ਕੇਂਦਰੀ ਸਿੰਘ ਸਭਾ ਵੱਲੋਂ ਖੋਜੀ ਇਤਿਹਾਸਕਾਰ ਨਰਿੰਜਨ ਸਿੰਘ ਸਾਥੀ ਦੀ ਯਾਦ ਵਿਚ ਕਰਵਾਇਆ ਗਿਆ ਵਿਚਾਰ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਸਮਾਗਮ ਦੀ ਅਰੰਭਤਾ ਵੇਲੇ ਡਾ. ਖੁਸ਼ਹਾਲ ਸਿੰਘ ਨੇ ਸਮਾਗਮ ਵਿਚ ਸ਼ਾਮਲ ਵਿਦਵਾਨਾਂ ਨੂੰ ਸਭਾ ਵਲੋਂ ਸਵਾਗਤੀ ਭਾਸ਼ਣ ਦਿੱਤਾ।

Event in memory of research historian Niranjan Singh Sathi

 

ਚੰਡੀਗੜ੍ਹ:  ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਖੋਜੀ ਇਤਿਹਾਸਕਾਰ ਨਰਿੰਜਨ ਸਿੰਘ ਸਾਥੀ ਦੀ ਯਾਦ ਵਿੱਚ ਇੱਕ ਵਿਚਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਅਰੰਭਤਾ ਵੇਲੇ ਡਾ. ਖੁਸ਼ਹਾਲ ਸਿੰਘ ਨੇ ਸਮਾਗਮ ਵਿਚ ਸ਼ਾਮਲ ਵਿਦਵਾਨਾਂ ਨੂੰ ਸਭਾ ਵਲੋਂ ਸਵਾਗਤੀ ਭਾਸ਼ਣ ਦਿੱਤਾ। ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਸਾਥੀ ਦੇ ਸੰਖੇਪ ਜੀਵਨ ਅਤੇ ਰਚਨਾ ਬਾਰੇ ਜਾਣਕਾਰੀ ਦਿੱਤੀ। ਡਾ. ਪਰਮਵੀਰ ਸਿੰਘ ਮੁੱਖੀ ਇੰਨਸੈਕਲੋ ਪੀਡੀਆ ਆਫ ਸਿੱਖਈਜ਼ਮ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਨਰਿੰਜਨ ਸਿੰਘ ਸਾਥੀ ਦੀ ਰਚਨਾ ‘ਚਰਨ ਚੱਲੋ ਮਾਰਗ ਗੋਬਿੰਦ’ ਬਾਰੇ ਵਿਚਾਰ ਪੇਸ਼ ਕੀਤੇ ਅਤੇ ਸਾਥੀ ਦੀ ਇਤਿਹਾਸਕ ਖੋਜ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਦਿੱਤੀ।

Kendri Singh Sabha

ਗੁਰਬਚਨ ਸਿੰਘ ਜਲੰਧਰ ਸੰਪਾਦਕ ਦੇਸ਼ ਪੰਜਾਬ ਨੇ ਨਰਿੰਜਨ ਸਿੰਘ ਸਾਥੀ ਦੇ ਜੀਵਨ ਕਾਲ ਵਿੱਚ ਅਦਾਰਾ ਅਜੀਤ ਵਿੱਚ ਕਾਰਜ ਕਰਦੇ ਹੋਏ ਉਹਨਾਂ ਦੀ ਸਾਹਿਤਕ ਦ੍ਰਿਸ਼ਟੀ ਅਤੇ ਧਰਮ ਦਰਸ਼ਨ ਵਿੱਚ ਨਿਵੇਕਲੀ ਸ਼ੈਲੀ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ। ਰਾਜਵਿੰਦਰ ਸਿੰਘ ਰਾਹੀ ਨੇ ਨਰਿੰਜਨ ਸਿੰਘ ਸਾਥੀ ਦੇ ਖੱਬੇ ਪੱਖੀ ਵਿਚਾਰਧਾਰਾ ਅਤੇ ਸਿੱਖ ਪੰਥਕ ਸੋਚ ਦੇ ਸਮੇਲ ਬਾਰੇ ਵਿਸਥਾਰਤ ਵਿਚਾਰ ਸਾਂਝੇ ਕੀਤੇ। ਭਾਈ ਸੰਗਤ ਸਿੰਘ ਨਾਲ ਸਬੰਧਤ ਖੋਜ ਕਾਰਜਾਂ ਦਾ ਵਿਸ਼ਲੇਸ਼ਣ ਕੀਤਾ। ਡਾ. ਪਿਆਰੇ ਲਾਲ ਗਰਗ ਨੇ ਸਿੱਖ ਇਤਿਹਾਸ ਨਾਲ ਕੀਤੀ ਜਾ ਰਹੀ ਛੇੜ-ਛਾੜ ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਇਤਿਹਾਸਕ ਤੱਥਾਂ ਨਾਲ ਕੀਤੀ ਜਾ ਰਹੀ ਦਖਲਅੰਦਾਜ਼ੀ ਬਾਰੇ ਸੁਚੇਤ ਕੀਤਾ।

Kendri Singh Sabha

ਪ੍ਰਿੰਸੀਪਲ ਸੁਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਨਰਿੰਜਰ ਸਿੰਘ ਸਾਥੀ ਦੇ ਸਾਹਿਤਕ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਸਾਥੀ ਦੀ ਲਾਇਬ੍ਰੇਰੀ ਦੀ ਸੇਵਾ ਸੰਭਾਲ ਬਾਰੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੂੰ ਅਪੀਲ ਕੀਤੀ। ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਨਰਿੰਜਨ ਸਿੰਘ ਸਾਥੀ ਵੱਲੋਂ ਕੀਤੀ ਗਈ ਨਿਰਪੱਖ ਪੱਤਰਕਾਰੀ ਬਾਰੇ ਜਾਣੂ ਕਰਵਾਇਆ। ਨਸੀਬ ਸਿੰਘ ਸੇਵਕ ਮੁੱਖ ਸੰਪਾਦਕ ਭਾਈ ਦਿੱਤ ਸਿੰਘ ਪੱਤਰਿਕਾ ਨੇ ਨਰਿੰਜਨ ਸਿੰਘ ਸਾਥੀ ਦੀਆਂ ਸਾਹਿਤਕ ਸੇਵਾਵਾਂ ਨੂੰ ਯਾਦ ਕੀਤਾ।

ਡਾ. ਬਲਵਿੰਦਰ ਕੌਰ ਸੰਧੂ ਨੇ ਯੂਨੀਵਰਸਿਟੀਆਂ ਵਿੱਚ ਕੀਤੀ ਜਾ ਰਹੀ ਇਤਿਹਾਸਕ ਖੋਜ ਬਾਰੇ ਜਾਣਕਾਰੀ ਦਿੱਤੀ। ਹਰਨਾਮ ਸਿੰਘ ਨੇ ਨਰਿੰਜਨ ਸਿੰਘ ਸਾਥੀ ਦੇ ਖੋਜ ਕਾਰਜਾਂ ਵਿੱਚ ਇਤਿਹਾਸਕ ਯਾਦਾਂ ਦੀ ਸਾਂਝ ਪਾਈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੇ ਨਰਿੰਜਨ ਸਿੰਘ ਸਾਥੀ ਦੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਨਿਸ਼ਾਨਦੇਹੀ ਵਿੱਚ ਕੀਤੇ ਗਏ ਖੋਜਕਾਰਜਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਿੱਖ ਇਤਿਹਾਸਕਾਰੀ ਲਈ ਪ੍ਰੇਰਨਾ ਸਰੋਤ ਦੱਸਿਆ। ਜਗੀਰ ਸਿੰਘ ਪ੍ਰੀਤ ਨੇ ਸਾਥੀ ਜੀ ਦੇ ਪਰਿਵਾਰਕ ਜੀਵਨ ਬਾਰੇ ਵਿਚਾਰ ਪੇਸ਼ ਕੀਤੇ। ਆਦਰਸ਼ ਕੌਰ ਨੇ ਨਰਿੰਜਰ ਸਿੰਘ ਸਾਥੀ ਦੀ ਯਾਦ ਵਿੱਚ ਸਮਾਗਮ ਕਰਨ ਬਾਰੇ ਕੇਂਦਰੀ ਸ੍ਰੀ ਗੁਰੂ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਸਮਾਗਮ ਵਿਚ ਡਾ. ਗੁਰਦੇਵ ਸਿੰਘ (ਪੰਜਾਬ ਸਕੂਲ ਸਿੱਖਿਆ ਬੋਰਡ), ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰੋਫੈਸਰ ਮਨਜੀਤ ਸਿੰਘ, ਮੇਜਰ ਸਿੰਘ ਪੰਜਾਬੀ, ਸਮਸ਼ੇਰ ਸਿੰਘ ਡੂੰਮੇਵਾਲ, ਇੰਜੀਨੀਅਰ ਸੁਰਿੰਦਰ ਸਿੰਘ, ਬੀਬੀ ਵਰਿੰਦਰ ਕੌਰ, ਬੀਬੀ ਸਤਿੰਦਰ ਕੌਰ ਐਡਵੋਕੇਟ ਆਦਿ ਸ਼ਾਮਿਲ ਹੋਏ।