ਰਿਅਲਮੀ 3 ਨੇ 21 ਦਿਨਾਂ ‘ਚ ਕਾਇਮ ਕੀਤਾ ਵੱਡਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

21 ਦਿਨਾਂ ‘ਚ 5 ਲੱਖ ਸਮਾਰਟਫੋਨ ਵੇਚੇ

Realme 3

ਨਵੀਂ ਦਿੱਲੀ: ਰਿਅਲਮੀ 3 ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਰਿਅਲਮੀ 3 ਨੇ 21 ਦਿਨਾਂ ‘ਚ 5 ਲੱਖ ਸਮਾਰਟਫੋਨ ਵੇਚੇ ਹਨ। ਰਿਅਲਮੀ 3 ਨੂੰ ਪਿਛਲੇ ਮਹੀਨੇ ਹੀ ਭਾਰਤ ‘ਚ ਲੌਂਚ ਕੀਤਾ ਗਿਆ ਸੀ ਅਤੇ ਫੋਨ ਦੀ ਪਹਿਲੀ ਸੇਲ 12 ਮਾਰਚ ਨੂੰ ਸੀ। ਕੰਪਨੀ ਨੇ ਐਲਾਨ ਕੀਤਾ ਕੀ ਉਸ ਨੇ ਫਲਿਪਕਾਰਟ ਅਤੇ ਰਿਅਲਮੀ ਦੀ ਵੈਬਸਾਈਟ ‘ਤੇ ਇਸ ਫੋਨ ਦੇ 5 ਲੱਖ ਤੋਂ ਵੀ ਜ਼ਿਆਦਾ ਯੂਨੀਟ ਵੇਚੇ ਹਨ। ਫੋਨ ਕੰਪਨੀ ਨੇ ਇਹ ਕਾਮਯਾਬੀ 21 ਦਿਨਾਂ ‘ਚ ਪਾਈ ਹੈ।

ਫਲਿਪਕਾਰਟ ‘ਤੇ ਰਿਅਲਮੀ 3 ਨੂੰ 4.5 ਤਕ ਦੀ ਰੇਟਿੰਗ ਮਿਲੀ ਹੈ। ਇਹ ਫੋਨ ਦੋ ਵੈਰੀਅੰਟ ‘ਚ ਆਉਂਦਾ ਹੈ ਜਿਸ ‘ਚ ਬੇਸ ਮਾਡਲ 3 ਜੀਬੀ ਰੈਮ ੳਤੇ 32 ਜੀਬੀ ਸਟੋਰੇਜ ਦਾ ਹੈ ਜਿਸ ਦੀ ਕੀਮਤ 8,999 ਰੁਪਏ ਅਤੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਦੀ ਕੀਮਤ 10,999 ਰੁਪਏ ਹੈ। ਯੂਜ਼ਰਸ ਇਸ ਫੋਨ ਨੂੰ ਫੇਰ ਤੋਂ 9 ਅਪ੍ਰੈਲ ਨੂੰ ਫਲਿਪਕਾਰਟ ‘ਤੇ 12 ਵਜੇ ਸ਼ੁਰੂ ਹੋਣ ਵਾਲੇ ਸੈਲ ‘ਚ ਫੇਰ ਤੋਂ ਖਰੀਦ ਸਕਦੇ ਹਨ।