏ ਹੁੰਦੇ ਤਾਂ ਸ਼ਾਇਦ ਇਹ ਭਾਣਾ...।     
(ਸੁਖਦੇਵ ਸਿੰਘ ਮਾਨ)  ਸੰਪਰਕ : 94170-59142