LG ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਹੱਥ ਦੀ ਨਸ ਤੋਂ ਹੋਵੇਗਾ ਅਨਲੌਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

 ਸਪੇਨ ਦੇ ਬਰਸਿਲੋਨਾ ‘ਚ ਖਤਮ ਹੋਈ ਮੋਬਾਇਲ ਵਰਲਡ ਕਾਂਗਰਸ  ਵਿਚ ਐਲਜੀ ਨੇ ਆਪਣੇ ਦੋ ਨਵੇਂ ਸਮਾਰਟਫੋਨ LG G8 ThinQ, G8s ThinQ ਲਾਂਚ ਕੀਤੇ ਹਨ।

LG launches New Smartphone

ਨਵੀਂ ਦਿੱਲੀ : ਸਪੇਨ ਦੇ ਬਰਸਿਲੋਨਾ ‘ਚ ਖਤਮ ਹੋਈ ਮੋਬਾਇਲ ਵਰਲਡ ਕਾਂਗਰਸ  ਵਿਚ ਐਲਜੀ ਨੇ ਆਪਣੇ ਦੋ ਨਵੇਂ ਸਮਾਰਟਫੋਨ LG G8 ThinQ, G8s ThinQ ਲਾਂਚ ਕੀਤੇ ਹਨ। ਇਸਦੇ ਇਲਾਵਾ ਕੰਪਨੀ ਨੇ LG V50 ThinQ 5G ਦੀ ਝਲਕ ਵੀ ਦਿਖਾਈ ਹੈ। ਐਲਜੀ ਦੇ LG G8 ThinQ, G8s ThinQ ਸਮਾਰਟਫੋਨ ਦੀ ਖਾਸੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਇਸ ‘ਚ ਹੈਂਡ ਆਈਡੀ ਦਿੱਤੀ ਗਈ ਹੈ। ਜਿਸਦੀ ਮਦਦ ਨਾਲ ਤੁਸੀਂ ਹੱਥ ਦੀ ਨਸ ਦਿਖਾ ਕੇ ਫੋਨ ਅਨਲੌਕ ਕਰ ਸਕਦੇ ਹੋ । ਇਹਨਾਂ ਦੋਨਾਂ ਫੋਨਾਂ ‘ਚ ਕ੍ਰਿਸਟਲ ਸਾਊਂਡ OLED ਦਿੱਤਾ ਗਿਆ ਹੈ।

ਫੋਨ ਵਿਚ ਵੀਡੀਓ ਰਿਕਾਰਡਿੰਗ ਦੇ ਨਾਲ ਪੋਟਰੇਟ ਮੌਡ ਵੀ ਮਿਲੇਗਾ। ਫੋਨ ਦੀ ਕੀਮਤ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। LG G8 ThinQ ਵਿਚ ਐਂਡਰਾਇਡ ਪਾਈ 9.0 ਤੇ 6.1 ਇੰਚ ਦੀ QHD+ ਡਿਸਪਲੇ ਹੈ ਜਿਸਦਾ ਰੇਸੋਲੂਸ਼ਨ 1440×3120 ਪਿਕਸਲ ਹੈ। ਇਸ ‘ਚ 6 ਜੀਬੀ ਰੈਮ ਦਿੱਤੀ ਗਈ ਹੈ। ਫੋਨ ਦੇ ਕੈਮਰੇ ‘ਚ 12 ਮੈਗਾਪਿਕਸਲ, ਦੂਜਾ 16 ਮੈਗਾਪਿਕਸਲ, ਤੀਜਾ 12 ਮੈਗਾਪਿਕਸਲ ਦਾ 45 ਡਿਗਰੀ ਐਂਗਲ ਵਾਲਾ ਟੈਲੀਫੋਟੋ ਲੈਂਸ ਹੈ।

ਇਸ ਫੋਨ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। LG G8 ThinQ ਵਿਚ 128 ਜੀਬੀ ਦੀ ਸਟੋਰੇਜ ਮਿਲੇਗੀ, ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 2 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਫੋਨ ‘ਚ 3500 ਐਮਏਐਚ ਬੈਟਰੀ ਮਿਲੇਗੀ। ਫੋਨ ਵਿਚ 4G VOLTE, ਵਾਈ-ਫਾਈ, ਬਲੂਟੂੱਥ 5.0,ਐਨਐਫਸੀ, ਐਫਐਮ ਰੇਡਿਓ ਤੇ ਯੂਐਸਬੀ ਟਾਈਪ-ਸੀ ਚਾਰਜਿੰਗ ਪੋਰਟ ਹੈ।