ਇਸ ਸੈਟਿੰਗ ਨਾਲ ਸਮਾਰਟਫ਼ੋਨ ਦੀ ਵਧੇਗੀ ਇੰਟਰਨੈਟ ਸਪੀਡ ਤੇ ਬਚੇਗੀ ਬੈਟਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਅਜਿਹੇ ਦੌਰ ਵਿਚ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਯੂਜ਼ਰਸ ਵੱਖ - ਵੱਖ ਸਹੂਲਤਾਂ ਲਈ ਨਵੇਂ - ਨਵੇਂ ਐਪ ਇੰਸਟਾਲ ...

Phone Battery

ਨਵੀਂ ਦਿੱਲੀ : ਅਜਿਹੇ ਦੌਰ ਵਿਚ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਯੂਜ਼ਰਸ ਵੱਖ - ਵੱਖ ਸਹੂਲਤਾਂ ਲਈ ਨਵੇਂ - ਨਵੇਂ ਐਪ ਇੰਸਟਾਲ ਕਰਦੇ ਰਹਿੰਦੇ ਹਨ। ਅਜਿਹੇ ਵਿਚ ਫ਼ੋਨ ਦੀ ਸਪੀਡ ਤੋਂ ਲੈ ਕੇ ਬੈਟਰੀ ਤੱਕ 'ਤੇ ਅਸਰ ਪੈਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੇ ਫੋਨ ਵਿਚ ਇਕ ਅਜਿਹਾ ਲੁੱਕਿਆ ਹੋਇਆ ਫੀਚਰ ਵੀ ਹੈ, ਜੋ ਫ਼ੋਨ ਦੀ ਸਪੀਡ ਵਧਾਉਣ ਤੋਂ ਲੈ ਕੇ ਬੈਟਰੀ ਬਚਾਉਣ ਤੱਕ ਵਿਚ ਵੀ ਕੰਮ ਆਉਂਦਾ ਹੈ। Developer Options ਨਾਮ ਇਸ ਫੀਚਰ ਦੇ ਬਾਰੇ ਵਿਚ ਦੱਸ ਰਹੇ ਹਾਂ।

ਡਿਵੈਲਪਰ ਆਪਸ਼ਨਸ : ਐਂਡਰਾਇਡ ਮੋਬਾਇਲ ਲਈ ਐਪ ਬਣਾਉਣ ਅਤੇ ਉਸ ਨੂੰ ਮੋਬਾਇਲ ਉਤੇ ਟੈਸਟ ਕਰਨ ਵਾਲਿਆਂ ਦੇ ਕੰਮ ਆਉਂਦਾ ਹੈ ਪਰ ਇਸ ਵਿਚ ਕੁੱਝ ਅਜਿਹੇ ਵੀ ਆਪਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਯੂਜ਼ ਕਰਕੇ ਯੂਜ਼ਰਸ ਮੋਬਾਇਲ ਦੀ ਪਰਫਾਰਮੈਂਸ ਨੂੰ ਬਿਹਤਰ ਬਣਾ ਸਕਦੇ ਹਾਂ। ਇਹ ਆਪਸ਼ਨ ਲੁੱਕਿਆ ਹੋਇਆ ਹੁੰਦਾ ਹੈ ਅਤੇ ਇਸ ਨੂੰ ਮੋਬਾਇਲ ਦੀ ਸੈਟਿੰਗਸ ਵਿਚ ਜਾਕੇ ਚਾਲੂ ਕੀਤਾ ਜਾਂਦਾ ਹੈ।

ਇਸ ਤਰ੍ਹਾਂ ਕਰੋ ਇਸ ਫੀਚਰ ਨੂੰ ਸ਼ੁਰੂ
 - ਸੱਭ ਤੋਂ ਪਹਿਲਾਂ ਅਪਣੇ ਮੋਬਾਇਲ ਦੀ Settings ਵਿਚ ਜਾਓ। 
 - ਹੁਣ About Phone 'ਤੇ ਟੈਪ ਕਰੋ। 
 - About Phone ਵਿਚ ਅੰਦਰ ਜਾਣ ਤੋਂ ਬਾਅਦ ਤੁਹਾਨੂੰ Build Number ਜਾਂ MIUI Version ਜਾਂ Version ਲਿਖਿਆ ਮਿਲੇਗਾ।

ਜੇਕਰ ਅਜਿਹਾ ਕੋਈ ਆਪਸ਼ਨ ਵਿਖਾਈ ਨਹੀਂ ਦੇ ਰਹੇ ਹੈ ਤਾਂ ਜਿਸ ਆਪਸ਼ਨ ਵਿਚ Tap 7 times to enter developer mode ਲਿਖਿਆ ਵਿਖਾਈ ਦੇਵੇ, ਉਸ ਉਤੇ 7 ਵਾਰ ਟੈਪ ਕਰੋ। 
 - 7 ਵਾਰ ਟੈਪ ਕਰਨ ਤੋਂ ਬਾਅਦ ਤੁਹਾਡੇ ਸਮਾਰਟਫੋਨ ਵਿਚ Developer Options ਸ਼ੁਰੂ ਹੋ ਜਾਵੇਗਾ। 
 - ਹੁਣ ਵਾਪਸ ਮੋਬਾਇਲ ਦੀ ਹੋਮ ਸਕਰੀਨ 'ਤੇ ਆ ਜਾਓ ਅਤੇ ਫਿਰ ਤੋਂ Settings ਵਿਚ ਜਾਓ। 

 - ਇੱਥੇ ਤੁਹਾਨੂੰ Developer Options ਲਿਖਿਆ ਵਿਖੇਗਾ ਜਿਸ ਨੂੰ  {} ਨਾਲ ਵੀ ਵਿਖਾਇਆ ਜਾਂਦਾ ਹੈ। 
 - ਜੇਕਰ ਇਹ ਆਪਸ਼ਨ ਇਥੇ ਵਿਖਾਈ ਨਾ ਦੇਵੇ, ਤਾਂ ਤੁਸੀਂ ਫੋਨ ਦੀ Settings ਦੇ ਅੰਦਰ Additional Settings ਵਿਚ ਜਾਓ।  ਇੱਥੇ ਤੁਹਾਨੂੰ Developer Options ਜ਼ਰੂਰ ਵਿਖੇਗਾ।