ਖੱਡੇ ਵਿੱਚ ਡਿੱਗੇ ਬੰਦੇ ਨੂੰ ਰੇਹੜੀ 'ਤੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼, ਮੌਤ

ਏਜੰਸੀ

ਖ਼ਬਰਾਂ, ਪੰਜਾਬ

ਬੀਤੇ ਦਿਨੀ ਸ਼ਾਹੀ ਸ਼ਹਿਰ ਪਟਿਆਲਾ ਵਿਚ ਪਏ ਭਾਰੀ ਮੀਂਹ ਨੇ ਪਟਿਆਲੇ ਦੇ ਕਈ ਇਲਾਕੇ ਡੋਬਕੇ ਰੱਖ ਦਿੱਤੇ ਹਨ। ਉਥੇ ਹੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ

Rain water person death Patiala

ਪਟਿਆਲਾ  : ਬੀਤੇ ਦਿਨੀ ਸ਼ਾਹੀ ਸ਼ਹਿਰ ਪਟਿਆਲਾ ਵਿਚ ਪਏ ਭਾਰੀ ਮੀਂਹ ਨੇ ਪਟਿਆਲੇ ਦੇ ਕਈ ਇਲਾਕੇ ਡੋਬਕੇ ਰੱਖ ਦਿੱਤੇ ਹਨ। ਉਥੇ ਹੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਇੱਕ ਵਿਅਕਤੀ ਦੀ ਮੌਤ ਦੀ। ਜੋ ਕਿ ਮੀਂਹ ਦੌਰਾਨ ਇੱਕ ਖੱਡੇ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਤੱਕ ਨਸੀਬ ਨਹੀਂ ਹੋਈ।

ਉਸਦੇ ਸਾਥੀਆਂ ਵਲੋਂ ਉਸਨੂੰ ਇੱਕ ਰੇਹੜੀ ਦੇ 'ਤੇ ਹਸਪਤਾਲ ਲੈਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਸ ਵਿਅਕਤੀ ਨੂੰ ਬਚਾ ਨਹੀਂ ਸਕੇ। ਹੁਣ ਇਸ ਘਟਨਾ ਦਾ ਜ਼ਿਮੇਵਾਰ ਕਿਸਨੂੰ ਕਿਹਾ ਜਾਵੇ ਕੁਦਰਤ ਨੂੰ ਜਿਸਨੇ ਮੀਂਹ ਨਾਲ ਸ਼ਹਿਰ ਨੂੰ ਜਲ ਥਲ ਕਰ ਦਿੱਤਾ ਜਾਂ ਫਿਰ ਪ੍ਰਸ਼ਾਸ਼ਨ ਨੂੰ ਜੋ ਕਿ ਮੀਂਹ ਵਿਚੋਂ ਦੀ ਇੱਕ ਮਰ ਰਹੇ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ 'ਚ ਵੀ ਅਸਮਰੱਥ ਹੈ।

ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਕਾਰਨਾਂ ਕਰਕੇ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਪ੍ਰਸ਼ਾਸ਼ਨ ਵਲੋਂ ਅਜਿਹੀਆਂ ਸਥਿਤੀਆਂ ਨਾਲ ਲੜਨ ਲਈ ਕੋਈ ਵੀ ਵਿਉਂਤਬੰਦੀ ਪਹਿਲਾਂ ਤੋਂ ਕਦੇ ਵੀ ਤਿਆਰ ਨਹੀਂ ਹੁੰਦੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।