ਇਸ ਤਰ੍ਹਾਂ ਧਸੀ ਸੜਕ ਨੂੰ ਦੇਖਦੇ ਹੀ ਦੇਖਦੇ ਜਮੀਨ ਦੇ ਅੰਦਰ ਸਮਾ ਗਿਆ ਸਖ਼ਸ਼, ਦੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਰਾਜਸਥਾਨ ਦੇ ਸਿਰੋਹੀ ਤੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ...

Road Damage

ਜੈਪੁਰ: ਰਾਜਸਥਾਨ ਦੇ ਸਿਰੋਹੀ ਤੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਕੱਲ ਯਾਨੀ ਸ਼ੁੱਕਰਵਾਰ ਦੀ ਹੈ। ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਚਲਦੇ ਰਸਤੇ ‘ਤੇ ਸੜਕ ਧਸ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੜਕ ਦਾ ਉਹ ਹਿੱਸਾ ਹੇਠਾਂ ਧਸਿਆ, ਜੋ ਨਾਲੇ ਉੱਤੇ ਬਣਿਆ ਹੋਇਆ ਸੀ। ਨਾਲੇ ਦੇ ਨੇੜੇ ਖੜੇ ਹੋਏ ਇੱਕ ਸ਼ਖਸ ਅਤੇ ਨਾਲੇ ਦੇ ਉੱਤੋਂ ਗੁਜਰ ਰਹੇ ਵਿਅਕਤੀ ਨੂੰ ਇਸ ਗੱਲ ਦੀ ਭਿਣਕ ਤੱਕ ਵੀ ਨਹੀਂ ਸੀ ਕਿ ਇੱਕ ਸਕਿੰਟ ਦੇ ਅੰਦਰ ਉਹ ਹੇਠਾਂ ਧਸ ਜਾਣਗੇ।

ਇਹ ਵੀਡੀਓ ਸ਼ੁੱਕਰਵਾਰ ਦੀ ਹੈ ਅਤੇ ਇਸ ਵਿੱਚ ਦੋ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਖ਼ਬਰਾਂ ਅਨੁਸਾਰ ਟੁੱਟੇ ਹੋਏ ਨਾਲੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਸਿਰੋਹੀ ਸ਼ਹਿਰ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਇੱਕ ਕੰਪਲੈਕ‍ਸ ਤੋਂ ਬਾਹਰ ਨਾਲੇ ਦੇ ਉੱਤੇ ਬਣਿਆ ਫੁਟਫਾਥ ਅੱਖ ਝਪਕਦੇ ਹੀ ਢਹਿ ਗਿਆ। ਇਸ ਹਾਦਸੇ ਵਿੱਚ ਦੋ ਲੋਕ ਜਖ਼ਮੀ ਹੋ ਗਏ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕਾਂ ਨੂੰ ਅੰਦਰ ਧਸਤਾ ਵੇਖ ਉੱਥੇ ਤਮਾਮ ਨਜਦੀਕ ਖੜੇ ਲੋਕ ਵੀ ਮੌਕੇ ‘ਤੇ ਪਹੁੰਚ ਗਏ, ਜਿੱਥੇ ਮੌਜੂਦ ਲੋਕਾਂ ਦੀ ਮੱਦਦ ਨਾਲ ਉਨ੍ਹਾਂ ਨੂੰ ਹਸ‍ਪਤਾਲ ਵਿੱਚ ਭਰਤੀ ਕਰਾਇਆ ਗਿਆ। ਜਾਣਕਾਰੀ ਮੁਤਾਬਕ,  ਡਾਕ‍ਟਰ ਨੇ ਉਨ੍ਹਾਂ ਦਾ ਮੁਢਲਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਹੈ। ਦੱਸ ਦਈਏ ਕਿ ਇਹ ਪੂਰੀ ਵਾਰਦਾਤ ਇੱਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।