ਕਸ਼ਮੀਰ ਵਿਚ ਹੋਈ ਹਲਚਲ, ਸ਼ੋਸ਼ਲ ਮੀਡੀਆ ਤੇ ਆ ਰਹੇ ਨੇ ਅਜਿਹੇ ਰਿਐਕਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਕੂਲ-ਕਾਲਜ, ਇੰਟਰਨੈੱਟ ਸੇਵਾਵਾਂ ਤੇ ਕੈਬਲ ਨੈੱਟਵਰਕ ਕੀਤੇ ਬੰਦ

Kashmir

ਜੰਮੂ ਕਸ਼ਮੀਰ- ਪੂਰੀ ਕੌਮ ਜੰਮੂ ਕਸ਼ਮੀਰ ਦੀ ਬਦਲਦੀ ਰਾਜਨੀਤਿਕ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਕਸ਼ਮੀਰ ਵਿਚ ਧਾਰਾ 144 ਲਾਗੂ ਹੈ ਅਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਸੋਸ਼ਲ ਮੀਡੀਆ 'ਤੇ ਸਖ਼ਤ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਲੋਕ ਕਸ਼ਮੀਰ ਵਿਚ ਆਰਟੀਕਲ 35-ਏ ਦੀਆਂ ਸੰਭਾਵਨਾਵਾਂ ਵਿਚਕਾਰ ਜ਼ਮੀਨ ਖਰੀਦਣ ਦੀਆਂ ਮੀਮਸ ਬਣਾ ਰਹੇ ਹਨ।

ਇਕ ਮੀਮਸ ਵਿਚ ਇਕ ਵਿਅਕਤੀ ਨੇ ਲਿਖਿਆ ਹੈ ਕਿ ਇਹ ਜਗ੍ਹਾ ਮੇਰਾ ਪਲਾਟ ਹੋਵੇਗਾ, ਇਥੇ ਵੀ ਮੇਰਾ ਪਲਾਟ ਹੋਵੇਗਾ। ਇਸ ਮੀਮਸ ਵਿਚ ਲੋਕ ਜ਼ੰਮੂ ਕਸ਼ਮੀਰ ਨੂੰ ਫ਼ਿਲਮ ਪ੍ਰੋਡਕਸ਼ਨ ਹਾਊਸ ਨਾਲ ਜੋੜ ਕੇ ਦੇਖ ਰਹੇ ਹਨ।

ਐਤਵਾਰ ਅਤੇ ਸੋਮਵਾਰ ਦੀ ਰਾਤ ਦੇ ਦਰਮਿਆਨ ਕਸ਼ਮੀਰ ਵਿਚ ਤੇਜ਼ੀ ਨਾਲ ਬਦਲਦੇ ਹਲਾਤਾਂ 'ਤੇ ਇਹ ਮੀਮ ਵੱਡਾ ਸਟੀਕ ਹੈ ਜਿਸ ਵਿਚ ਲਿਖਿਆ ਹੋਇਆ ਹੈ ਕਿ ਅੱਜ ਕੋਈ ਵੀ ਸੁੱਤਾ ਨਹੀਂ। ਸ਼ਮੀ ਚੇਨੰਦਾ ਨੇ ਲਿਖਿਆ ਕਿ ਅੱਜ 'ਜੱਜਮੈਂਟ ਡੇਅ' ਹੈ, ਦੇਖਣਾ ਇਹ ਹੈ ਕਿ ਮੋਟਾ ਭਾਈ ਦਾ ਕਸ਼ਮੀਰ ਵੈਲੀ ਨੂੰ ਲੈ ਕੇ ਕੀ ਨਵਾਂ ਪਲੈਨ ਹੈ?

ਅਮਾਵਸ ਨਾਮ ਦੇ ਯੂਜ਼ਰ ਨੇ ਇੱਥੋਂ ਤਕ ਲਿਖਿਆ ਹੈ ਕਿ ਦੇਸ਼ ਵਿਚ ਥ੍ਰਿਲਰ ਫ਼ਿਲਮ ਦੇ ਸਿਰਫ਼ ਦੋ ਸਰਬੋਤਮ ਡਾਇਰੈਕਟਰ ਹਨ, ਇੱਕ ਅਜੀਤ ਡੋਭਾਲ ਅਤੇ ਦੂਜਾ ਅਮਿਤ ਸ਼ਾਹ।

ਇਸ ਸਖ਼ਸ਼ ਨੇ ਤਾਂ ਹੱਦ ਹੀ ਕਰ ਦਿੱਤੀ ਅਤੇ ਲਿਖਿਆ ''ਮੈਨੂੰ ਕਸ਼ਮੀਰ ਵਿਚ ਡੱਲ ਝੀਲ ਵੱਲ ਫੇਸਿੰਗ ਵਾਲਾ ਪਲਾਂਟ ਚਾਹੀਦਾ ਹੈ''। 

ਗੁੱਜੂ ਭਾਈ ਨੇ ਕਸ਼ਮੀਰ ਮੁੱਦੇ 'ਤੇ ਮੀਮ ਬਣਾਉਂਦੇ ਹੋਏ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ' 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਹਰ ਦਿਨ ਅਜਿਹਾ ਹੁੰਦਾ ਹੈ ਜਿਵੇਂ ਆਖ਼ਰੀ ਦਿਨ ਹੁੰਦਾ ਹੈ। 

ਪਰਾਊਡ ਟੂ ਬੀ ਇੰਡੀਅਨ ਨਾਮ ਤੋਂ ਬਣੇ ਯੂਜ਼ਰ ਨੇ ਲਿਖਿਆ ਕਿ ''ਆਪ ਬੋਲੇ ਤੋਂ ਪੀਓਕੇ ਵੀ ਸਾਲਵ ਕਰ ਲੇ''। 

ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਪਾਸੇ ਭਾਰਤੀ ਫ਼ੌਜ ਦਾ ਸਿਪਾਹੀ ਸੜਕ ਦੇ ਵਿਚਕਾਰ ਹਥਿਆਰ ਦੇ ਨਾਲ ਹੈ, ਦੂਜੇ ਪਾਸੇ ਇੱਕ ਕਸ਼ਮੀਰੀ ਕੁਰਸੀ' 'ਤੇ ਬੈਠਾ ਹੈ।

ਇਸ ਮੀਮ ਵਿਚ ਦਿਖਾਇਆ ਗਿਆ ਹੈ ਕਿ ਪਿਛਲੇ ਇਕ ਹਜ਼ਾਰ ਸਾਲ ਵਿਚ ਇੱਥੇ ਜਿੰਨੇ ਵੀ ਰਾਜ ਹਨ ਸਾਰੇ ਹਿੰਦੂ ਹਨ।

ਦੱਸ ਦਈਏ ਕਿ ਮੋਦੀ ਸਰਕਾਰ ਕਸ਼ਮੀਰ ਬਾਰੇ ਵੱਡਾ ਫੈਸਲਾ ਲੈਣ ਜਾ ਰਹੀ ਹੈ? ਇਹ ਸਵਾਲ ਹਰ ਇਕ ਦੇ ਦਿਮਾਗ ਵਿਚ ਪੈਦਾ ਹੋ ਰਹੇ ਹਨ। ਘਾਟੀ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ ਅਤੇ ਨਾਲ ਹੀ ਕਈ ਰਾਜਨੇਤਾਵਾਂ ਨੂੰ ਨਜ਼ਰਬੰਦ ਵੀ ਕਰ ਦਿੱਤਾ ਗਿਆ ਹੈ।ਫੋਨ ਬੰਦ ਕਰ ਦਿੱਤੇ ਗਏ ਹਨ। ਧਾਰਾ 144 ਲਾਗੂ ਹੈ, ਇਸ ਲਈ ਘਾਟੀ 'ਤੇ ਹਰ ਇਕ ਦੀ ਨਜ਼ਰ ਹੈ। ਜੰਮੂ-ਕਸ਼ਮੀਰ ਵਿਚ ਕਾਰਗਿਲ ਤੋਂ ਬਾਅਦ ਪਹਿਲੀ ਵਾਰ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ। ਕਾਰਗਿਲ ਦੇ ਸਮੇਂ ਲੈਂਡਲਾਈਨਜ਼ ਨੂੰ ਵੀ ਬੰਦ ਨਹੀਂ ਕੀਤਾ ਗਿਆ ਸੀ ਪਰ ਇਸ ਵਾਰ ਉਨ੍ਹਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ।