ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌਤ
ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿਖੇ ਉਸ ਸਮੇਂ ਮਾਤਮ ਦਾ ਮਾਹੌਲ ਛਾ ਗਿਆ ਜਦੋ ਐਡਮਿੰਟਨ ਵਸਦੇ ਸਿਮਰਤ ਸਿੰਘ ਦੀ ਕਾਰ ਹਾਦਸੇ ਵਿਚ ਮੌਤ ਹੋਣ ਦੀ ਖਬਰ ਪਰਿਵਾਰ ਨੂੰ ਮਿਲੀ।
ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿਖੇ ਉਸ ਸਮੇਂ ਮਾਤਮ ਦਾ ਮਾਹੌਲ ਛਾ ਗਿਆ ਜਦੋ ਐਡਮਿੰਟਨ ਵਸਦੇ ਨੌਜਵਾਨ ਸਿਮਰਤ ਸਿੰਘ ਦੀ ਕਾਰ ਹਾਦਸੇ ਵਿਚ ਮੌਤ ਹੋਣ ਦੀ ਖਬਰ ਪਰਿਵਾਰ ਵਿਚ ਪਹੁੰਚੀ। ਭੰਡਾਲ ਬੇਟ ਵਾਸੀ ਸਿਮਰਤ ਸਿੰਘ ਸਮੇਤ ਚਾਰ ਨੌਜਵਾਨ ਸਰੀ ਤੋਂ ਐਡਮਿੰਟਨ ਜਾ ਰਹੇ ਸਨ, ਜਦੋਂ ਉਹਨਾ ਦੀ ਕਾਰ ਵੈਲਮਾਂਉਟ ਨੇੜੇ ਪਹੁੰਚੀ ਤਾਂ ਰਸਤੇ ਵਿਚ ਜੰਗਲੀ ਜਾਨਵਰ (ਬੀਅਰ) ਆਉਣ ਕਾਰਨ ਉਹਨਾ ਦੀ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ।
ਵਾਪਰੇ ਹਾਦਸੇ ਦੌਰਾਨ ਕਾਰ ਸਵਾਰ ਸਿਮਰਤ ਸਿੰਘ ਭੰਡਾਲ ਜਿੱਥੇ ਗੰਭੀਰ ਜ਼ਖਮੀ ਹੋ ਗਿਆ, ਉੱਥੇ ਉਸ ਦੇ ਛੋਟੇ ਭਰਾ ਸਤਵੀਰ ਸਿੰਘ, ਚਚੇਰੇ ਭਰਾ ਗੁਰਸੇਵਕ ਸਿੰਘ ਅਤੇ ਡਰਾਈਵਰ ਗੁਰਵਿੰਦਰ ਸਿੰਘ ਨੂੰ ਵੀ ਸੱਟਾਂ ਲੱਗੀਆ ਸਨ, ਜਿਨ੍ਹਾਂ ਨੂੰ ਏਅਰ ਐਬੂਲੈਂਸ ਰਾਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਸਿਮਰਤ ਸਿੰਘ ਗੰਭੀਰ ਜ਼ਖਮੀ ਹੋਣ ਕਾਰਨ ਦਮ ਤੋੜ ਗਿਆ।
ਭਾਰਤ ਤੋ ਬਰੈਂਪਟਨ ਪਹੁੰਚੇ ਮ੍ਰਿਤਕ ਦੇ ਪਿਤਾ ਕੇਵਲ ਸਿੰਘ ਭੰਡਾਲ ਅਤੇ ਮਾਤਾ ਜਸਵੀਰ ਕੌਰ ਨੇ ਆਪਣੇ ਬੇਟੇ ਦੇ ਸਰੀਰਕ ਅੰਗ ਦਾਨ ਕਰਨ ਦਾ ਫੈਸਲਾ ਲਿਆ ਹੈ। ਜਿਕਰਯੋਗ ਹੈ ਕਿ ਮ੍ਰਿਤਕ 23 ਸਾਲਾ ਨੌਜਵਾਨ ਸਿਮਰਤ ਸਿੰਘ ਨੂੰ ਪੀ ਆਰ ਕਾਰਡ ਮਿਲਣ ਵਾਲਾ ਸੀ ਜਿਸ ਦੀ ਖੁਸ਼ੀ ਵਿਚ ਉਹ ਭਾਰਤ ਰਹਿੰਦੇ ਆਪਣੇ ਮਾਤਾ ਪਿਤਾ ਨੂੰ ਨਵਾਂ ਘਰ ਖਰੀਦ ਕੇ ਦੇਣਾ ਚਾਹੁੰਦਾ ਸੀ ਅਤੇ ਚਾਰੇ ਨੌਜਵਾਨ ਨਵਾਂ ਘਰ ਖਰੀਦਣ ਲਈ ਜਾ ਰਹੇ ਸਨ ਕਿ ਰਸਤੇ ਵਿਚ ਉਹ ਘਟਨਾ ਦਾ ਸ਼ਿਕਾਰ ਹੋ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।